ਡ ਘੜੁੰਮੀ ਦਾ ਕੌਸ਼ਲ ਖੁਰਾਨਾ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਕੇ ਆਪਣੀ ਆਮਦਨ `ਚ ਕਰ ਰਿਹੈ ਵਾਧਾ
ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਲਈ ਵਿਭਾਗਾਂ ਵੱਲੋਂ ਦਿੱਤੀ ਜਾਂਦੀ ਹੈ ਸਿਖਲਾਈ
ਫਾਜ਼ਿਲਕਾ, 6 ਜਨਵਰੀ
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ `ਤੇ ਠਲ ਪਾਉਣ ਲਈ ਜਿਥੇ ਨੌਜਵਾਨਾਂ ਲਈ ਸਮਂੇ-ਸਮੇਂ `ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਉਥੇ ਸਵੈ-ਰੋਜਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਕਾਰੋਬਾਰ ਕਰਨ ਲਈ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਪਿੰਡ ਘੜੁੰਮੀ ਦੇ ਕੌਸ਼ਲ ਖੁਰਾਨਾ ਨੇ ਨੌਕਰੀ ਦੇ ਪੇਸ਼ੇ `ਚ ਜਾਣ ਦੀ ਬਜਾਏ ਸਵੈ-ਰੋਜ਼ਗਾਰ ਦੇ ਕਾਰੋਬਾਰ ਕਰਨ ਨੂੰ ਪਹਿਲ ਦਿੱਤੀ ਹੈ। ਕੌਸ਼ਲ ਖੁਰਾਨਾ ਨੇ ਦੱਸਿਆ ਕਿ ਉਸਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਆਪਣਾ ਨਾਮ ਦਰਜ ਕਰਵਾਇਆ ਸੀ ਜਿਸ ਉਪਰੰਤ ਬਿਉਰੋ ਵੱਲੋਂ ਉਸਦਾ ਡੇਅਰੀ ਵਿਭਾਗ ਨਾਲ ਰਾਬਤਾ ਕਰਵਾਇਆ ਗਿਆ। ਕੋਸ਼ਲ ਖੁਰਾਨਾ ਨੇ ਆਖਿਆ ਕਿ ਡੇਅਰੀ ਵਿਭਾਗ ਤੋਂ 15 ਦਿਨਾਂ ਦੀ ਸਿਖਲਾਈ ਹਾਸਲ ਕਰਕੇ ਉਸਨੂੰ ਸਵੈ-ਰੋਜ਼ਗਾਰ ਦੇ ਕਾਰੋਬਾਰ ਕਰਨ ਲਈ ਹੌਂਸਲਾਅਫਜਾਈ ਮਿਲੀ।
ਡੇਅਰੀ ਫਾਰਮਿੰਗ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਕੌਸ਼ਲ ਖੁਰਾਨਾ ਨੇ ਦੱਸਿਆ ਕਿ ਉਸਨੇ 4-5 ਪਸ਼ੂਆਂ ਤੋਂ ਕਾਰੋਬਾਰ ਸ਼ੁਰੂ ਕੀਤਾ ਸੀ ਹੁਣ ਉਸ ਕੋਲ 60 ਪਸ਼ੂ ਹਨ ਜਿਸ ਵਿਚ 16 ਦੁਧਾਰੂ ਪਸ਼ੂ ਜਿਸ ਵਿਚ ਗਾਂ ਤੇ ਮੱਝਾਂ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਖੇਤੀ ਕਰਦੇ ਹਨ ਪਰ ਉਸਨੇ ਰਵਾਇਤੀ ਫਸਲੀ ਚੱਕਰ `ਚ ਨਿਕਲਦੇ ਹੋਏ ਆਪਣੇ ਪਿਤਾ ਨਾਲ ਖੇਤੀ ਕਰਨ ਦੀ ਬਜਾਏ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਅਪਣਾਇਆ।ਉਸਨੇ ਦੱਸਿਆ ਕਿ ਡੇਅਰੀ ਫਾਰਮਿੰਗ ਦੇ ਕਾਰੋਬਾਰ ਨੇ ਉਸਦੀ ਆਮਦਨ `ਚ ਕਾਫੀ ਵਾਧਾ ਕੀਤਾ ਹੈ। ਉਸਨੇ ਦੱਸਿਆ ਕਿ ਉਸਨੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸ਼ੈਡ ਬਣਵਾਇਆ ਜਿਸ ਵਿਚ ਡੇਅਰੀ ਵਿਭਾਗ ਨੇ ਡੇਢ ਲੱਖ ਰੁਪਏ ਦੀ ਸਬਸਿਡੀ, ਪਸ਼ੂਆਂ `ਤੇ ਇਕ ਲੱਖ 25 ਹਜ਼ਾਰ ਰੁਪਏ ਅਤੇ ਮਸ਼ੀਨ `ਤੇ ਵੀਹ ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ।
ਉਸਨੇ ਦੱਸਿਆ ਕਿ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਅਤੇ ਡੇਅਰੀ ਵਿਭਾਗ ਦਾ ਧੰਨਵਾਦ ਕਰਦਾ ਹੈ ਕਿ ਉਹ ਅੱਜ ਆਪਣੀ ਆਮਦਨ `ਚ ਚੋਖਾ ਵਾਧਾ ਕਰ ਸਕਿਆ ਹੈ ਤੇ ਸਵੈ-ਰੋਜ਼ਗਾਰ ਦੇ ਕਾਰੋਬਾਰ ਕਰਨ ਦੇ ਕਾਬਲ ਬਣ ਸਕਿਆ ਹੈ। ਉਸਨੇ ਹੋਰਨਾਂ ਨੋਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਸਕਿਲ ਦੇ ਅਨੁਸਾਰ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਅਤੇ ਆਪਣੀ ਆਮਦਨ `ਚ ਵਾਧਾ ਕਰਨ।