ਸ੍ਰੀ ਰਾਮ ਤੀਰਥ ਨਜਦੀਕ ਹੋਈ ਘਟਨਾ ਦੀ ਮੁਕੰਮਲ ਰਿਪੋਰਟ 12 ਜੂਨ ਤੱਕ ਪੇਸ਼ ਕਰਨ ਦੀ ਹਦਾਇਤ-ਐਸ:ਸੀ ਕਮਿਸ਼ਨ


ਅੰਮ੍ਰਿਤਸਰ, 22 ਮਈ:  ਪਿਛਲੇ ਦਿਨੀਂ ਸ੍ਰੀ ਰਾਮ ਤੀਰਥ ਨਜਦੀਕ ਵਾਪਰੀ ਹੋਈ ਘਟਨਾ ਦਾ ਜਾਇਜਾ ਲੈਣ ਲਈ ਸ੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀ ਦਰਸ਼ਨ ਸਿੰਘ ਕੋਟ ਕਰਾਰ ਖਾਂ ਮੈਂਬਰ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਜਾਇਜਾ ਲੈਣ ਲਈ ਪਹੁੰਚੇ । ਇਸ ਮੌਕੇ ਉਨਾਂ ਦੇ ਨਾਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ,  ਡੀ:ਐਸ:ਪੀ ਸ੍ਰੀ ਜੀ:ਐਸ: ਸਹੋਤਾ ਅਤੇ ਜਿਲਾ ਭਲਾਈ ਅਫਸਰ ਸ੍ਰੀ ਪਲਵ ਸ੍ਰੇਸ਼ਟਾ ਵੀ ਹਾਜਰ ਸਨ।

 ਮੈਂਬਰਾਂ ਵੱਲੋਂ ਘਟਨਾ ਵਾਲੇ ਸਥਾਨ ਦਾ ਬਾਰੀਕੀ ਨਾਲ ਜਾਇਜਾ ਲਿਆ ਗਿਆ। ਮੈਂਬਰਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਸੀ:ਸੀ:ਟੀ:ਵੀ ਫੁਟੇਜ ਦੀ ਮੁਕੰਮਲ ਜਾਂਚ ਪੜਤਾਲ ਕੀਤੀ ਜਾਵੇ ਅਤੇ ਡੀ:ਐਨ:ਏ ਟੈਸਟ ਵੀ ਕਰਵਾਏ ਜਾਣ। ਉਨਾਂ ਹਦਾਇਤ ਕੀਤੀ ਕਿ 12 ਜੂਨ ਤੱਕ ਮੁਕੰਮਲ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ। ਸ੍ਰੀ ਰਾਜ ਕੁਮਾਰ ਹੰਸ ਵੱਲੋਂ ਕਿਹਾ ਗਿਆ ਕਿ ਕਿਸੇ ਦੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱੱਤੀ ਜਾਵੇਗੀ ਅਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Read more