Thursday 26 November 2020

ਖੰਨਾ ਪੁਲਿਸ ਵੱਲੋ ਪੰਜਾਬ ਪੁਲਿਸ ਦੇ ਮਹਾਨ ਅਤੇ ਸੂਰਬੀਰ ਸ਼ਹੀਦਾ ਨੁੰ ਯਾਦ ਕਰਦਿਆਂ ਮਿੰਨੀ ਮੈਰਾਥਨ ਦਾ ਆਯੋਜਨ

- Posted on 18 October 2020

ਸ਼ਹੀਦ ਯੋਧਿਆਂ ਵੱਲੋ ਦੇਸ਼ ਲਈ ਜਾਨਾਂ ਕੁਰਬਾਨ ਕਰਕੇ ਆਪਣੇ ਫਰਜ਼ਾਂ ਨੂੰ ਨਿਭਾਉਣ ਦਾ ਦਿੱਤਾ ਸੁਨੇਹਾ – ਸੀਨੀਅਰ ਪੁਲਿਸ ਕਪਤਾਨ ਖੰਨਾ
ਲੁਧਿਆਣਾ, 18 ਅਕਤੂਬਰ
ਸੀਨੀਅਰ ਪੁਲਿਸ ਕਪਤਾਨ ਖੰਨਾ ਸ੍ਰ.ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਅੱਜ ਖੰਨਾ ਪੁਲਿਸ ਵੱਲੋ ਪੰਜਾਬ ਪੁਲਿਸ ਦੇ ਮਹਾਨ ਅਤੇ ਸੂਰਬੀਰ ਸ਼ਹੀਦਾ ਨੁੰ ਯਾਦ ਕਰਦਿਆਂ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯੋਧਿਆਂ ਵੱਲੋ ਦੇਸ਼ ਦੀ ਅਖੰਡਤਾ ਅਤੇ ਸ਼ਾਂਤੀ ਲਈ ਆਪਣੀਆ ਜਾਨਾਂ ਕੁਰਬਾਨ ਕਰਕੇ ਹਰ ਸਥਿਤੀ ਵਿੱਚ ਆਪਣੇ ਕਰਤੱਵਾਂ/ਫਰਜ਼ਾਂ ਨੂੰ ਨਿਭਾਉਣ ਲਈ ਤਿਆਰ ਰਹਿਣ ਅਤੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਤਪਰ ਰਹਿਣ ਦਾ ਸੁਨੇਹਾ ਦਿੱਤਾ ਹੈ।
ਐਸ.ਐਸ.ਪੀ. ਸ੍ਰ. ਹਰਪ੍ਰੀਤ ਸਿੰਘ ਵੱਲੋਂ ਇਸ ਮੌਕੇ ਉਹਨਾ ਮਹਾਨ ਸ਼ਹੀਦਾ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਵੀ ਅਰਪਨ ਕੀਤੇ।
ਖੰਨਾ ਪੁਲਿਸ ਵੱਲੋਂ ਕਰਵਾਈ ਗਈ ਇਸ ਮਿੰਨੀ ਮੈਰਾਥੋਨ ਦੀ ਸ਼ੂਰੁਆਤ ਸਮੇਂ ਪੁਲਿਸ ਕਰਮਚਾਰੀਆ ਨੂੰ ਤੰਦਰੁਸਤ ਰਹਿਣ ਲਈ ਰੋਜਾਨਾ ਸੈਰ, ਦੌੜ ਅਤੇ ਕਸਰਤ ਕਰਨ ਲਈ ਵੀ ਪ੍ਰੇਰਿਆ ਗਿਆ। ਅੱਜ ਸਵੇਰੇ 6-00 ਵਜੇ ਸ਼ਹੀਦਾ ਦੀ ਯਾਦ ਵਿੱਚ ” ਮਿੰਨੀ ਮੈਰਾਥੋਨ ਦੌੜ ” ਦੀ ਸ਼ੁਰੂਆਤ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਤੋਂ ਕੀਤੀ ਗਈ, ਜੋ ਵਾਇਆ ਜੈਨ ਹਸਤਪਾਲ ਜੀ.ਟੀ. ਰੋਡ ਖੰਨਾ ਦੇ ਅੱਗਿਓ ਹੁੰਦੀ ਹੋਈ, ਅਮਲੋਹ ਚੌਂਕ ਖੰਨਾ ਤੋਂ ਯੂ-ਟਰਨ ਕਰਕੇ ਵਾਪਸ ਦਫਤਰ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਪਹੁੰਚੀ।
ਇਸ ਦੌੜ ਵਿੱਚ ਕਪਤਾਨ ਪੁਲਿਸ ਸ਼੍ਰੀ ਤਜਿੰਦਰ ਸਿੰਘ (ਸ) ਖੰਨਾ, ਕਪਤਾਨ ਪੁਲਿਸ (ਪੀ.ਬੀ.ਆਈ) ਖੰਨਾ ਸ਼੍ਰੀ ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਫੋਰੈਂਸਿਕ ਅਤੇ ਹੋਮੋਸਾਈਡ) ਖੰਨਾ ਸ਼੍ਰੀ ਸੁਰਜੀਤ ਸਿੰਘ ਧਨੋਆ, ਉਪ ਕਪਤਾਨ ਪੁਲਿਸ (ਐਂਟੀ ਨਾਰਕੋਟਿਕ) ਖੰਨਾ ਸ਼੍ਰੀ ਸਮਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਖੰਨਾ ਸ਼੍ਰੀਮਤੀ ਸਰਬਜੀਤ ਕੌਰ, ਉਪ ਕਪਤਾਨ ਪੁਲਿਸ (ਸ) ਖੰਨਾ ਸ਼੍ਰੀ ਦਮਨਬੀਰ ਸਿੰਘ,  ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਯੁਨਿਟਾਂ/ਚੌਕੀਆ ਅਤੇ ਜਿਲਾ ਪੁਲਿਸ ਦਫਤਰ ਵਿਖੇ ਤਾਇਨਾਤ ਪੁਲਿਸ ਕਰਮਚਾਰੀਆ ਵੱਲੋ ਵੱਧ-ਚੜਕੇ ਹਿੱਸਾ ਲਿਆ ਗਿਆ।
ਇਸਤੋਂ ਇਲਾਵਾ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ” ਮਿੰਨੀ ਮੈਰਾਥੋਨ ” ਵਿੱਚ ਹਿੱਸਾ ਲੈਣ ਵਾਲੇ ਸਾਰੇ ਪੁਲਿਸ ਕਰਮਚਾਰੀਆ ਨੂੰ ਸ਼ਹੀਦਾ ਦਾ ਸਤਕਾਰ ਕਰਨ, ਸ਼ਹੀਦ ਪਰਿਵਾਰਾਂ ਦੀਆ ਦੁੱਖ ਤਕਲੀਫਾਂ ਦੂਰ ਕਰਨ, ਦੇਸ਼ ਪ੍ਰਤੀ ਪਿਆਰ, ਜਜਬਾ ਰੱਖਣ ਅਤੇ ਦੇਸ਼ ਨੂੰ ਤਰੱਕੀ ਦੀਆ ਰਾਹਾਂ ਵੱਲ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਾਰੇ ਦੌੜ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆ/ਕਰਮਚਾਰੀਆ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com