27 February 2021 03:46 am
Kinno

ਨਵਯੁੱਗ ਕਲੋਨੀ ਕਮਿਉਨਿਟੀ ਹਾਲ ਵਿੱਚ ਲਗਾਤਾਰ ਤੀਜੇ ਹਫ਼ਤੇ ਕਿਰਤ ਦਾਨ ਕੈਂਪ

- Posted on 27 December 2020

ਰਾਜਪੁਰਾ, 27 ਦਸੰਬਰ: ਲਗਾਤਾਰ ਤੀਜੇ ਹਫ਼ਤੇ ਨਵਯੁੱਗ ਕਲੋਨੀ ਵਾਸੀ ਨੌਜਵਾਨਾਂ ਨੇ ਬਜ਼ੁਰਗਾਂ ਦੀ ਅਗਵਾਈ ਵਿੱਚ ਕਿਰਤ ਦਾਨ ਕੈਂਪ ਲਗਾ ਕੇ ਕਮਿਉਨਿਟੀ ਹਾਲ ਨੂੰ ਵਰਤੋਂ ਯੋਗ ਬਣਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਲੱਖੀ, ਰਾਜਿੰਦਰ ਸਿੰਘ ਚਾਨੀ ਅਤੇ ਗੁਰਦੀਪ ਸਿੰਘ ਤੇਜੇ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਨੌਜਵਾਨਾਂ ਨੇ ਆਪਣੀ ਊਰਜਾਂ ਨੂੰ ਸਹੀ ਦਿਸ਼ਾ ਵੱਲ ਸੰਚਾਲਿਤ ਕੀਤਾ ਹੈ ਉੱਥੇ ਨਾਲ ਹੀ ਕਲੋਨੀ ਦੇ ਕਮਿਉਨਿਟੀ ਹਾਲ ਨੂੰ ਵੀ ਵਰਤੋਂ ਯੋਗ ਬਣਾ ਦਿੱਤਾ ਹੈ। ਤੀਜੇ ਹਫਤੇ ਲਗਾਤਾਰ ਲਗਾਏ ਗਏ ਕਿਰਤਦਾਨ ਕੈਂਪ ਵਿੱਚ ਕਮਿਉਨਿਟੀ ਹਾਲ ਦੀਆਂ ਛੱਤਾਂ ਦੀ ਸਾਫ਼-ਸਫਾਈ ਦੇ ਨਾਲ ਨਾਲ ਕਮਿਉਨਿਟੀ ਹਾਲ ਦੇ ਦੋਵੇਂ ਪਖਾਨਿਆਂ ਨੂੰ ਸਾਫ਼ ਕਰਕੇ ਵਰਤੋਂ ਯੋਗ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਤਿਆਰ ਕੀਤੇ ਜਾ ਰਹੇ ਆਫਿਸ ਕਮਰੇ ਦੀ ਟਾਇਲਿੰਗ ਦਾ ਕੰਮ ਵੀ ਪੂਰਾ ਕੀਤਾ ਗਿਆ।

ਸਮੂਹ ਨੌਜਵਾਨਾਂ ਨੇ ਨਵਯੁਗ ਕਲੋਨੀ ਦੇ ਵਸਨੀਕ ਸਵਰਗਵਾਸੀ ਸੁਰਜੀਤ ਸਿੰਘ ਫੌਜੀ ਦੇ ਦੋਹਤੇ ਰਘਬੀਰ ਸਿੰਘ ਬੱਬੂ ਦੀ ਟਾਇਲਾਂ ਦੇ ਕੰਮ ਲਈ ਬਹੁਤ ਜਿਆਦਾ ਤਾਰੀਫ਼ ਕੀਤੀ। ਬਲਬੀਰ ਸਿੰਘ ਵਾਲੀਆ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਰਘਬੀਰ ਨੇ ਨੇ ਆਪਣੀ ਦਿਨ ਦੀ ਡਿਊਟੀ ਕਰਨ ਦੇ ਨਾਲ ਨਾਲ ਰਾਤ ਨੂੰ ਦੇਰ ਤੱਕ ਟਾਇਲਿੰਗ ਦਾ ਕੰਮ ਕਰਕੇ ਸਾਬਤ ਕੀਤਾ ਹੈ ਕਿ ਅੱਜ ਵੀ ਨੌਜਵਾਨਾਂ ਵਿੱਚ ਨਿਹਸਵਾਰਥ ਕੰਮ ਕਰਨ ਦਾ ਜਜ਼ਬਾ ਹੈ।

ਰਘਬੀਰ ਸਿੰਘ ਬੱਬੂ ਨੇ ਕਿਹਾ ਕਿ ਉਹਨਾਂ ਨੂੰ ਕਮਿਉਨਿਟੀ ਹਾਲ ਵਿੱਚ ਕਿਰਤਦਾਨ ਕਰਕੇ ਬਹੁਤ ਹੀ ਜਿਆਦਾ ਖੁਸੀ ਮਹਿਸੂਸ ਹੋਈ ਹੈ। ਉਹਨਾਂ ਦਾ ਦਿਲ ਬਹੁਤ ਦੁਖਦਾ ਸੀ ਜਦੋਂ ਉਹ ਇੱਕ ਵਧੀਆ ਇਮਾਰਤ ਨੂੰ ਬੇਕਾਰ ਪਈ ਦੇਖਦੇ ਸਨ। ਉਹਨਾਂ ਕਿਹਾ ਕਿ ਨੌਜਵਾਨਾਂ ਨੇ ਮਿਲਕੇ ਇਸ ਕਾਰਜ ਨੂੰ ਨੇਪਰੇ ਚੜ੍ਹਾਇਆ ਹੈ। ਜਿਸ ਵਿੱਚ ਉਹਨਾਂ ਨੇ ਵੀ ਆਪਣੀ ਇੱਛਾ ਨਾਲ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ ਹੈ।  

ਤੀਜੇ ਕਿਰਤਦਾਨ ਕੈਂਪ ਵਿੱਚ ਬਲਬੀਰ ਸਿੰਘ ਵਾਲੀਆ, ਸੁਰਜੀਤ ਸਿੰਘ ਕਾਮਰੇਡ, ਭਜਨ ਸਿੰਘ, ਸੋਮ ਨਾਥ ਗੋਇਲ, ਸ਼ਾਮ ਲਾਲ ਗੋਇਲ ਬਜ਼ੁਰਗਾਂ ਦੇ ਨਾਲ ਲਖਵਿੰਦਰ ਸਿੰਘ ਲੱਖੀ, ਰਾਜਿੰਦਰ ਸਿੰਘ ਚਾਨੀ, ਮਦਨ ਕੁਮਾਰ ਮੱਦੀ, ਸ਼ਮਸ਼ੇਰ ਸਿੰਘ ਸ਼ੇਰਾ, ਅਮਰਜੀਤ ਸਿੰਘ ਲਿੰਕਨ, ਨਵਦੀਪ ਸਿੰਘ ਚਾਨੀ, ਰਵੇਲ ਸਿੰਘ ਕਾਲਾ, ਰਘਬੀਰ ਸਿੰਘ ਬੱਬੂ, ਗੁਰਦੀਪ ਸਿੰਘ ਤੇਜੇ, ਵਿਕਾਸ ਗੋਇਲ ਵਿੱਕੀ, ਬਿਕਰਮ ਸਿੰਘ ਕੰਡੇਵਾਲਾ, ਜੁਗਰਾਜ ਸਿੰਘ ਬੱਬੀ, ਮਨਜੀਤ ਸਿੰਘ, ਬਿਕਰਮ ਗੋਇਲ, ਪ੍ਰੋ. ਮਨਦੀਪ ਸਿੰਘ, ਜਸਪਾਲ ਸਿੰਘ ਵਾਲੀਆ, ਬਿੱਟੂ, ਕਮਲਜੀਤ ਸਿੰਘ ਤੇਜੇ, ਕਰਨਪ੍ਰੀਤ ਸਿੰਘ, ਕਰਨ ਕੁਮਾਰ ਅਤੇ ਹੋਰ ਨੌਜਵਾਨ ਸਾਥੀਆਂ ਨੇ ਭਾਗ ਲਿਆ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->