Saturday 31 October 2020

ਮਿਸ਼ਨ ਫ਼ਤਹਿ: ਪਿੰਡ ਸਾਰੋਂ ਦੀ ਪੰਚਾਇਤ ਆਈ ਕਰੋਨਾ ਟੈਸਟਿੰਗ ਲਈ ਅੱਗੇ

- Posted on 11 September 2020


*ਪਰਿਵਾਰ ਸਮੇਤ ਸੈਂਪਲ ਦੇ ਕੇ ਕੀਤੀ ਕਰੋਨਾ ਟੈਸਟਿੰਗ ਕੈਂਪ ਦੀ  ਸ਼ੁਰੂਆਤ
ਸੰਗਰੂਰ, 11 ਸਤੰਬਰ:
ਮਿਸ਼ਨ ਫ਼ਤਹਿ ਤਹਿਤ ਜ਼ਿਲੇ ਅਧੀਨ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਕੋਰੋਨਾ ਸੈਂਪਲਿੰਗ ਕਰਵਾਕੇ ਮਹਾਂਮਾਰੀ ਵਿਰੁੱਧ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਸੇ ਮੁਹਿੰਮ ਤਹਿਤ  ਪਿੰਡ ਸਾਰੋਂ ਵਿਖੇ ਬਲਾਕ ਸੀਐਚਸੀ ਲੌਂਗੋਵਾਲ ਵੱਲੋਂ ਕੋਵਿਡ-19 ਦੀ ਸੈਂਪਲਿੰਗ ਲਈ ਲਗਾਏ ਗਏ ਕੈਂਪ ਦੌਰਾਨ  ਪਿੰਡ ਸਾਰੋਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਚੌਂਕੀਦਾਰਾਂ ਨੇ ਪਰਿਵਾਰ ਸਮੇਤ ਆਪਣੇ ਸੈਂਪਲ ਕਰਵਾ ਕੇ ਪਿੰਡ ਵਾਸੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੱਧ-ਵੱਧ ਸੈਂਪਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
         ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਪੂਰਾ ਦੇਸ਼ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਕਰੋਨਾ ਨੂੰ ਹਰਾਉਣ ਲਈ ਸੈਂਪਲਿੰਗ ਵਧਾਉਣ ਅਤੇ ਅਫਵਾਹਾਂ ਨੂੰ ਦੂਰ ਕਰਨ ਲਈ ਪੰਚਾਇਤਾਂ ਦਾ ਸਹਿਯੋਗ ਬਹੁਤ ਜ਼ਰੂਰੀ ਬਣ ਜਾਂਦਾ ਹੈ। ਇਸ ਲਈ ਸੈਂਪਲਿੰਗ ਲਈ ਪੰਚਾਇਤਾਂ ਦਾ ਖ਼ੁਦ ਅੱਗੇ ਆਉਣਾ ਬਹੁਤ ਚੰਗਾ ਅਹਿਦ ਹੈ।
    ਉਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਆ ਜਾਂਦਾ ਹੈ ਅਤੇ ਉਸਨੂੰ ਕੋਈ ਵੀ ਲੱਛਣ ਨਹੀਂ ਹੈ ਜਾਂ ਬਹੁਤ ਘੱਟ ਲੱਛਣ ਹਨ ਅਤੇ ਉਸਨੂੰ ਕੋਈ ਹੋਰ ਗੰਭੀਰ ਬਿਮਾਰੀ ਨਹੀਂ ਹੈ ਅਤੇ ਉਹ ਸਿਹਤ ਵਿਭਾਗ ਦੀਆਂ ਇਕਾਂਤਵਾਸ ਸਬੰਧੀ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਸਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਕੋਰੋਨਾ ਪੀੜਤ ਵਿਅਕਤੀ ਨੂੰ ਲਿਖਤੀ ਰੂਪ ਵਿੱਚ ਘਰ ਵਿੱਚ ਇਕਾਂਤਵਾਸ ਹੋਣ ਸਬੰਧੀ ਸਿਹਤ ਵਿਭਾਗ ਨੂੰ ਸਵੈ ਘੋਸ਼ਣਾ ਦੇਣੀ ਹੁੰਦੀ ਹੈ। ਇਸਦੇ ਨਾਲ ਨਾਲ ਘਰ ਵਿੱਚ ਇਕਾਂਤਵਾਸ ਹੋਏ ਵਿਅਕਤੀ ਨੂੰ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੈ।
          ਇਸ ਮੌਕੇ ਸਰਪੰਚ ਬਲਵਿੰਦਰ ਸਿੰਘ,ਪੰਚ ਗੁਰਦਰਸ਼ਨ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਨੰਬਰਦਾਰ ਭਿੰਦਰ ਸਿੰਘ ਅਤੇ ਚੌਂਕੀਦਾਰਾਂ ਵਲੋਂ ਆਪਣੇ ਤੇ ਆਪਣੇ ਪਰਿਵਾਰ ਦੀ  ਸੈਂਪਲਿੰਗ ਕਰਵਾਈ ਗਈ।ਸਿਹਤ ਵਿਭਾਗ ਦੀ ਟੀਮ ਸੀ ਐਚ ਓ ਕੁਲਦੀਪ ਕੌਰ ਭਿੰਡਰਾਂ, ਸੀ ਐਚ ਓ ਕੁਲਦੀਪ ਕੌਰ ਚੱਠੇ ਸੇਖਵਾਂ, ਸਿਹਤ ਸੁਪਰਵਾਈਜ਼ਰ ਬਲਕਾਰ ਸਿੰਘ,ਏ ਐਨ ਐਮ ਦਵਿੰਦਰ ਕੌਰ, ਹੈਲਥ ਵਰਕਰ ਸਰਬਜੀਤ ਸਿੰਘ ਅਤੇ ਹੈਲਥ ਵਰਕਰ ਇੰਦਰਜੀਤ ਸਿੰਘ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।    

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com