Monday 13 July 2020

ਮਿਸ਼ਨ ਫ਼ਤਿਹ’: ਕੋਵਾ ਐਪ ਡਾਊਨਲੋਡ ਕਰੋ ਤੇ ‘ਮਿਸ਼ਨ ਫਤਿਹ ਯੋਧਾ’ ਬਣੇ-ਡਿਪਟੀ ਕਮਿਸਨਰ

- Posted on 27 June 2020

ਗੁਰਦਾਸਪੁਰ, 27 ਜੂਨ:  ਡਿਪਟੀ ਕਮਿਸਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਵਧੀਆ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ‘ਮਿਸ਼ਨ ਫਤਿਹ ਯੋਧਾ ‘ਮੁਕਾਬਲਾ ਸ਼ੁਰੂ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ।

ਮਿਸ਼ਨ ਫ਼ਤਿਹ ਦੇ ਹਿੱਸੇ ਵੱਜੋਂ ਲਾਂਚ ਕੀਤੀ ਇਸ ਯੋਜਨਾਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਯਮਾਂ ਦੀ 4 ਹਫਤਿਆਂ ਲਈ ਰੋਜ਼ਾਨਾਂ ਸਖਤੀ ਨਾਲ ਪਾਲਣਾ ਕਰਨ ਵਾਲੇ ਵਿਅਕਤੀਆਂ ਨੂੰ ਬਰੌਨਜ ਸਰਟੀਫਕੇਟ ਅਤੇ ਇਕ ਟੀ-ਸ਼ਰਟ ਦਿੱਤੇ ਜਾਣਗੇ ਜਦੋਂ ਕਿ ਸਿਲਵਰ ਅਤੇ ਗੋਲਡ ਸਰਟੀਫਿਕੇਟ ਸਮੇਤ ਟੀ-ਸ਼ਰਟਾਂ ਉਨਾਂ ਵਿਅਕਤੀਆਂ ਨੂੰ ਦਿੱਤੇ ਜਾਣਗੇ ਜਿਨ•ਾਂ ਵੱਲੋਂ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਅਜਿਹੇ ਹੋਰ  ਨੇਮਾਂ ਦੀ ਪਾਲਣਾ ਹਫਤੇ ਅਤੇ ਮਹੀਨੇ ਲਈ ਕ੍ਰਮਵਾਰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਾਰੇ ਸਰਟੀਫਿਕੇਟਾਂ ਉੱਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਨਿੱਜੀ ਤੌਰ ‘ਤੇ ਦਸਤਖਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਮਿਸ਼ਨ ਫ਼ਤਿਹ ਵਾਰੀਅਰਜ਼ ਦੇ ਟਾਈਟਲ ਮੁਕਾਬਲੇ ਲਈ ਰਜਿਸਟ੍ਰੇਸ਼ਨ ਕੋਵਾ ਐਪ ‘ਤੇ 17 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ‘ਮਿਸ਼ਨ ਫ਼ਤਿਹ ਯੋਧਾ’ ਮੁਕਾਬਲੇ ਵਿੱਚ ਭਾਗ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ਉੱਪਰ ਕੋਵਾ ਐਪ (COVA APP) ਡਾਊਨਲੋਡ ਕੀਤੀ ਜਾਵੇ ਅਤੇ ਫਿਰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ ਅਤੇ ਕੋਵਾ ਐਪ ਮੁਕਾਬਲੇ ਲਈ ਆਪਣਾ ਨਾਮ ਰਜਿਸਟਰ ਕੀਤਾ ਜਾਵੇ। ਉਨ•ਾਂ ਕਿਹਾ ਕਿ ਕੋਵਿਡ ਇਹਤਿਆਤ ਵਰਤਦਿਆਂ ਤੁਹਾਡੇ ਵਲੋਂ ਰੋਜ਼ਾਨਾਂ ਕੋਵਾ ਐਪ ਉੱਪਰ ਅਪਲੋਡ ਕੀਤੀਆਂ ਤੁਹਾਡੀਆਂ ਗਤੀਵਿਧੀਆਂ ਦੇ ਅੰਕ ਜੁੜਨਗੇ। ਇਸਤੋਂ ਇਲਾਵਾ ਜੇਕਰ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਰੈਫ਼ਰਲ ਰਾਹੀਂ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜਦੇ ਹੋ ਤਾਂ ਤੁਹਾਨੂੰ ਇਸਦੇ ਵਾਧੂ ਅੰਕ ਮਿਲਣਗੇ। ‘ਕੋਵਾ ਐਪ ‘ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਰੋਜ਼ਾਨਾਂ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣ, ਹੱਥ ਧੋਣ, ਸੁਰੱਖਿਅਤ ਫਾਸਲਾ ਰੱਖਣ ਆਦਿ, ਲਈ ਰੋਜ਼ਾਨਾਂ ਪੁਆਇੰਟ ਲੈਣ ਲਈ ਯੋਗ ਹੋਣਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਜਨ ਸਧਾਰਨ ਤੱਕ ਵੀ ਇਹ ਗੱਲ ਪਹੁੰਚ ਜਾਵੇ ਕਿ ਕੋਰੋਨਾ ਤੋਂ ਬਚਣਾ ਹੈ ਤਾਂ ਕੀ ਕਰਨਾ ਹੈ। ਜਿਸ ਬਿਮਾਰੀ ਦਾ ਇਲਾਜ ਸੰਭਵ ਨਹੀਂ, ਉਸ ਤੋਂ ਥੋੜ•ੇ ਜਿਹੇ ਪਰਹੇਜ਼ ਕਰਕੇ ਬਚਣਾ ਹੀ ਸਿਆਣਪ ਅਤੇ ਸਮਝਦਾਰੀ ਹੈ। ਸਾਡੀ ਨਿੱਕੀ ਜਿੰਨੀ ਲਾਪਵਰਾਹੀ ਸਾਡੀ ਅਤੇ ਸਾਡੇ ਪਰਿਵਾਰ ਲਈ ਸੰਕਟ ਖੜ•ਾ ਕਰ ਸਕਦੀ ਹੈ, ਜੋ ਲੋੜ ਹੈ ਕਿ ਆਪਾਂ ਸਾਰੇ ਸਿਆਣਪ ਨਾਲ ਕੰਮ ਕਰੀਏ ਅਤੇ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਹੀ ਆਪਣੇ ਕੰਮ-ਧੰਦੇ ਕਰਦੇ ਰਹੀਏ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com