19 January 2021 05:06 pm
Kinno

ਇੰਦਰਜੀਤ ਖੋਸਾ ਨੇ ਜ਼ਿਲ੍ਹੇ ਦੇ 31 ਵਾਰਡਾਂ ਦੇ ਐਮਸੀ ਅਤੇ ਕਾਂਗਰਸੀ ਆਗੂਆਂ ਨੂੰ ਦਿੱਤੇ ਸਮਾਰਟ ਰਾਸ਼ਨ ਕਾਰਡ

- Posted on 23 November 2020

ਫਿਰੋਜ਼ਪੁਰ 23 ਨਵੰਬਰ ———

               ਪੰਜਾਬ ਸਰਕਾਰ ਵੱਲੋਂ  ਪੂਰੇ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਪਤਨੀ  ਇੰਦਰਜੀਤ ਖੋਸਾ ਵੱਲੋਂ ਫੂਡ ਸਿਵਲ ਸਪਲਾਈ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਅੱਜ ਹਲਕੇ ਦੇ 31 ਵਾਰਡਾਂ ਦੇ ਐਮਸੀਜ ਅਤੇ ਬਸਤੀ ਖਾਈ ਵਾਲੀ, ਰਿਖੀ ਕਲੋਨੀ, ਬਸਤੀ ਨਿਜਾਮਦੀਨ ਆਦਿ ਇਲਾਕਿਆਂ ਦੇ ਕਾਂਗਰਸੀ ਆਗੂਆਂ ਨੂੰ ਸਮਾਰਟ ਰਾਸ਼ਨ ਕਾਰਡ ਦਿੱਤੇ ਗਏ।

          ਬੀਬੀ ਇੰਦਰਜੀਤ ਖੋਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤਾਂ ਲਈ ਲਗਾਤਾਰ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਹੀ ਸਹੀ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਾਉਣ ਲਈ ਸਮਾਰਟ ਰਾਸ਼ਨ ਕਾਰਡ ਸਕੀਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਰਟ ਕਾਰਡ ਐਮਸੀਜ ਅਤੇ ਕਾਂਗਰਸੀ ਆਗੂਆਂ ਵੱਲੋਂ ਆਪਣੇ ਆਪਣੇ ਵਾਰਡਾਂ/ਏਰੀਏ ਦੇ ਲਾਭਪਾਤਰੀਆਂ ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਰਟ ਰਾਸ਼ਨ ਕਾਰਡਾਂ ਤੇ ਲਾਭਪਾਤਰੀ ਹੁਣ ਪੰਜਾਬ ਦੇ ਕਿਸੇ ਵੀ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕਣਗੇ।

          ਉਨ੍ਹਾਂ ਦੱਸਿਆ ਸਮਾਰਟ ਰਾਸ਼ਨ ਕਾਰਡ ਸਕੀਮ ਨਾਲ ਲਾਭਪਾਤਰੀਆਂ ਨੂੰ ਰਾਸ਼ਨ ਵੰਡਣ ਵਿੱਚ ਸੋਖ ਹੋਵੇਗੀ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸਮਾਰਟ ਰਾਸ਼ਨ ਕਾਰਡਾਂ ਨਾਲ ਹੁਣ ਸਹੀ ਲਾਭਪਾਤਰੀ ਨੂੰ ਸਹੀ ਤਰੀਕੇ ਨਾਲ ਲਾਭ ਮਿਲੇਗਾ ਤੇ ਉਹ ਕਿਸੇ ਵੀ ਡਿਪੂ ਤੋਂ ਰਾਸ਼ਲ ਪ੍ਰਾਪਤ ਕਰ ਸਕੇਗਾ।

          ਇਸ ਮੌਕੇ ਵਿਜੈ ਗੋਰੀ, ਟੀਟੂ ਮਲਹੋਤਰਾ, ਨਿਰਭੈਅ ਸਿੰਘ, ਸੁਰਜੀਤ ਸਿੰਘ, ਬਾਬਾ ਵਿਜੈ ਢਿੱਲੋਂ, ਰਾਜਕੁਮਾਰ ਰਾਜੂ, ਪਿੰਟੂ ਕੰਧਾਰੀ, ਸ਼ੁਕੰਤਲਾ ਦੇਵੀ, ਪਵਨ ਮਹਿਤਾ, ਬੱਬਲੂ ਸੰਧੂ, ਬਿੱਟੂ ਪ੍ਰਧਾਨ, ਬੋਹੜ ਸਿੰਘ, ਅੱਮਿਤ ਸ਼ਰਮਾ, ਸੋਨੂ ਜੋਸ਼ੀ, ਗੁਰਮੇਜ ਸਿੰਘ, ਭਗਵਾਨ ਸਿੰਘ ਖਾਈ, ਸੁਰਜੀਤ ਸੇਠੀ ਆਦਿ ਹਾਜ਼ਰ ਸਨ।

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com