ਵਿਧਾਨ ਸਭਾ ਹਲਕਾ ਪਠਾਨਕੋਟ ਦੇ ਕਿਸਾਨਾਂ ਦੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਿਧਾਇਕ ਅਮਿਤ ਵਿੱਜ ਨੇ ਕੀਤੀ ਮੀਟਿੰਗ ਆਯੋਜਿਤ
ਪਠਾਨਕੋਟ, 23 ਨਵੰਬਰ 2020
ਅੱਜ ਵਿਧਾਇਕ ਸ੍ਰੀ ਅਮਿਤ ਵਿੱਜ ਵਿਧਾਨ ਸਭਾ ਹਲਕਾ ਪਠਾਨਕੋਟ ਵੱਲੋਂ ਹਲਕਾ ਪਠਾਨਕੋਟ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਨਿਰਮਾਣ ਵਿਭਾਗ ਦੇ ਰੇਸਟ ਹਾਉਸ ਸਿਮਲਾ ਪਹਾੜੀ ਵਿਖੇ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਡਾ. ਹਰਿੰਦਰ ਬੈਂਸ ਖੇਤੀ ਬਾੜੀ ਅਫਸ਼ਰ , ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸ਼ਰ, ਗੁਰਪ੍ਰੀਤ ਸਿੰਘ ਭੁੱਮੀ ਰੱਖਿਆ ਅਫਸ਼ਰ, ਰਾਮ ਲੁਭਾਇਆ ਜਿਲ•ਾ ਲੋਕ ਸੰਪਰਕ ਅਫਸ਼ਰ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ•ਾ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੋਕੇ ਤੇ ਵਿਧਾਇਕ ਹਲਕਾ ਪਠਾਨਕੋਨ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਕੰਡੀ ਖੇਤਰ ਦੇ ਕਿਸਾਨਾਂ ਨੇ ਸਮੱਸਿਆ ਰੱਖੀ ਹੈ ਕਿ ਪਾਵਰਕਾੱਮ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਿਊਵਬੈਲਾਂ ਲਈ ਵੱਖਰੀ ਅਤੇ ਘਰੇਲੁ ਲਾਈਨਾਂ ਵੱਖਰੀਆਂ ਪਾਈਆਂ ਜਾ ਰਹੀਆਂ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਕਿਸਾਨਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਉਸ ਵਿੱਚ ਵੀ ਕਟੋਤੀ ਕੀਤੀ ਜਾ ਰਹੀ ਹੈ। ਇਸ ਤੇ ਵਿਧਾਇਕ ਸ੍ਰੀ ਵਿੱਜ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਸਪਲਾਈ ਨੂੰ ਲੈ ਕੇ ਜੋ ਕਟੋਤੀ ਦੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਤਰ•ਾਂ ਦੀ ਕੋਈ ਵੀ ਲਿਖਿਤ ਆਦੇਸ਼ ਨਹੀਂ ਆਏ ਹਨ ਜਦਕਿ ਪਹਿਲਾ ਤੋਂ ਹੀ ਇਸ ਪ੍ਰੋਜੈਕਟ ਵਿੱਚ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਕਿਸੇ ਤਰ•ਾਂ ਦੀ ਕਟੋਤੀ ਨਹੀਂ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਕੰਡੀ ਖੇਤਰ ਦੇ ਕਿਸਾਨਾਂ ਦੀ ਸਮੱਸਿਆ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਂਣਗੇ ਅਤੇ ਇਸ ਦਾ ਉਚਿੱਤ ਹੱਲ ਕੱਢਿਆ ਜਾਵੇਗਾ ਤਾਂ ਜੋ ਕੰਡੀ ਖੇਤਰ ਦੇ ਕਿਸਾਨਾਂ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜਿਲ•ੇ ਵਿੱਚ ਯੁਰੀਆ ਖਾਦ ਦੀ ਘਾਟ ਨੂੰ ਲੈ ਕੇ ਉਨ•ਾਂ ਕਿਹਾ ਕਿ ਸਰਕਾਰ ਰੇਲ ਸੇਵਾ ਫਿਰ ਤੋਂ ਸੁਰੂ ਕਰ ਰਹੀ ਹੈ ਇਸ ਲਈ ਯੂਰੀਆਂ ਦੀ ਕਮੀ ਆਉਂਣ ਵਾਲੇ ਸਮੇਂ ਅੰਦਰ ਜਲਦੀ ਹੱਲ ਕੀਤੀ ਜਾਵੇਗੀ, ਇਸ ਦੇ ਨਾਲ ਹੀ ਉਨ•ਾਂ ਐਸ.ਡੀ.ਐਮ. ਪਠਾਨਕੋਟ ਨੂੰ ਆਖਿਆ ਕਿ ਉਹ ਨੰਗਲ ਵਿਖੇ ਸਥਿਤ ਯੂਰੀਆ ਖਾਦ ਪ੍ਰੋਜੈਕਟ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਿਲ•ਾ ਪਠਾਨਕੋਟ ਨੂੰ ਸੜਕ ਮਾਰਗ ਰਸਤੇ ਯੂਰੀਆਂ ਖਾਦ ਮੁਹੇਈਆ ਕਰਵਾਉਂਣ ਲਈ ਗੱਲਬਾਤ ਕਰਨ ਤਾਂ ਜੋ ਕਿਸਾਨਾਂ ਦੀ ਯੂਰੀਆ ਖਾਦ ਦੀ ਕਮੀ ਨੂੰ ਦੂਰ ਕੀਤਿਆ ਜਾ ਸਕੇ।
ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਮੰਡੀਆਂ ਵਿੱਚ ਆੜਤੀਆਂ ਵੱਲੋਂ ਜਿਨਸਾ ਨੂੰ ਵੱਧ ਤੋਲ ਕੇ ਧੱਕਾ ਕੀਤਾ ਜਾਂਦਾ ਹੈ ਉਨ•ਾਂ ਕਿਹਾ ਕਿ ਭਵਿੱਖ ਲਈ ਇੱਕ ਕਮੇਟੀ ਬਣਾਈ ਜਾਵੇਗੀ ਜੋ ਮੰਡੀਆਂ ਵਿੱਚ ਪਹੁੰਚ ਕਰਕੇ ਫਸਲ ਵਿੱਚ ਨਮੀ ਦੀ ਮਾਤਰਾ ਅਤੇ ਡਿਜੀਟਲ ਕੰਡੇ ਨਾਲ ਤੋਲ ਦੀ ਚੈਕਿੰਗ ਕਰੇਗੀ, ਇਸ ਦੇ ਬਾਵਜੂਦ ਦੋਸੀ ਪਾਏ ਜਾਣ ਵਾਲੇ ਆੜਤੀਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਵਿੱਚ ਜੋ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਘਰ ਸੜਕਾਂ ਦੇ ਕਿਨਾਰੇ ਹੁੰਦੇ ਹਨ ਉਨ•ਾਂ ਵੱਲੋਂ ਘਰ•ਾਂ ਦੀ ਨਿਕਾਸੀ ਜਾਂ ਘਰ ਦੀ ਨਿਕਾਸੀ ਨਾਲੀਆਂ ਵਿੱਚ ਨਾ ਕਰਕੇ ਸੜਕਾਂ ਤੇ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਸੜਕਾਂ ਦੀ ਮਿਆਦ ਘੱਟ ਹੋ ਜਾਂਦੀ ਹੈ। ਉਨ•ਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਦੋਂ ਵੀ ਸੜਕ ਦਾ ਨਿਰਮਾਣ ਕੀਤਾ ਜਾਵੇ, ਉਹ ਸੜਕ ਪਿੰਡ ਨੂੰ ਸਪੁਰਦ ਕਰਨ ਤੋਂ ਪਹਿਲਾ ਪਿੰਡ ਦੇ ਸਰਪੰਚ ਤੋਂ ਉਪਰੋਕਤ ਸਮੱਸਿਆ ਨੂੰ ਧਿਆਨ ਵਿੱਚ ਰੱਖਕੇ ਲਿਖਿਤ ਲਿਆ ਜਾਵੇ, ਉਨ•ਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਮੰਡੀ ਬੋਰਡ ਅਤੇ ਬੀ.ਡੀ.ਓੁਜ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਵੇਗੀ ਜੋ ਸੜਕ ਬਣਨ ਤੋਂ ਪਹਿਲਾ ਉਪਰੋਕਤ ਸਮੱਸਿਆ ਨੂੰ ਧਿਆਨ ਵਿੱਚ ਰੱਖਕੇ ਸਰਵੇ ਕਰਿਆ ਕਰੇਗੀ।