17 January 2021 06:07 am
Kinno

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੇਜ਼-4 ਵਿਖੇ ਲਗਾਇਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ

- Posted on 06 January 2021
• 39 ਖਪਤਕਾਰਾਂ ਦੇ ਦੁੱਧ ਸੈਂਪਲ ਕੀਤੇ ਟੈਸਟ 35 ਸੈਂਪਲ ਮਿਆਰਾਂ ਅਨੁਸਾਰ  : ਮਨਦੀਪ ਸਿੰਘ
• ਕੈਂਪ ਦਾ ਮੁੱਖ ਮੰਤਵ ਦੁੱਧ ਦਾ ਮਹੱਤਵ ਅਤੇ ਸੰਭਾਵਿਤ ਮਿਲਾਵਟ ਦੀ ਜਾਣਕਾਰੀ ਮੁਹੱਈਆ ਕਰਵਾਉਣਾ
• ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਫਤ ਕੀਤੀ ਜਾਂਦੀ ਦੁੱਧ ਦੀ ਪਰਖ 
 
ਐਸ.ਏ.ਐਸ ਨਗਰ, 06 ਜਨਵਰੀ
ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਫੇਜ਼-04 ਵਿਖੇ ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਕਾਹਲੋਂ ਦੀ ਅਗਵਾਈ ਹੇਠ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ 39 ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ। ਜਿਨ੍ਹਾਂ ਨੂੰ ਟੈਸਟ ਕਰਕੇ ਨਤੀਜੇ ਮੌਕੇ ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਇਹ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ 35 ਸੈਂਪਲ ਮਿਆਰਾ ਅਨੁਸਾਰ ਸਨ ਜਦਕਿ 4 ਸੈਂਪਲਾਂ ਵਿੱਚ ਪਾਣੀ ਦੀ ਮਿਕਦਾਰ ਪਾਈ ਗਈ ਅਤੇ ਹੋਰ ਕੋਈ ਹਾਨੀਕਾਰਕ ਪਦਾਰਥ ਨਹੀ ਪਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੁੱਧ ਦੇ ਸੈਂਪਲਾਂ ਵਿੱਚ ਯੂਰੀਆ, ਕਾਸਟਿਕ ਸੋਡਾ,ਸਟਾਰਚ ਚੈੱਕ ਕੀਤਾ ਗਿਆ ਜਿਸ ਦੀ ਰਿਪੋਰਟ ਨਿੱਲ ਪਾਈ ਗਈ । 
ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟ ਦੀ ਜਾਣਕਾਰੀ ਦੇਣਾ ਹੈ। ਇਸ ਮੌਕੇ ਮਾਹਿਰਾਂ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੰਤਵ ਸਪੱਸ਼ਟ ਕਰਦਿਆਂ ਦੱਸਿਆ ਕਿ ਦੁੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਆਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨ੍ਹਾਂ ਵੱਲੋਂ ਖਰੀਦੀ ਕੀਮਤ ਦਾ ਮੁੱਲ ਮੋੜਦੇ ਹਨ ਕਿ ਨਹੀ । ਉਨ੍ਹਾਂ ਦੱਸਿਆ ਕਿ ਦੁੱਧ ਜਾਗਰੂਕਤਾ ਕੈਂਪਾਂ ਤੋ ਇਲਾਵਾ ਦੁੱਧ ਦੀ ਪਰਖ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰਬਰ 434, ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਵਿਖੇ  ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਮੁਫਤ ਕੀਤੀ ਜਾਂਦੀ ਹੈ। ਕਿਸੇ ਵੀ ਥਾਂ ਉੱਤੇ ਵਿਸ਼ੇਸ ਤੌਰ ਤੇ ਦੁੱਧ ਜਾਗਰੂਕਤਾ ਕੈਂਪ ਆਯੋਜਿਤ ਕਰਨ ਲਈ ਹੈਲਪਲਾਈਨ ਨੰਬਰ 98784-41386 ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਦੁੱਧ ਖਪਤਕਾਰ ਪਰਮਜੀਤ ਕੌਰ,ਰੀਤ,ਅਮਰਜੀਤ ਸਿੰਘ ਅਤੇ ਦਫਤਰੀ ਅਮਲਾ ਡੇਅਰੀ ਵਿਕਾਸ ਇੰਸਪੈਕਟਰ ਮਨਮੋਹਨ ਸਿੰਘ, ਡੇਅਰੀ ਟੈਕਨਾਲੋਜਿਸਟ ਦਰਸ਼ਨ ਸਿੰਘ, ਬਲਜਿੰਦਰ ਰੰਧਾਵਾ, ਹਰਦੇਵ ਸਿੰਘ ਮੌਜ਼ੂਦ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com