Tuesday 24 November 2020

ਬੱਚੇ ਦੇ ਸ਼ਰੀਰਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ ਆਇਯੋਡੀਨ: ਅਨਿਲ ਧਾਮੂ

- Posted on 21 October 2020


ਚੇਤਨ ਫਾਜ਼ਿਲਕਾ ਮੁਹਿੰਮ ਘਰ-ਘਰ ਪਹੰੁਚਾਈ ਜਾਵੇਗੀ: ਮਨਬੀਰ ਸਿੰਘ
ਫਾਜ਼ਿਲਕਾ, 21 ਅਕਤੂਬਰ
ਸਿਵਲ ਸਰਜਨ ਡਾ. ਕੁੰਦਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਸਿਵਲ ਹਸਪਤਾਲ ਅਬੋਹਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਆਇਯੋਡੀਨ ਡੈਫੀਸ਼ੈਂਸੀ ਡਿਸਆਰਡਰ ਦਿਵਸ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਆਇਯੋਡੀਨ ਬੱਚਿਆਂ ਦੇ ਦਿਮਾਗ ਦੇ ਵਿਕਾਸ ਦੇ ਲਈ ਬਹੁਤ ਹੀ ਜ਼ਰੂਰੀ ਤੱਤ ਹੈ।ਉਨ੍ਹਾਂ ਦੱਸਿਆ ਕਿ ਆਇਯੋਡੀਨ ਸਾਡੇ ਸ਼ਰੀਰ ਦੇ ਤਾਪਮਾਨ ਨੂੰ ਵੀ ਸਹੀ ਰੱਖਦਾ ਹੈ, ਸ਼ਰੀਰ ਦੇ ਸੰਪੂਰਨ ਵਿਕਾਸ ਲਈ ਸਹਾਈ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਸ਼ਰੀਰ `ਚ ਆਇਯੋਡੀਨ ਨੂੰ ਸੰਤੁਲਤ ਬਣਾਉਣ ਦਾ ਕੰਮ ਥਾਈਰਾਕਸੀਨ ਹਾਰਮੌਸ ਕਰਦੇ ਹਨ ਜ਼ੋ ਮਨੁੱਖ ਦੀ ਅੰਦਰਲੀ ਨਾੜੀ ਨਾਲ ਜੁੜੇ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਆਇਯੋਡੀਨ ਦੀ ਕਮੀ ਨਾਲ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੂੰਹ ਤੇ ਸੋਜ਼, ਗਲੇ `ਚ ਸੋਜ਼, ਥਾਈਰਾਈਡ ਦੀ ਕਮੀ, ਵਿਕਾਸ `ਚ ਰੁਕਾਵਟ, ਵਜਨ ਦਾ ਵੱਧਣਾ, ਖੂਨ `ਚ ਕੈਲਸਟਰੋਲ ਦੀ ਮਾਤਰਾ `ਚ ਵਾਧਾ ਹੋਣਾ ਤੇ ਠੰਡ ਨਾ ਬਰਦਾਸ਼ਤ ਹੋਣਾ ਆਦਿ ਰੋਗ ਹੋ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ।
ਇਸ ਮੌਕੇ ਡਾ. ਸਾਹਿਬ ਰਾਮ ਨੇ ਦੱਸਿਆ ਕਿ ਗਰਭਵਤੀ ਔਰਤਾਂ `ਚ ਆਇਯੋਡੀਨ ਦੀ ਕਮੀ ਨਾਲ ਗਰਭਪਾਤ, ਨਵਜਮੇ ਬਚੇ ਦਾ ਭਾਰ ਘਟ ਹੋਣਾ, ਬੱਚੇ ਦਾ ਬੋਨਾਪਨ ਹੋਣਾ, ਸ਼ਰੀਰਕ ਵਿਕਾਸ `ਚ ਕਮੀ ਆਦਿ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।ਬੀ.ਈ.ਈ. ਮਨਬੀਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਆਇਯੋਡੀਨ ਨਮਕ ਦੀ ਵਰਤੋਂ ਸਾਡੇ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਚਲਾਏ ਜਾ ਰਹੇ ਚੇਤਨ ਫਾਜ਼ਿਲਕਾ ਪ੍ਰੋਜੈਕਟ ਅਭਿਆਨ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਕਰੋਨਾਂ ਅਤੇ ਡੇਂਗੂ ਤੋਂ ਇਲਾਵਾ ਹੋਰ ਬਿਮਾਰੀਆਂ ਤੋਂ ਬਚਣ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਲ.ਐਚ.ਵੀ. ਲਕਸ਼ਮੀ ਦੇਵੀ, ਸਿਹਤ ਸਟਾਫ ਅਤੇ ਹੋਰ ਲੋਕ ਹਾਜ਼ਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com