03 March 2021 10:13 am
Kinno

ਵਿੱਤ ਮੰਤਰੀ ਦੀ ਵਾਅਦਾ ਖਿਲਾਫ਼ ਵਿਰੁੱਧ ਜ਼ਬਰਦਸਤ ਰੋਸ ਰੈਲੀ

- Posted on 31 December 2020

ਚੰਡੀਗਡ਼੍ਹ, 31 ਦਸੰਬਰ: ਆਖਰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਨੇ ਲਾਰਿਆਂ, ਵਾਅਦਿਆਂ ਅਤੇ ਬਹਾਨਿਆਂ ਨਾਲ 2020 ਵਰ੍ਹਾ ਵੀ ਸੱੁਕਾ ਹੀ ਲੰਘਾ ਦਿੱਤਾ ਜਿਸ ਨੂੰ ਲੱਖਾਂ ਕਰਮਚਾਰੀ ਅਤੇ ਪੈਨਸ਼ਨਰਜ਼ ਉਡੀਕਦੇ-ਉਡੀਕਦੇ ਅੱਕ ਗਏ। ਅੱਠ ਲੱਖ ਪੈਨਸ਼ਨਰਜ ਅਤੇ ਮੁਲਾਜ਼ਮ ਸਰਕਾਰ ਦੀ ਵਾਅਦਾ ਖਿਲਾਫ਼ੀ ਤੋਂ ਪ੍ਰੇਸ਼ਾਨ ਅਤੇ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਹੇ ਹਨ।

ਵਰਨਣਯੋਗ ਹੈ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਯੂ.ਟੀ. ਦੇ ਕਰਮਚਾਰੀ ਛੇਵੇਂ ਤਨਖਾਹ ਕਮਿਸ਼ਨ ਦੀ ਜਨਵਰੀ 2016 ਤੋਂ ਉਡੀਕ ਕਰ ਰਹੇ ਹਨ। ਪ੍ਰੰਤੂ ਬਾਦਲ ਸਰਕਾਰ 2017 ਤੱਕ ਅਤੇ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਲਾਰਿਆਂ ਨਾਲ ਵਕਤ ਲੰਘਾ ਗਈ। ਵਿੱਤ ਮੰਤਰੀ ਨੇ ਦਸੰਬਰ 2018 ਵਿੱਚ, ਫਿਰ 2019 ਵਿੱਚ ਅਤੇ ਆਹ ਬੀਤੇ ਵਰ੍ਹੇ 7 ਅਕਤੂਬਰ 2020 ਵਿੱਚ ਜਨਤਕ ਤੌਰ ’ਤੇ ਵਾਅਦਾ ਕੀਤਾ ਸੀ। ਆਪਣੀ ਜ਼ੁਬਾਨ ਨਾਲ ਕਿਹਾ ਸੀ ਦਸੰਬਰ 2020 ਨੂੰ ਹਰ ਹਾਲਤ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰ ਦਿੱਤੀ ਜਾਵੇਗੀ। ਪ੍ਰੰਤੂ ਨਾ ਮਹਿੰਗਾਈ ਭੱਤੇ ਚਾਰ ਕਿਸ਼ਤਾਂ, ਲੱਖਾਂ ਰੁਪਇਆਂ ਦੇ ਬਕਾਏ, ਕੱਚੇ ਕਰਮਚਾਰੀ ਪੱਕੇ ਕਰਨੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪਰਖਕਾਲ ਖ਼ਤਮ ਕਰਨਾ ਅਤੇ ਨਵੇਂ ਕਰਮਚਾਰੀਆਂ ਨੂੰ ਸਿਰਫ਼ ਤਿੰਨ ਸਾਲ ਮੁਢਲੀ ਤਨਖਾਹ ਦੇਣਾ, ਵਿਭਾਗਾਂ ਦੇ ਪੁਨਰਗਠਨ ਤਹਿਤ ਕਰਮਚਾਰੀ ਵਰਗ ਦੀ ਛਾਂਟੀ ਆਦਿ ਪਹਾਡ਼ ਜਿੱਡੀਆਂ ਮੰਗਾਂ ਦਿਨ-ਬ-ਦਿਨ ਵਧ ਰਹੀਆਂ ਹਨ ਪ੍ਰੰਤੂ ਕਾਂਗਰਸ ਪਾਰਟੀ ਨੇ ਫ਼ਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲ਼ੇ ਚੋਣ ਮਨੋਰਥ ਪੱਤਰ ਵਿੱਚ ਹੋਰਨਾਂ ਵਰਗਾਂ ਵਾਂਗ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।

ਅੱਜ ਸੈਕਟਰ 17 ਵਿੱਚ ਪੰਜਾਬ ਦੇ ਡਾਇਰੈਕਟੋਰੇਟਾਂ ਸਮੇਤ ਸਕੱਤਰੇਤ ਦੇ ਆਗੂਆਂ ਨੇ ਗੰੂਜਵੇਂ ਨਾਅਰਿਆਂ ਨਾਲ ਵਰ੍ਹਾ 2020 ਨੂੰ ਅਲਵਿਦਾ ਕੀਤਾ ਅਤੇ ਐਲਾਨ ਕੀਤਾ ਕਿ ਚਲਦੇ ਕਿਸਾਨ ਸੰਘਰਸ਼ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਪੂਰਤੀ ਨਾ ਹੋਣ ਕਰਕੇ ਨਵਾਂ ਸਾਲ ਦੇ ਜਸ਼ਨ ਨਹੀਂ ਮਨਾਏ ਜਾਣਗੇ। ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ਨੂੰ ਸੰਬੋਧਨ ਹੁੰਦਿਆਂ ਸੁਆਲ ਕੀਤਾ ਕਿ ਤੁਹਾਡੇ ਕੀਤੇ ਵਾਅਦੇ ਕਿੱਥੇ ਗਏ? 31 ਦਸੰਬਰ ਨੂੰ ਹਰ ਹਾਲਤ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇਣ ਦਾ ਵਾਅਦਾ ਵੀ ਝੂਠ ਨਿਕਲਿਆ। 

ਇਸ ਵਾਅਦਾ ਖਿਲਾਫ਼ ਵਿਰੁੱਧ ਨਿਵੇਕਲੇ ਢੰਗ ਨਾਲ ਰੋਸ ਪ੍ਰਗਟ ਕਰਦਿਆਂ ਮੁਲਾਜ਼ਮਾਂ ਨੇ ‘‘ਪੰਜਾਬ ਸਰਕਾਰ ਦੇ ਪ੍ਰੀਤ ਦੀ ਪਰੀਤਾਂ ਦੀ ਪਟਾਰੀ’’ ਇੱਕ ਖਾਲੀ ਡੱਬਾ ਖੋਲ੍ਹਿਆ ਅਤੇ ਉਸ ਵਿੱਚੋਂ ਲੀਰਾਂ, ਪੁਰਾਣੇ ਕਾਗਜ਼ ਅਤੇ ਲੰਮੇ ਲਾਰਿਆਂ ਦੀਆਂ ਰੱਸੀਆਂ ਕੱਢ ਕੇ ਆਪਣਾ ਰੋਸ ਜ਼ਾਹਰ ਕੀਤਾ। 

ਰੋਸ ਰੈਲੀ ਨੂੰ ਮੁੱਖ ਤੌਰ ’ਤੇ ਗੁਰਮੇਲ ਸਿੰਘ ਸਿੱਧੂ ਕਨਵੀਨਰ ਸਾਂਝਾ ਮੁਲਾਜ਼ਮ ਮੰਚ, ਜਗਦੇਵ ਕੌਲ ਰੰਜੀਵ ਸ਼ਰਮਾ ਪ੍ਰਧਾਨ ਉਦਯੋਗ, ਅਮਰਜੀਤ ਸਿੰਘ ਜਨਰਲ ਸਕੱਤਰ, ਮਨਵਿੰਦਰ ਸਿੰਘ, ਟਰਾਂਸਪੋਰਟ ਦੇ ਪ੍ਰਧਾਨ ਜਗਜੀਵਨ ਸਿੰਘ, ਸੁਖਚੈਨ ਸਿੰਘ ਜਲ ਸਰੋਤ ਵਿਭਾਗ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਆਗੂ ਕੁਲਦੀਪ ਸਿੰਘ ਕੰਗ, ਸਹਿਕਾਰਤਾ ਵਿਭਾਗ ਦੇ ਜਸਵਿੰਦਰ ਸਿੰਘ, ਮੁਲਾਜ਼ਮ ਆਗੂ ਰਣਬੀਰ ਸਿੰਘ ਢਿੱਲੋਂ, ਕਰਤਾਰ ਸਿੰਘ ਪਾਲ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਮਨਦੀਪ ਸਿੰਘ ਸਿੱਧੂ ਅਤੇ ਵਿੱਤੀ ਕਮਿਸ਼ਨਰ ਤੋਂ ਅਲਕਾ ਚੋਪਡ਼ਾ ਨੇ ਵੀ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਨਵੇਂ ਸਾਲ ਤੋਂ ਪੂਰੇ ਪੰਜਾਬ ਵਿੱਚ ਲਾਮਬੰਦੀ ਕਰਕੇ ਕਿਸਾਨਾਂ ਦੀ ਤਰਜ਼ ’ਤੇ ਚੰਡੀਗਡ਼੍ਹ ਵਿਖੇ ਪੱਕਾ ਮੋਰਚਾ ਲਾਵਾਂਗੇ ਅਤੇ ਕਾਂਗਰਸ ਪਾਰਟੀ ਦਾ ਹਰ ਚੋਣ ਵਿੱਚ ਬਾਈਕਾਟ ਕਰਨ ਦਾ ਸੱਦਾ ਦਿੱਤਾ।

ਇਸੇ ਦੌਰਾਨ ਨਵੰਬਰ 2020 ਦੀ ਤਨਖਾਹ ਨਾ ਰਿਲੀਜ਼ ਹੋਣ ਕਾਰਨ ਦਫ਼ਤਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਸੈਕਟਰ 17 ਵੱਲੋਂ ਕਲਮ ਛੋਡ਼ ਹਡ਼ਤਾਲ ਅਤੇ ਗੇਟ ਰੈਲੀ ਕੀਤੀ ਗਈ। ਯੂਨੀਅਨ ਦੇ ਬੁਲਾਰਿਆਂ ਜਸਮਿੰਦਰ ਸਿੰਘ ਸੀਨੀਅਰ ਸਹਾਇਕ, ਸ਼ੁਭਮ ਵਾਲੀਆ ਅਤੇ ਤਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਗਲਤੀਆਂ ਕਾਰਨ ਤਨਖਾਹ ਨਹੀਂ ਮਿਲ ਰਹੀ ਹੈ। ਜੇਕਰ 3 ਜਨਵਰੀ ਤੱਕ ਤਨਖਾਹ ਰਿਲੀਜ਼ ਨਾ ਕੀਤੀ ਗਈ ਤਾਂ ਫਿਰ ਤੋਂ ਗੇਟ ਰੈਲੀ ਕਰ ਕਰਕੇ ਕਲਮ ਛੋਡ਼ ਹਡ਼ਤਾਲ ਕੀਤੀ ਜਾਵੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->