ਜਲੰਧਰ ਸੀ.ਆਈ.ਏ ਸਟਾਫ ਪੁਲਿਸ ਨੇ ਕਨੇਡੀਅਨ ਸਿਟੀਜ਼ਨਸ਼ਿਪ ਨੂੰ ਆਈਸ ਅਤੇ ਹੈਰੋਇਨ ਅਤੇ ਭਾਰੀ ਮਾਤਰਾ ਵਿੱਚ ਅਸਲਾ ਐਮੂਨੇਸ਼ਨ ਬਰਾਮਦ ਕਰਕੇ 03 ਦੋਸੀਆ ਨੂੰ ਕੀਤਾ ਗ੍ਰਿਫਤਾਰ

 ਜਲੰਧਰ, 1 ਅਪ੍ਰੈਲ:  ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ (ਇੰਨਵੇਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਰਣਜੀਤ ਸਿੰਘ ਉਪ ਪੁਲਸਿ ਕਪਤਾਨ (ਇੰਨਵੇਸਟੀਗੇਸ਼ਨ) ਜਲੰਧਰ (ਦਿਹਾਤੀ) ਜੀ ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਦੇ ਐਸ.ਆਈ ਪੰਕਜ ਕੁਮਾਰ, ਐਸ.ਆਈ ਨਿਰਮਲ ਸਿੰਘ,ਏ.ਐਸ.ਆਈ ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਕੋਦਰ ਏਰੀਆ ਵਿੱਚ ਦੌਰਾਨੇ ਲਾਕਡਾਊਨ ਤੇ ਕਰਫਿਊ ਕਰੋਨਾ ਵਾਇਰਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਆਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਉਣ ਸਬੰਧੀ ਚੈਕਿੰਗ ਅਤੇ ਨਾਕਾਬੰਦੀ ਚੱਲ ਰਹੀ ਸੀ ਜੋ ਦੌਰਾਨੇ ਚੈਕਿੰਗ ਜਤਿੰਦਰ ਸਿੰਘ ਉਰਫ ਸਨੀ (ਉਮਰ ਕਰੀਬ 28 ਸਾਲ) ਪੁੱਤਰ ਜਸਵੀਰ ਸਿੰਘ, ਵਾਸੀ ਸੋਹਲ ਖੁਰਦ, ਥਾਣਾ ਸਿਟੀ ਨਕੋਦਰ, ਜਿਲਾ ਜਲੰਧਰ ਦਿਹਾਤੀ, ਜੋ ਆਪਣੇ ਸਪਲੈਂਡਰ ਮੋਟਰਸਾਈਕਲ ਪਰ ਜਾ ਰਿਹਾ ਸੀ ਨੂੰ ਰੋਕ ਕੇ ਪੁੱਛ-ਗਿੱਛ ਕੀਤੀ ਜਿਸਨੇ ਦੱਸਿਆ ਕਿ ਉਹ ਰਾਸ਼ਣ ਲੈਣ ਲਈ ਨਕੋਦਰ ਮਾਲੜੀ ਵਿਖੇ ਬਿੱਟੂ ਵਲੈਤੀਆ ਦੇ ਡੀਪੂ ਤੇ ਜਾ ਰਿਹਾ ਹੈ।ਜੋ ਸ਼ੱਕ ਪੈਣ ਤੇ ੳੇੁਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਪਾਸੋਂ 25 ਗ੍ਰਾਂਮ ਹੈਰੋਇਨ ਬਰਾਮਦ ਹੋਈ ਜਿਸਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਇਹ ਹੈਰੋਇਨ ਬਿੱਟੂ ਵਲੈਤੀਆ ਪਾਸੋਂ ਲੈ ਕੇ ਆਇਆ ਹੈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 29.03.2020 ਅ:ਧ: 21,29-61-85 ਐਨ.ਡੀ.ਪੀ.ਐਸ ਐਕਟ, 25-54-59 ਅਸਲਾ ਐਕਟ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ (ਦਿਹਾਤੀ) ਦਰਜ ਕੀਤਾ ਗਿਆ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੱੁਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੁਭਾਵਨਾ ਹੈ।

ਬਰਾਮਦਗੀ:-    25 ਗ੍ਰਾਂਮ ਹੈਰੋਇਨ,  ਇੱਕ ਮੋਟਰਸਾਈਕਲ ਸਪਲੈਂਡਰ 

31.03.2020 ਨੂੰ ਗ੍ਰਿਫਤਾਰ ਵਿਅਕਤੀ:-        ਗੁਰਦੀਪ ਸਿੰਘ ਉਰਫ ਬਿੱਟੂ ਵਲੈਤੀਆ ਪੁੱਤਰ ਲੇਟ ਬੁੱਧ ਸਿੰਘ ਵਾਸੀ ਪਿੰਡ ਮਹਿਮੂਦਪੁਰ             ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦਿਹਾਤੀ  (ਉਮਰ ਕ੍ਰੀਬ 50 ਸਾਲ)

ਬਰਾਮਦਗੀ:- 1. ਇੱਕ ਰਿਵਾਲਵਰ 38 ਬੋਰ ਸਮੇਤ 10 ਰੌਂਦ ਜਿੰਦਾ 

2. ਇੱਕ ਪਿਸਤੌਲ 315 ਬੋਰ ਸਮੇਤ 30 ਰੌਂਦ ਜਿੰਦਾ

3. ਰੌਂਦ ਜਿੰਦਾ 32 ਬੋਰ40 ਰੌਂਦ ਜਿੰਦਾ 

4. ਰੌਂਦ ਜਿੰਦਾ 12 ਬੋਰ           35 ਰੌਂਦ ਜਿੰਦਾ

5. ਹੈਰੋਇਨ 100 ਗ੍ਰਾਂਮ

6. ਆਈਸ30 ਗ੍ਰਾਂਮ  

7. ਅਮਰੀਕਨ ਡਾਲਰ3000 ਡਾਲਰ

8. ਕਨੇਡੀਅਨ ਪਾਸਪੋਰਟ01 ਪਾਸਪੋਰਟ

9. ਇੱਕ ਗੰਨ ਸਕੋਪ 

10. ਇੱਕ ਕਾਰ ਲੈਂਸਰ

ਨੋਟ:-             ਗੁਰਦੀਪ ਸਿੰਘ ਉਰਫ ਬਿੱਟੂ ਵਲੈਤੀਆ ਉਕਤ ਜੋ ਸੈਂਟਰ ਗੌਰਮਿੰਟ ਵੱਲੋਂ ਰਾਸ਼ਨ ਡੀਪੂ ਹੋਲਡਰ ਹੈ ਅਤੇ ਡੀਪੂ ਦੀ ਆੜ ਵਿੱਚ ਇਹ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਹੈ ਅਤੇ ਗੈਂਗਸਟਰਾਂ ਨੂੰ ਅਸਲਾ ਐਮੂਨੇਸ਼ਨ ਵੀ ਸਪਲਾਈ ਕਰਦਾ ਹੈ।

                        ਮਿਤੀ 01.04.2020 ਨੂੰ ਮੁਕੱਦਮਾ ਨੰਬਰ 30 ਮਿਤੀ 01.04.2020 ਅ:ਧ: 25-54-59 ਅਸਲਾ ਐਕਟ ਥਾਣਾ ਸਿਟੀ ਨਕੋਦਰ  ਦਰਜ ਰਜਿਸਟਰ ਕੀਤਾ ਗਿਆ।

ਗ੍ਰਿਫਤਾਰ ਵਿਅਕਤੀ:- ਰਿੰਪੀ ਪੁੱਤਰ ਜਗੀਰ ਸਿੰਘ ਵਾਸੀ ਵਾਰਡ ਨੰਬਰ 7 ਮੁੱਹਲਾ ਰਹਿਮਾਨਪੁਰ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਦਿਹਾਤੀ   (ਉਮਰ ਕ੍ਰੀਬ 28 ਸਾਲ)

ਬਰਾਮਦਗੀ:- ਇੱਕ ਪਿਸਟਲ 32 ਬੋਰ ਸਮੇਤ 5 ਰੌਂਦ ਜਿੰਦਾ।

ਕ੍ਰਿਮੀਨਲ ਹਿਸਟਰੀ:-

1. ਗੁਰਦੀਪ ਸਿੰਘ ਉਰਫ ਬਿੱਟੂ ਵਲੈਤੀਆ ਪੁੱਤਰ ਲੇਟ ਬੁੱਧ ਸਿੰਘ ਵਾਸੀ ਪਿੰਡ ਮਹਿਮੂਦਪੁਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦਿਹਾਤੀ (ਕਨੇਡੀਅਨ ਸਿਟੀਜ਼ਨ) ਜਿਸ ਦਾ ਪਰਿਵਾਰ ਕਨੇਡਾ ਵਿੱਚ ਪੱਕੇ ਤੌਰ ਪਰ ਰਹਿ ਰਿਹਾ ਹੈ ਪਰ ਗੁਰਦੀਪ ਸਿੰਘ ਉਰਫ ਬਿੱਟੂ ਵਲੈਤੀਆ ਸਾਲ-2014 ਤੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਕਰਕੇ ਇਸਦੇ ਖਿਲਾਫ ਵੱਖ-ਵੱਖ ਥਾਣਿਆ ਵਿੱਚ ਲੁੱਟ-ਖੋਹਾਂ, ਲੜਾਈ ਝਗੜੇ ਅਤੇ ਇਰਾਦਾ ਕਤਲ ਤੇ ਨਸ਼ੇ ਦੇ ਮੁਕੱਦਮੇ ਕ੍ਰੀਬ 5 ਮੁਕੱਦਮੇ ਦਰਜ ਹਨ। 

2. ਜਤਿੰਦਰ ਸਿੰਘ ਉਰਫ ਸਨੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸੋਹਲ ਖੁਰਦ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਦਿਹਾਤੀ ਦੇ ਬਰ ਖਿਲਾਫ ਨਸ਼ਾ ਤਸਕਰੀ ਦੇ 2 ਮੁਕੱਦਮੇ ਦਰਜ ਰਜਿਸਟਰ ਹਨ। 

3. ਰਿੰਪੀ ਪੁੱਤਰ ਜਗੀਰ ਸਿੰਘ ਵਾਸੀ ਵਾਰਡ ਨੰਬਰ 7 ਮੁਹੱਲਾ ਰਹਿਮਾਨਪੁਰਾ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਜਿਸ ਖਿਲਾਫ ਕਤਲ, ਲੜਾਈ ਝਗੜੇ ਦੇ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ ਜੋ ਰਿੰਪੀ ਕਤਲ ਦੇ ਕੇਸ ਵਿੱਚੋਂ ਸਜਾ ਜਾਬਤਾ ਦੋਸ਼ੀ ਹੈ ਅਤੇ ਬੇਲ ਪਰ ਬਾਹਰ ਆਇਆ ਹੋਇਆ ਹੈ

ਕੁੱਲ ਬਰਾਮਦਗੀ:-

   03 ਪਿਸਟਲ, 120 ਕਾਰਤੂਸ, 125 ਗ੍ਰਾਂਮ ਹੈਰੋਇਨ, 30 ਗ੍ਰਾਂਮ ਆਈਸ, 3000 ਅਮਰੀਕਨ ਡਾਲਰ, ਇੱਕ ਪਾਸਪੋਰਟ ਕਨੇਡੀਅਨ ਸਿਟੀਜ਼ਨ, ਇੱਕ ਗੰਨ ਸਕੋਪ, ਇੱਕ ਕਾਰ ਲੈਂਸਰ, ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ 

Read more