21 Apr 2021

ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਲੱਗੀ ਅੰਤ੍ਰਿਮ ਰੋਕ

ਪੰਜਾਬਅੱੱਪਡੇਟ, ਚੰਡੀਗੜ੍ਹ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਬਾਈਲ ਸਰਵਿਸ ਪ੍ਰੋਵਾਇਡਰਾਂ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਅੰਦਰ ਰਿਹਾਇਸ਼ੀ ਇਮਾਰਤਾਂ ਉੱਤੇ ਮੋਬਾਈਲ ਟਾਵਰ ਲਾਉਣ ਪ੍ਰਕਿਰਿਆ ‘ਤੇ ਅੰਤ੍ਰਿਮ ਰੋਕ ਲਾ ਦਿੱਤੀ ਹੈ।ਹਾਈਕੋਰਟ ਨੇ ਕਿਹਾ ਕਿ ਇਹ ਲੋਕਾਂ ਦੀ ਜ਼ਿੰਦਗੀ ਅਤੇ ਜਾਇਦਾਦ ਵਾਸਤੇ ਵੱਡਾ ਖ਼ਤਰਾ ਬਣ ਸਕਦੇ ਹਨ।ਅਦਾਲਤ ਨੇ ਮਾਮਲੇ ਵਿੱਚ ਅੰਤ੍ਰਿਮ ਉਪਾਅ ਕਰਦਿਆਂ ਕਿਹਾ ਕਿ ਹਾਈਕੋਰਟ ਦੇ ਅਗਾਊਂ ਆਦੇਸ਼ਾਂ ਤੱਕ ਸਰਕਾਰ ਰਿਹਾਇਸ਼ੀ ਇਮਾਰਤਾਂ ‘ਤੇ ਟਾਵਰ ਲਾਉਣ ਦੀ ਮੰਨਜ਼ੂਰੀ ਨਹੀਂ ਦੇਵੇਗੀ। ਹਾਈਕੋਰਟ ਨੇ ਇਹ ਆਦੇਸ਼ ਇਸ ਗੱਲ ‘ਤੇ ਗੌਰ ਕਰਨ ਤੋਂ ਬਾਅਦ ਦਿੱਤੇ ਹਨ ਕਿ ਮੋਬਾਈਲ ਟਾਵਰ ਹਫੜਾ-ਦਫੜੀ ਵਿੱਚ ਲਾਏ ਜਾ ਰਹੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਸਾਬਿਤ ਹੋ ਸਕਦੇ ਹਨ ਅਤੇ ਸੰਵਿਧਾਨ ਦੇ ਅਨੁਛੇਦ-21 ਦੀ ਉਲੰਘਣਾ ਕਰ ਸਕਦੇ ਹਨ। ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਕਰਮਜੀਤ ਸਿੰਘ ਦੀ ਡਬਲ ਬੈਂਚ ਨੇ ਇਹ ਗੱਲ ਕਹੀ।ਇਸ ਸਬੰਧੀ ਹਾਈਕੋਰਟ ਵਿੱਚ ਸਿਮਰਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਪਟੀਸ਼ਨ ਪਾਈ ਸੀ

    

Read more