Tuesday 04 August 2020

ਪ੍ਰਧਾਨ ਮੰਤਰੀ ਰੋਜਗਾਰ ਉਤਪਤੀ ਯੋਜਨਾ ਸਕੀਮ ਅਧੀਨ ਮੈਨੂਫੈਕਚਰਿੰਗ ਅਤੇ ਸਰਵਿਸ ਯੁਨਿਟਾਂ ਲਈ ਮੁਹੱਈਆ ਕਰਵਾਇਆ ਜਾਂਦਾ ਕਰਜਾ

- Posted on 01 August 2020


–ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਦਿੱਤੀ ਜਾਂਦੀ ਹੈ ਸਬਸਿਡੀ
ਫਾਜਿਲਕਾ, 1 ਅਗਸਤ

  ਸਰਕਾਰ ਵੱਲੋਂ ਰੋਜਗਾਰ ਦੇ ਵਧੇਰੇ ਮੌਕੇ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਰੋਜਗਾਰ ਉਤਪਤੀ ਯੋਜਨਾ ਸਕੀਮ ਚਲਾਈ ਜਾ ਰਹੀ ਹੈ। ਇਸ ਸਕੀਮ ਤਹਿਤ 25 ਲੱਖ ਰੁਪਏ ਦੇ ਕਰਜੇ ਨਿਰਮਾਣ ਖੇਤਰ ਦੇ ਪ੍ਰੋਜੈਕਟਾਂ ਲਈ ਅਤੇ 10 ਲੱਖ ਰੁਪਏ ਦੇ ਕਰਜੇ ਸਰਵਿਸ ਖੇਤਰ ਲਈ ਨੈਸ਼ਨਲਾਈਜ਼ਡ ਬੈਂਕਾਂ ਰਾਹੀਂ ਦਿਵਾਉਣ ਦੇ ਨਾਲ ਸਰਕਾਰ ਵੱਲੋਂ ਮਾਰਜਨ ਮਨੀ ਸਬਸਿਡੀ ਦੇ ਰੂਪ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸਕੀਮ ਸੂਬੇ ਅੰਦਰ ਤਿੰਨ ਏਜੰਸੀਆਂ ਕੇ.ਵੀ.ਆਈ.ਸੀ., ਪੰਜਾਬ ਖਾਦੀ ਬੋਰਡ ਅਤੇ ਜ਼ਿਲਾ ਉਦਯੋਗ ਕੇਂਦਰਾਂ ਰਾਹੀਂ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਉਦਯੋਗ ਉਨੱਤੀ ਅਫਸਰ ਸ੍ਰੀ ਕੁਲਵੰਤ ਵਰਮਾ ਨੇ ਦੱਸਿਆ ਕਿ ਇਹ ਸਕੀਮ ਹਰਕੇ ਵਰਗ ਲਈ ਉਪਲਬੱਧ ਹੈ। ਇਸ ਸਕੀਮ ਅਧੀਨ ਨਿਰਮਾਣ ਖੇਤਰ ਅਤੇ ਸਰਵਿਸ ਯੁਨਿਟਾਂ ਲਈ ਕਰਜਾ ਮਿਲ ਸਕਦਾ ਹੈ। ਉਨਾਂ ਦੱਸਿਆ ਕਿ ਸਰਵਿਸ ਯੂਨਿਟਾਂ ਲਈ 10 ਲੱਖ ਰੁਪਏ ਅਤੇ ਨਿਰਮਾਣ ਯੂਨਿਟਾਂ ਲਈ 25 ਲੱਖ ਰੁਪਏ ਤੱਕ ਕਰਜਾ ਮਿਲ ਸਕਦਾ ਹੈ। ਉਨਾਂ ਦੱਸਿਆ ਕਿ ਜਨਰਲ ਵਰਗ ਲਈ ਪ੍ਰੋਜੈਕਟ ਦੀ ਲਾਗਤ ‘ਤੇ ਦਰਖਾਸਤੀ ਵੱਲੋਂ 10 ਫੀਸਦੀ ਦਾ ਯੋਗਦਾਨ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸ਼ਹਿਰੀ ਖੇਤਰ ਨੂੰ ਸਬਸਿਡੀ 15 ਫੀਸਦੀ ਅਤੇ ਪੇਂਡੂ ਖੇਤਰ ਵਾਲੇ ਪ੍ਰਾਰਥੀ ਲਈ 25 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਰਿਜ਼ਰਵ ਕੈਟਾਗਿਰੀ ਜਿਵੇਂ ਐਸ.ਸੀ., ਐਸ.ਟੀ., ਓ.ਬੀ.ਸੀ., ਮਹਿਲਾਵਾਂ, ਸਾਬਕਾ ਫੌਜੀ, ਅੰਗਹੀਣ, ਬਾਰਡਰ ਏਰੀਆ ਵਾਲੇ ਲਾਭਪਾਤਰੀਆਂ ਨੂੰ 5 ਫੀਸਦੀ ਪ੍ਰੋਜੈਕਟ ਲਗਾਉਣ ‘ਤੇ ਯੋਗਦਾਨ ਪਾਉਣਾ ਪਵੇਗਾ ਅਤੇ ਸ਼ਹਿਰੀ ਖੇਤਰ ਨੂੰ 25 ਫੀਸਦੀ ਸਬਸਿਡੀ ਤੇ ਪੇਂਡੂ ਖੇਤਰ ਨੂੰ 35 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ 10 ਲੱਖ ਤੋਂ ਵਧੇਰੇ ਦੇ ਉਤਪਾਦਨ ਖੇਤਰ ਅਤੇ 5 ਲੱਖ ਤੋਂ ਵਧੇਰੇ ਦੇ ਸਰਵਿਸ਼ ਯੂਨਿਟਾਂ ਦੇ ਲਈ ਘੱਟੋ-ਘੱਟ ਵਿਦਿਅਕ ਯੋਗਤਾ ਅਠੱਵੀ ਪਾਸ ਤੇ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜਮੀ ਹੈ। ਉਨਾਂ ਦੱਸਿਆ ਕਿ ਪ੍ਰਾਰਥੀ ਪੀ.ਐਮ.ਈ.ਜੀ.ਪੀ. ਪੋਰਟਲ  …‘ ਤੇ ਆਨਲਾਈਨ ਅਪਲਾਈ ਕਰ ਸਕਦਾ ਹੈ।
ਉਨਾਂ ਦੱਸਿਆ ਕਿ ਪ੍ਰਾਰਥੀ ਵੱਲੋਂ ਅਪਲਾਈ ਕਰਨ ਸਮੇਂ ਪ੍ਰੋਜੈਕਟ ਰਿਪੋਰਟ, ਯੋਗਤਾ ਸਰਟੀਫਿਕੇਟ, ਤਕਨੀਕੀ ਯੋਗਤਾ, ਰਿਹਾਇਸ਼ ਦਾ ਸਬੂਤ, ਸਵੈ-ਘੋਸ਼ਣਾ ਪਤਰ, ਕੰਮ ਕਰਨ ਵਾਲੀ ਥਾਂ ਦਾ ਸਬੂਤ, ਜਾਤੀ ਸਰਟੀਫਿਕੇਟ, ਸਰਹੱਦੀ ਖੇਤਰ ਦਾ ਸਰਟੀਫਿਕੇਟ, ਪਾਸਪੋਰਟ ਫੋਟੋਆਂ, ਆਧਾਰ ਕਾਰਡ ਅਤੇ ਆਬਾਦੀ ਸਰਟੀਫਿਕੇਟ (ਪੇਂਡੂ ਖੇਤਰਾਂ ਲਈ) ਪੋਰਟਲ ‘ਤੇ ਅਪਲੋਡ ਕੀਤੇ ਜਾਣ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸੈਂਟਰਲ ਬਲਾਕ ਦੀ ਪਹਿਲੀ ਮੰਜਲ ‘ਤੇ ਸਥਾਪਿਤ ਕਮਰਾ ਨੰਬਰ 203 ਵਿਖੇ ਸਥਾਪਿਤ ਦਫਤਰ ਜ਼ਿਲਾ ਉਦਯੋਗ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com