27 February 2021 02:42 am
Kinno

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅਤੇ ਆਈ.ਕੇ.ਜੀ.ਪੀ.ਟੀ.ਯੂ., ਜਲੰਧਰ ਵਲੋਂ ਨੈਸ਼ਨਲ ਬੋਰਡ ਆਫ ਐਕਰੀਡੀਏਸ਼ਨ ਦੇ ਸਹਿਯੋਗ ਨਾਲ ” ਨਤੀਜਿਆਂ ਤੇ ਅਧਾਰਤ ਸਿੱਖਿਆ ਅਤੇ ਮਾਨਤਾ” ਬਾਰੇ ਜਾਗਰੂਕਤਾ ਵੈਬਿਨਾਰ ਦਾ ਆਯੋਜਨ

- Posted on 09 December 2020

-‘ਸਿੱਖਿਆ ਦੀ ਗੁਣਵੱਤਾ ਸਮੇਂ ਦੀ ਲੋੜ’: ਉਪ-ਕੁਲਪਤੀ

ਬਠਿੰਡਾ, 9 ਦਸੰਬਰ

 ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਬਠਿੰਡਾ ਅਤੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ.ਜੀ.ਪੀ.ਟੀ.ਯੂ.), ਜਲੰਧਰ ਵਲੋਂ ਨੈਸ਼ਨਲ ਬੋਰਡ ਆਫ ਐਕਰੀਡੀਏਸ਼ਨ (ਐਨ.ਬੀ.ਏ.) ਦੇ ਸਹਿਯੋਗ ਨਾਲ  “ਵਿਕਾਸ ‘ਤੇ ਨਤੀਜਿਆਂ ਤੇ ਅਧਾਰਤ ਸਿੱਖਿਆ ਅਤੇ ਮਾਨਤਾ” ਵਿਸ਼ੇ ‘ਤੇ ਅੱਜ ਇਕ ਰੋਜ਼ਾ ਜਾਗਰੂਕਤਾ ਵੈਬਿਨਾਰ ਦਾ ਆਯੋਜਨ ਕੀਤਾ ਗਿਆ। 

ਇਹ ਪ੍ਰੋਗਰਾਮ ਐਨ.ਬੀ.ਏ., ਨਵੀਂ ਦਿੱਲੀ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜਿੱਥੇ ਪ੍ਰਮੁੱਖ ਸਰੋਤ ਵਿਅਕਤੀਆਂ ਨੇ ਤਕਨੀਕੀ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਅਤੇ ਐੱਨ.ਬੀ.ਏ. ਪ੍ਰਵਾਨਗੀ ਨਾਲ ਸਬੰਧਿਤ ਨਵੀਨਤਮ ਜਾਣਕਾਰੀਆਂ ਹਿੱਸਾ ਲੈਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ। ਇਸ ਵੈਬਿਨਾਰ ਵਿਚ  ਦੋਵਾਂ ਟੈਕਨੀਕਲ ਯੂਨੀਵਰਸਿਟੀਆਂ ਦੇ ਐਫੀਲਿਏਟਡ ਅਤੇ ਕੰਸਟੀਚਿਊਐਂਟ ਕਾਲਜਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।

ਵੈਬਿਨਾਰ ਨੂੰ ਸੰਬੋਧਨ ਕਰਦਿਆਂ ਐਨ.ਬੀ.ਏ. ਚੇਅਰਮੈਨ ਪ੍ਰੋ. (ਡਾ.) ਕੇ.ਕੇ. ਅਗਰਵਾਲ ਨੇ ਦੱਸਿਆ ਕਿ ਨੈਸ਼ਨਲ ਬੋਰਡ ਆਫ ਐਕਰੀਡੀਏਸ਼ਨ ਵਲੋਂ ਪ੍ਰਮਾਣਿਤ ਕਰਵਾਉਣਾ ਹਰੇਕ ਵਿਦਿਅਕ ਸੰਸਥਾ ਲਈ ਜ਼ਰੂਰੀ ਹੈ। ਐਨ.ਬੀ.ਏ.  ਸਰਟੀਫਿਕੇਸ਼ਨ ਸੰਸਥਾ ਨੂੰ ਬਹੁਤ ਸਾਰੇ ਲਾਭਾਂ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ, ਜਿਸ ਵਿਚ ਇਸ ਦੀਆਂ ਸ਼ਕਤੀਆਂ, ਕਮਜ਼ੋਰੀਆਂ ਅਤੇ ਉਪਲੱਬਧ ਮੌਕਿਆਂ ਨੂੰ ਜਾਣਨਾ ਸ਼ਾਮਿਲ ਹੈ। ਪ੍ਰੋ. ਅਗਰਵਾਲ ਨੇ ਕਿਹਾ ਕਿ ਐਨ.ਬੀ.ਏ. ਮਾਨਤਾ ਦੁਆਰਾ ਸੰਸਥਾਵਾਂ ਨਵੀਨਤਾ ਅਤੇ ਆਧੁਨਿਕ ਤਰੀਕਿਆਂ ਨੂੰ ਅਪਣਾਉਣ ਦੇ ਸਮਰੱਥ ਬਣਦੀਆਂ ਹਨ ।

ਵੈਬਿਨਾਰ ਨੂੰ ਸੰਬੋਧਨ ਕਰਦਿਆਂ ਐਮ.ਆਰ.ਐਸ.ਪੀ.ਟੀ.ਯੂ. ਦੇ ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਸਿੱਖਿਆ ਦੀ ਗੁਣਵਤਾ ਸਮੇਂ ਦੀ ਮੁੱਖ ਲੋੜ ਹੈ ਅਤੇ ਵਿਦਿਆ ਦਾ ਟੀਚਾ ਗਿਆਨ, ਸਸ਼ਕਤੀਕਰਨ ਅਤੇ ਉੱਦਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਸੰਸਥਾਵਾਂ ਨੂੰ ਗੁਣਵਤਾ ਭਰਪੂਰ ਸਿੱਖਿਆ ਪ੍ਰਦਾਨ ਕਰਕੇ ਮਿਆਰੀ ਵਿਦਿਆਰਥੀ ਪੈਦਾ ਕਰਨੇ ਚਾਹੀਦੇ ਹਨ। ਪ੍ਰੋ. ਸਿੱਧੂ ਨੇ ਦੱਸਿਆ ਕਿ ਦੇਸ਼ ਉੱਚ ਤਕਨੀਕੀ ਸਿੱਖਿਆ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਦੇਸ਼ ਵਿੱਚ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ, ਪਰ ਸਿੱਖਿਆ ਦੀ ਗੁਣਵੱਤਾ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਹਨਾਂ ਵਿਦਿਅਕ ਸੰਸਥਾਵਾਂ ਲਈ ਐਕਰੀਡੀਏਸ਼ਨ ਦੀ ਮਹਤੱਤਾ ਬਾਰੇ ਵੀ ਜਾਣਕਾਰੀ ਦਿੱਤੀ।

ਆਈ.ਕੇ.ਜੀ.ਪੀ.ਟੀ.ਯੂ., ਉਪ ਕੁਲਪਤੀ ਪ੍ਰੋਫੈਸਰ ਅਜੈ ਕੁਮਾਰ ਸ਼ਰਮਾ ਨੇ ਨਤੀਜਾ ਅਧਾਰਤ ਸਿੱਖਿਆ ਅਤੇ ਮਾਨਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨ੍ਹਣਾ ਪਾਇਆ ।

ਡਾ. ਅਨਿਲ ਕੁਮਾਰ ਨਾਸਾ, ਮੈਂਬਰ ਸੈਕਟਰੀ, ਐਨ.ਬੀ.ਏ. ਨੇ ਹਿੱਸਾ ਲੈਣ ਵਾਲਿਆਂ ਨੂੰ ਮੁਲਾਂਕਣ ਵਿਧੀ, ਦਿਸ਼ਾ ਨਿਰਦੇਸ਼ਾਂ, ਲਾਭਾਂ, ਕੁਆਲਿਟੀ ਪਹਿਲਕਦਮੀਆਂ, ਵਾਸ਼ਿੰਗਟਨ ਸਮਝੋਤਾ ਮੈਂਬਰਸ਼ਿਪ ਅਤੇ ਇਸਦੇ ਫਾਇਦੇ ਅਤੇ ਐਨ.ਬੀ.ਏ. ਦੀਆਂ ਭਵਿੱਖ ਦੀ ਯੋਜਨਾਵਾਂ ਬਾਰੇ ਦੱਸਿਆ।

ਮਾਹਿਰ ਸਪੀਕਰ ਪ੍ਰੋ. ਮੁਥੁਕ੍ਰਿਸ਼ਨਨ, ਸਾਬਕਾ ਡਿਪਟੀ ਡਾਇਰੈਕਟਰ, ਆਈ.ਆਈ.ਟੀ. ਮਦਰਾਸ, ਚੇਨਈ ਨੇ ਨਤੀਜਾ ਅਧਾਰਤ ਸਿੱਖਿਆ ਅਤੇ ਪ੍ਰਾਪਤੀ, ਵਿਜ਼ਨ, ਮਿਸ਼ਨ, ਪ੍ਰੋਗਰਾਮ ਵਿਦਿਅਕ ਉਦੇਸ਼ਾਂ, ਗ੍ਰੈਜੂਏਟ ਗੁਣਾਂ ਅਤੇ ਪ੍ਰੋਗਰਾਮਾਂ ਦੇ ਨਤੀਜਿਆਂ ਦੇ ਪ੍ਰਮੁੱਖ ਹਿੱਸਿਆਂ ਬਾਰੇ ਸੇਧ ਦਿੱਤੀ।

ਡਾ. ਆਰ. ਵੀ. ਰੰਗਨਾਥ, ਪ੍ਰੋਫੈਸਰ, ਬੀ.ਐਮ.ਐਸ. ਕਾਲਜ ਆਫ਼ ਇੰਜੀਨੀਅਰਿੰਗ, ਬੰਗਲੌਰ ਨੇ ਸਵੈ ਮੁਲਾਂਕਣ ਰਿਪੋਰਟ (ਐਸ.ਏ.ਆਰ.) ਨਾਲ ਜੁੜੇ ਵਿਸ਼ਿਆਂ ਨੂੰ ਛੂਹਿਆ ਅਤੇ ਇਸ ਨੂੰ ਤਿਆਰ ਕਰਨ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ।

ਆਈ.ਕੇ.ਜੀ.ਪੀ.ਟੀ.ਯੂ., ਡੀਨ ਅਕਾਦਮਿਕ ਪ੍ਰੋਫੈਸਰ ਵਿਕਾਸ ਚਾਵਲਾ ਨੇ ਸਰੋਤ ਵਿਅਕਤੀਆਂ ਅਤੇ ਮੁੱਖ ਬੁਲਾਰਿਆਂ ਨਾਲ ਜਾਣ-ਪਛਾਣ ਕਰਾਈ, ਜਦੋਂਕਿ ਐਮ.ਆਰ.ਐਸ.ਪੀ.ਟੀ.ਯੂ. ਦੇ ਪ੍ਰੋਗਰਾਮ ਕਨਵੀਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਸਮਾਗਮ ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਈ। ਯੂਨੀਵਰਸਿਟੀਆਂ ਨਾਲ ਐਫੀਲਿਏਟਡ ਕਾਲਜ਼ਾਂ ਦੇ ਚੇਅਰਮੈਨ / ਡਾਇਰੈਕਟਰਜ਼ / ਪ੍ਰਿੰਸੀਪਲ ਨੇ ਵੀ ਇਸ ਵੈਬਿਨਾਰ ਵਿੱਚ ਭਾਗ ਲਿਆ, ਜੋ ਕਿ ਸਾਰੀਆਂ ਸੰਸਥਾਵਾਂ ਲਈ ਲਾਭਕਾਰੀ ਸਿੱਧ ਹੋਇਆ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->