ਪੰਜਾਬ ਵਿਚ ਕਰੋਨਾ ਵਾਇਰਸ ਦੇ ਪੋਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਕੇ 21 ਹੋਈ, 8 ਨਵੇਂ ਕੇਸ ਸਾਹਮਣੇ ਆਏ

-ਸ਼ੱਕੀ ਮਰੀਜ਼ਾਂ ਦੀ ਗਿਣਤੀ 203 ਉਤੇ ਪੁੱਜੇ,ਹੁਣ ਤੱਕ 1 ਦੀ ਹੋਈ ਮੌਤ

Media Bulletin-22-03-2020 COVID-19 : PUNJAB
ਚੰਡੀਗੜ੍ਹ, 22 ਮਾਰਚ (Nirmal Singh Mansahia)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਦੇਰ ਸ਼ਾਮ ਜਾਰੀ ਕੀਤੇ ਗਈ ਮੀਡੀਆ ਬੁਲਿੰਟਨ ਮੁਤਾਬਕ ਪੰਜਾਬ ਭਰ ਵਿਚ ਕਰੋਨਾ ਵਾਇਰਸ ਦੇ 21 ਕੇਸ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਦੀ ਪੁਸ਼ਟੀ ਹੋ ਗਈ ਹੈ।8 ਨਵੇਂ ਕੇਸ ਸਾਹਮਣੇ ਆਏ ਹਨ  ਜਦੋਂ ਕਿ 203 ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਹੋਈ ਹੈ। ਹੁਣ ਤੱਕ 1 ਕਰੋਨਾ ਵਾਇਰਸ ਨਾਲ ਪੰਜਾਬ ਵਿਚ ਇੱਕ ਵਿਅਕਤੀ ਦੀ ਮੌਤ ਹੋਈ ਦੱਸਿਆ ਗਿਆ ਹੈ।

ਜਾਰੀ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 203 ਵਿਅਕਤੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਸਨ। ਹੁਣ ਤੱਕ 160 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਦੱਸੀ ਗਈ ਹੈ। ਇਨ੍ਹਾਂ ਦੇ ਇਲਾਵਾ 22 ਸ਼ੱਕੀ ਮਰੀਜ਼ਾਂ ਦੀ ਸੈਂਪਲ ਰਿਪੋਰਟ ਲੈਬ ਵਿਚੋਂ ਆਈ ਬਾਕੀ ਹੈ। ਐਤਵਾਰ 22 ਮਾਰਚ ਨੂੰ ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ 8 ਨਵੇਂ ਕੇਸ ਕਰੋਨਾ ਵਾਇਰਸ ਦੇ ਰਿਪੋਰਟ ਹੋਏ ਹਨ। ਇੱਕ ਕੇਸ ਅੰਮ੍ਰਿਤਸਰ ਵਿਚ ਯੂ ਕੇ ਤੋਂ ਵਾਪਸ ਆਏ ਵਿਅਕਤੀ ਦਾ ਪਾਇਆ ਗਿਆ ਹੈ। ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਫਿਲਹਾਲ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸਦੇ ਇਲਾਵਾ 2 ਕੇਸ ਸ਼ਹੀਦ ਭਗਤ ਸਿੰਘ ਨਗਰ ਵਿਚ ਪਾਏ ਗਏ ਹਨ। ਇਨ੍ਹਾਂ ਵਿਚੋਂ ਇੱਕ ਮਰੀਜ਼ ਜਰਮਨੀ ਵਾਇਆ ਇਟਲੀ ਹੋ ਕੇ ਆਇਆ ਪਾਇਆ ਗਿਆ ਹੈ ਜਿਸ ਨੂੰ ਵੀ ਹਸਪਤਾਲ ਵਿਚ ਆਈਸੋਲੇਸ਼ਨ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ਵਿਚ ਹੀ 5 ਕੇਸ ਹੋਰ ਪਾਜ਼ੇਟਿਵ ਮਿਲੇ ਹਨ।  

Read more