Manjinder singh Sirsa honoured with Kaumi Award for role in getting punishment for Sajjan Kumar and others

 

New Delhi, January 27 : The Delhi Sikh Gurudwara Management Committee General Secretary Mr. Manjinder Singh Sirsa was today honoured by the Shiromani Gurudwara Prabhandhak Committee Amritsar and the Shiromani Akali Dal for his role and efforts for bringing of 1984 Sikh genocide including Sajjan Kumar and others to book and ultimately sentencing them to jail. In a function held in Amritsar today the SGPC Chief Bhai Gobind Singh Longowal and the Shiromani Akali Dal President Mr. Sukhbir Singh Badal and other dignitaries presented the Kaumi Award to Mr. Sirsa. Speaking on the occasion Bhai Longowal said that Mr Sirsa has always remained pro active while dealing with 1984 Sikh genocide cases. He not only gave assurances to families of victims but also helped them financially, legally and morally to keep their spirits high for deposing against the guilty in courts. While lauding the efforts of Mr. Sirsa, Speakers on the occasion said that he is most active leader who remained always at forefront for protecting the victims and showed exemplary courage to even publicly telling the guilty that they will be punished for their role in 1984 Sikh genocide cases. They said that he had even not refrained from physically teaching a lesson to the guilty in the Patiala House Court complex and this action has no parallel at present.

ਸੱਜਣ ਕੁਮਾਰ ਤੇ ਹੋਰਨਾਂ ਨੂੰ ਸਜ਼ਾਵਾਂ ਦੁਆਉਣ ਲਈ ਨਿਭਾਈ ਭੂÎਮਿਕਾ ਬਦਲੇ ਮਨਜਿੰਦਰ ਸਿੰਘ ਸਿਰਸਾ  ਕੌਮੀ ਐਵਾਰਡ ਨਾਲ ਕੀਤਾ ਸਨਮਾਨਤ

ਨਵੀਂ ਦਿੱਲੀ, 27 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਸੱਜਣ ਕੁਮਾਰ ਤੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਨਿਭਾਈ ਭੂÎਮਿਕਾ ਬਦਲੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ  ਸਨਮਾਨਤ ਕੀਤਾ ਗਿਆ।

ਅੰਮ੍ਰਿਤਸਰ ਵਿਖੇ ਹੋਏ ਇਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਹੋਰ ਸ਼ਖਸੀਅਤਾਂ ਨੇ ਸ੍ਰੀ ਸਿਰਸਾ ਨੂੰ ਕੌਮੀ ਐਵਾਰਡ ਨਾਲ ਸਨਮਾਨਤ ਕੀਤਾ।

ਇਸ ਮੌਕੇ ਭਾਈ ਲੌਂਗੋਵਾਲ ਨੇ ਆਖਿਆ ਕਿ  1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਸ੍ਰੀ ਸਿਰਸਾ ਹਮੇਸ਼ਾ ਸਰਗਰਮ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਸਿਰਫ ਪੀੜਤ ਪਰਿਵਾਰਾਂ ਨੂੰ  ਹੌਂਸਲਾ ਤੇ ਧਰਵਾਸ ਦਿੱਤਾ, ਬਲਕਿ ਉਹਨਾਂ ਦੀ ਵਿੱਤੀ, ਕਾਨੂੰਨੀ ਤੇ ਹੌਂਸਲਾ ਅਫਜ਼ਾਈ ਵਿਚ ਵੀ ਮਦਦ ਕੀਤੀ ਤਾਂ ਕਿ ਉਹ ਚੜਦੀਕਲਾ ਵਿਚ ਰਹਿੰਦਿਆਂ ਦੋਸ਼ੀਆਂ ਖਿਲਾਫ ਅਦਾਲਤਾ ਵਿਚ ਗਵਾਹੀਆਂ ਦੇ ਸਕਣ।

ਸ੍ਰੀ ਸਿਰਸਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਬੁਲਾਰਿਆਂ ਨੇ ਇਸ ਮੌਕੇ ਦੱਸਿਆ ਕਿ  ਉਹ ਪੀੜਤਾਂ ਦੀ ਰਾਖੀ ਵਾਸਤੇ ਹਮੇਸ਼ਾ ਮੋਹਰੀ ਹੋ ਕੇ ਚੱਲੇ ਹਨ ਤੇ ਉਹਨਾਂ ਨੇ ਦੋਸ਼ੀਆਂ ਨੂੰ ਸ਼ਰੇਆਮ ਆਖਿਆ ਕਿ ਉਹਨਾਂ ਨੂੰ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਨਿਭਾਈ ਭੂਮਿਕਾ ਬਦਲੇ ਸਜ਼ਾਵਾਂ ਜ਼ਰੂਰ ਦੁਆਈਆਂ ਜਾਣਗੀਆਂ। 

ਸ੍ਰੀ ਸਿਰਸਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਬੁਲਾਰਿਆਂ ਨੇ ਇਸ ਮੌਕੇ ਦੱਸਿਆ ਕਿ  ਉਹ ਪੀੜਤਾਂ ਦੀ ਰਾਖੀ ਵਾਸਤੇ ਹਮੇਸ਼ਾ ਮੋਹਰੀ ਹੋ ਕੇ ਚੱਲੇ ਹਨ ਤੇ ਉਹਨਾਂ ਨੇ ਦੋਸ਼ੀਆਂ ਨੂੰ ਸ਼ਰੇਆਮ ਆਖਿਆ ਕਿ ਉਹਨਾਂ ਨੂੰ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਨਿਭਾਈ ਭੂਮਿਕਾ ਬਦਲੇ ਸਜ਼ਾਵਾਂ ਜ਼ਰੂਰ ਦੁਆਈਆਂ ਜਾਣਗੀਆਂ।

Read more