ਭਾਰਤੀ ਰੇਲਵੇ ਨੇ ਹੁਣ ਤੱਕ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸ਼ੇਸ਼ ਰੇਲ ਗੱਡੀਆਂ ਲਈ 16.15 ਕਰੋੜ ਰੁਪਏ ਦੀਆਂ 45000 ਤੋਂ ਵੱਧ ਟਿਕਟਾਂ ਬੁੱਕ ਕੀਤੀਆਂ

ਨਵੀਂ ਦਿੱਲੀ, 12 ਮਈ: ਭਾਰਤੀ ਰੇਲਵੇ ਨੇ ਅੱਜ ਕਿਹਾ ਹੈ ਕਿ ਹੁਣ ਤੱਕ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸ਼ੇਸ਼ ਰੇਲ ਗੱਡੀਆਂ ਲਈ 16.15 ਕਰੋੜ ਰੁਪਏ ਦੀਆਂ 45000 ਤੋਂ ਵੱਧ ਟਿਕਟਾਂ ਬੁੱਕ ਕੀਤੀਆਂ ਹਨ। ਰੇਲਵੇ ਨੇ ਇਹ ਜਾਣਕਾਰੀ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਬਿਲਾਸਪੁਰ ਜਾਣ ਵਾਲੀ ਪਹਿਲੀ ਰੇਲਗੱਡੀ ਤੋਂ ਕੁਝ ਘੰਟੇ ਪਹਿਲਾਂ ਦਿੱਤੀ। ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੀ ਬੁਕਿੰਗ ਸੋਮਵਾਰ ਸ਼ਾਮ 6 ਵਜੇ ਸ਼ੁਰੂ ਹੋਈ। ਰੇਲਵੇ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਲਈ ਹੁਣ ਤੱਕ 16,15 ਕਰੋੜ ਰੁਪਏ ਦੀ 45,533 (ਪੀਐੱਨਆਰ) ਬੁਕਿੰਗ ਕੀਤੀ ਗਈ ਹੈ। ਇਨ੍ਹਾਂ ਟਿਕਟਾਂ ’ਤੇ ਤਕਰੀਬਨ 82,317 ਲੋਕ ਯਾਤਰਾ ਕਰਨਗੇ। ਰੇਲਵੇ ਨੇ ਸੋਮਵਾਰ ਨੂੰ 15 ਵਿਸ਼ੇਸ਼ ਟਰੇਨਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜੋ ਮੰਗਲਵਾਰ ਤੋਂ ਚੱਲਣਗੀਆਂ। ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਖਾਣਾ ਅਤੇ ਚਾਦਰਾਂ ਲੈ ਕੇ ਆਉਣ ਅਤੇ ਰੇਲਗੱਡੀ ਦੇ ਰਵਾਨਗੀ ਸਮੇਂ ਤੋਂ 90 ਮਿੰਟ ਪਹਿਲਾਂ ਸਿਹਤ ਜਾਂਚ ਲਈ ਆਉਣ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਯਾਤਰੀਆਂ ਲਈ ‘ਅਰੋਗਿਆ ਸੇਤੂ ਐਪ’ ਨੂੰ ਡਾਊਨਲੋਡ ਕਰਨਾ ਵੀ ਲਾਜ਼ਮੀ ਹੋਵੇਗਾ। ਇਹ ਰੇਲ ਗੱਡੀਆਂ ਨਵੀਂ ਦਿੱਲੀ ਅਤੇ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ, ਦਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੂਵਨੰਤਪੁਰਮ, ਮਦਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਦੇ ਵਿਚਕਾਰ ਚੱਲਣਗੀਆਂ।

Read more