Tuesday 04 August 2020

‘ਮਿਸਨ ਫ਼ਤਿਹ’- ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ- ਬਾਜਵਾ

- Posted on 06 June 2020

ਗੁਰਦਾਸਪੁਰ, 6 ਜੂਨ : ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਵਲੋਂ ਜਿਲੇ ਅੰਦਰ ਚੱਲ ਰਹੀਆਂ ਵਿਕਾਸ ਕੰਮਾਂ ਦੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲਿਆ ਗਿਆ ਤੇ ਅਧਿਕਾਰੀਆਂ ਨੂੰ ਵਿਕਾਸ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵੀ ਮੋਜੂਦ ਸਨ।              

ਸਥਾਨਕ ਪੰਚਾਇਤ ਭਵਨ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ ਨੂੰ ਵਿਕਾਸ ਪੱਖੋ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ ਤੇ  ਵਿਕਾਸ ਕੰਮਾਂ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਹੇਠਲੇ ਪੱਧਰ ‘ਤੇ ਲੋਕਾਂ ਨੂੰ ਲਾਭ ਪੁਜਦਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਲੋਕਹਿੱਤ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲਾਗੂ ਕਰਨ ਵਿਚ ਕਿਸੇ ਕਿਸਮ ਦੀ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਬਾਜਵਾ ਨੇ ਜਿਲੇ ਅੰਦਰ ਮਗਨਰੇਗਾ, ਸਮਾਰਟ ਵਿਲੇਜ਼ ਕੰਪੇਨ, ਛੱਪੜਾਂ ਦੀ ਸਫਾਈ, ਜਲ ਜੀਵਨ ਮਿਸ਼ਨ, ਲੋੜਵੰਦ ਲੋਕਾਂ ਲਈ ਬਣਾਏ ਜਾ ਰਹੇ ਟਾਇਲਟਸ, ਗੁਰਦਾਸਪੁਰ ਅਤੇ ਬਟਾਲਾ ਵਿਖੇ ਸੀਵਰੇਜ ਪ੍ਰੋਜੈਕਟ, ਮਾਈਨਿੰਗ, ਸਹਾਇਕ ਧੰਦਿਆਂ ਜਿਵੇ ਕਿ ਡੇਅਰੀ, ਬੱਕਰੀ ਤੇ ਸੂਰ ਪਾਲਣ, ਬਾਗਬਾਨੀ ਤੇ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਚੱਲ ਰਹੀਆਂ ਸਕੀਮਾਂ ਦਾ ਜਾਇਜਾ ਲਿਆ।

ਮੀਟਿੰਗ ਦੌਰਾਨ ਬਾਜਵਾ ਨੇ ਕਿਹਾ ਕਿ ਪਿੰਡਾਂ ਅੰਦਰ ਪਾਣੀ ਵਾਲੀਆਂ ਟੈਂਕੀਆਂ ਅਤੇ ਲੋੜਵੰਦ ਲੋਕਾਂ ਲਈ ਬਣਾਈਆਂ ਜਾ ਰਹੀਆਂ ਟਾਇਲਟਸ ਦੇ ਵਿਕਾਸਦ ਕੰਮ ਜਲ ਨੇਪਰੇ ਚਾੜ•ੇ ਜਾਣ ਤਾਂ ਜੋ ਲੋਕ ਇਨਾਂ ਸਕੀਮਾਂ ਦਾ ਲਾਭ ਲੈ ਸਕਣ। ਉਨਾਂ ਗੁਰਦਾਸਪੁਰ , ਕਲਾਨੋਰ ਤੇ ਬਟਾਲਾ ਵਿਖੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸਬੰਧਿਤ ਵਿਭਾਗਾਂ ਨੂੰ ਜਲਦ ਸਮੱਸਿਆ ਦਾ ਹੱਲ ਕਰਨ ਦੀ ਹਦਾਇਤੀ ਕੀਤੀ । ਉਨਾਂ ਕਿਹਾ ਕਿ ਖਾਸਕਰਕੇ ਬਟਾਲਾ ਸ਼ਹਿਰ ਅੰਦਰ ਗੰਦੇ ਪਾਣੀ ਦੀ ਸਮੱਸਿਆ ਕਾਰਨ ਲੋਕ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਹਨ , ਜਿਸ ਨੂੰ ਜਲਦ ਹੱਲ ਕਰਨ ਲਈ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨਾਂ ਬਟਾਲਾ ਸ਼ਹਿਰ ਵਿਖੇ ਦੋ ਪਾਣੀ ਵਾਲੀਆਂ ਟੈਂਕੀਆਂ, ਜਿਨਾਂ ਦੀ ਹਾਲਤ ਕਾਫੀ ਖਸਤਾ ਹੈ, ਉਨਾਂ ਨੂੰ ਡਿਸਮੈਂਟਲ ਜਾਂ ਉਸ ਦੀ ਹਲਾਤ ਸੁਧਾਰਨ ਲਈ ਸਬੰਧੀ ਸਬੰਧਿਤ ਵਿਭਾਗ ਨੂੰ ਸਖਤ ਹਦਾਇਤ ਕੀਤੀ।

ਮੀਟਿੰਗ ਦੌਰਾਨ ਬਾਜਵਾ ਨੇ ਜਿਲੇ ਅੰਦਰ ਕੋਰੋਨਾ ਵਾਇ੍ਰਸ ਦੇ ਬਚਾਅ ਲਈ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਹਾਸਿਲ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ‘ਮਿਸ਼ਨ ਫਤਹਿ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਲਾਜਮੀ ਤੋਰ ਤੇ ਪਹਿਨਣ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਣ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੋਰਨਾ ਵਾਇ੍ਰਸ ਤੇ ਫ਼ਤਿਹ ਹਾਸਲ ਕੀਤੀ ਜਾਵੇਗੀ।  

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀ ਵੱਖ-ਵੱਖ ਵਿਕਾਸ ਸਕੀਮਾਂ ਦਾ ਲੋਕਾਂ ਤਕ ਲਾਭ ਪੁਜਦਾ ਕਰਨ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ। ਉਨਾਂ ਕੈਬਨਿਟ ਵਜੀਰ ਦੇ ਧਿਆਨ ਵਿਚ ਲਿਆਂਦਾ ਕਿ ਮਗਨਰੇਗਾ ਤਹਿਤ ਉਨਾਂ ਵਲੋਂ ਲਗਾਤਾਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨਾਂ ਦੇ ਟੀਚੇ ਮਿਥੇ ਜਾ ਰਹੇ ਹਨ।

ਉਨਾਂ ਦੱਸਿਆ ਕਿ ਮਗਨਰੇਗਾ ਕੇਵਲ ਵਿਕਾਸ ਨਾਲ ਹੀ ਸਬੰਧਿਤ ਹੀ ਸਕੀਮ ਨਹੀਂ ਹੈ ਸਗੋ ਇਹ ਰੋਜ਼ਗਾਰ ਨਾਲ ਸਬੰਧਿਤ ਵੀ ਸਕੀਮ ਹੈ। ਇਸ ਤਹਿਤ ਹਰ ਵਿਅਕਤੀ ਜਾਬ ਕਾਰਡ ਬਣਾ ਕੇ 100 ਦਿਨ ਦਾ ਰੋਜਗਾਰ ਹਾਸਿਲ ਕਰ ਸਕਦਾ ਹੈ। ਉਨਾਂ ਦੱਸਿਆ ਕਿ ਮਗਨਰੇਗਾ ਵਿਚ 260 ਤਰਾਂ ਦੇ ਵੱਖ-ਵੱਖ ਕੰਮ ਕੀਤੇ ਜਾ ਸਕਦੇ ਹਨ।

ਉਨਾਂ ਅੱਗੇ ਦੱਸਿਆ ਕਿ ਏ.ਪੀ.ਓ (ਅਡਿਸ਼ਨਲ ਪ੍ਰੋਗਰਾਮ ਅਫਸਰ) ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਬਲਾਕ ਦੇ ਪਿੰਡਾਂ ਨੂੰ ਕਲੱਸਟਰ ਵਿਚ ਵੰਡ ਕੇ ਸਰਪੰਚਾਂ ਨਾਲ ਮਿਲਕੇ ਉਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਨੂੰ ਯਕੀਨੀ ਬਣਾਉਣਗੇ। ਹਰ ਏ.ਪੀ.ਓ30-30 ਪਿੰਡਾਂ ਦਾ ਇਕ ਕਲੱਸਟਰ ਬਣਾ ਕੇ ਮਗਨਰੇਗਾ ਤਹਿਤ ਕੀਤੇ ਜਾਣ ਵਾਲੇ ਕੰਮਾਂ ਅਤੇ ਸਕੀਮਾਂ ਸੰਬਧੀ ਸਰਪੰਚਾਂ ਨੂੰ ਜਾਣਕਾਰੀ ਦੇਣ ਲਈ ਪਾਬੰਦ ਕੀਤੇ ਗਏ ਹਨ ।

ਉਨਾਂ ਅੱਗੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਛੋਟੋ ਜਿਮੀਦਾਰ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ ਅਤੇ ਕਿਸਾਨ ਬੱਕਰੀ ਅਤੇ ਸੂਰ ਆਦਿ ਦੇ ਸਹਾਇਕ ਕਿੱਤੇ ਰਾਹੀਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸੰਬਧੀ ਸਮੂਹ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਗਈ ਹੈ ਕਿ ਹਰ ਬਲਾਕ ਵਿਚ ਘੱਟੋ -ਘੱਟ 100 ਕੈਟਲ ਸ਼ੈੱਡ ਬਣਾਏ ਜਾਣ। ਉਨਾਂ ਅੱਗੇ ਦੱਸਿਆ ਕਿ ਕਲਾਨੋਰ ਵਿਖੇ ਗਊਸ਼ਾਲਾ ਨੂੰ ਅਤਿ ਆਧੁਨਿਕ ਕਿਸਮ ਦੀ ਬਣਾਉਣ ਲਈ ਬੀ.ਡੀ.ਪੀ.ਓ ਕਲਾਨੋਰ ਨੂੰ ਕਿਹਾ ਗਿਆ ਹੈ ਕਿ ਉਹ 15 ਦਿਨਾਂ ਦੇ ਅੰਦਰ ਪ੍ਰੋਪੇਜਲ ਤਿਆਰ ਕਰਨ ਅਤੇ ਨਾਲ ਹੀ ਇਥੇ ਗੋਬਰ ਗੈਸ ਪਲਾਂਟ ਲਗਾਉਣ ਸਬੰਧੀ ਬੀ.ਡੀ.ਪੀ.ਓ ਕਲਾਨੋਰ ਨੂੰ ਰੂਪ ਰੇਖਾ ਉਲੀਕਣ ਦੀ ਹਦਾਇਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਕੈਬਨਿਟ ਮੰਤਰੀ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਜਿਲੇ ਗੁਰਦਾਸਪੁਰ ਅੰਦਰ ਵਿਕਾਸਮਈ ਸਕੀਮਾਂ ਨੂੰ ਲਾਗੂ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਮੀਟਿੰਗ ਦੌਰਾਨ ਸ਼ੋਸਲ ਡਿਸਟੈਂਸ ਦਾ ਖਾਸ ਖਿਆਲ ਰੱਖਿਆ ਗਿਆ ਸੀ।

ਇਸ ਮੌਕੇ ਸਰਵ ਸ੍ਰੀ ਰਮਨ ਕੋਛੜ ਸਹਾਇਕ ਕਮਿਸ਼ਨਰ-ਐਸ.ਡੀ.ਐਮ ਦੀਨਾਨਗਰ, ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਲਖਵਿੰਦਰ ਸਿੰਘ ਡੀ.ਡੀ.ਪੀ.ਓ, ਅਮਨਦੀਪ ਕੋਰ, ਗੁਰਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਜੀਤ ਸਿੰਘ, ਸਤੀਸ਼ ਕੁਮਾਰ (ਸਾਰੇ ਬੀਡੀਪੀਓ) ਸਿਕੰਦਰ ਸਿੰਘ ਪੀ.ਏ, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਕਸੀਅਨ ਨਿਤਿਨ ਕਾਲੀਆ, ਐਨ.ਪੀ ਸਿੰਘ, ਐਕਸੀਅਨ ਹਰਜਿੰਦਰ ਸਿੰਘ, ਐਕਸੀਅਨ ਜਗਦੀਸ ਕੁਮਾਰ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com