ਸਿਆਸਤ ਦੇ ਬਾਬਾ ਬੌਹੜ ਕਾਮਰੇਡ ਹਰਕਿਸ਼ਨ ਸੁਰਜੀਤ ਦੀ ਬਰਸੀ ਮੌਕੇ ਸੂਬਾ ਪੱਧਰੀ ਸਮਾਗਮ–ਦੇਸ਼ ‘ਚ ਬਣਾਇਆ ਜਾ ਰਿਹੈ ਦਹਿਸ਼ਤ ਦਾ ਮਾਹੌਲ : ਕਾਮਰੇਡ ਬਾਸੂ -ਪੰਜਾਬ ‘ਚ ਖੱਬੇਪੱਖੀ ਲਹਿਰ ਹੋਵੇਗੀ ਮਜ਼ਬੂਤ, ਫਿਰਕਾਪ੍ਰਸਤੀ ਖਿਲਾਫ਼ ਸੰਘਰਸ਼ ਤੇਜ਼ ਕਰਾਂਗੇ : ਸੇਖੋਂ
ਚੰਡੀਗੜ੍ਹ,, 1 ਅਗਸਤ
ਦੇਸ਼ ਦੀ ਸਿਆਸਤ ਦੇ ਬਾਬਾ ਬੌਹੜ ਰਹੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 11ਵੀਂ ਬਰਸੀ ਮੌਕੇ ਜਿੱਥੇ ਉਨ੍ਹਾਂ ਦੇ ਸਮਾਜ ਤੇ ਸਿਆਸਤ ਵਿਚ ਪਾਏ ਪੂਰਨਆਿਂ ਨੂੰ ਯਾਦ ਕੀਤਾ ਗਆਿ ਉਥੇ ਹੀ ਖੱਬੇਪੱਖੀ ਨੇਤਾਵਾਂ ਸਮੇਤ ਦੂਜੀਆਂ ਸਆਿਸੀ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਦੀ ਘਾਟ ਮਹਸੂਸ ਕਰਦਆਿਂ ਉਨ੍ਹਾਂ ਦੀ ਕਮੀ ਨੂੰ ਮਹਸੂਸ ਕੀਤਾ।
ਅੱਜ ਸਥਾਨਕ ਭਕਨਾ ਭਵਨ ਵਿਖੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 11 ਵੀਂ ਬਰਸੀ ਮਨਾਈ ਗਈ। ਬਰਸੀ ਸਮਾਗਮ ਦੀ ਪ੍ਰਧਾਨਗੀ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕੀਤੀ। ਸਮਾਗਮ ਦੇ ਮੁੱਖ ਬੁਲਾਰੇ ਸੀਪੀਆਈ (ਐਮ) ਪੋਲਿਟ ਬਿਊਰੋ ਦੇ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਸਾਡੇ ਤੋਂ ਸਰੀਰਕ ਰੂਪ ਵਿੱਚ ਵਿਛੜਿਆ ਲੰਮਾ ਅਰਸਾ ਹੋ ਗਿਆ ਹੈ, ਪਰ ਉਨ•ਾਂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਹੈ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਦੀ ਵਿਰਾਸਤ ਤੇ ਸਬਕ ਸਾਡੀ ਜ਼ਿੰਦਗੀ ਵਿੱਚ ਜਿੰਦਾ ਹਨ ਤੇ ਰਹਿਣਗੇ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਦੇ ਅੰਦਰ ਸ਼ੁਰੂ ਤੋਂ ਹੀ ਸਾਮਰਾਜ ਵਿਰੋਧੀ ਗੁੱਸੇ ਦੀ ਇਕ ਲਹਿਰ ਸੀ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਵਿੱਚ ਹਮੇਸ਼ਾ ਕੁਝ ਨਵਾਂ ਕਰਨ ਦਾ ਜਨੂੰਨ ਰਹਿੰਦਾ ਸੀ ਤੇ ਉਹ ਪਰਿਵਰਤਨ ਕਰਨਾ ਚਾਹੁੰਦੇ ਸਨ।
ਕਾਮਰੇਡ ਬਾਸੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਸੀਂ ਜਿਹੜੇ ਮੁਸ਼ਕਲ ਹਾਲਾਤ ਅੰਦਰ ਕੰਮ ਕਰ ਰਹੇ ਹਾਂ ਤੇ ਚੁਣੌਤੀਆਂ ਹਨ, ਕਾਮਰੇਡ ਸੁਰਜੀਤ ਦੇ ਦਿੱਤੇ ਸਬਕਾਂ ਤੋਂ ਸੇਧ ਲੈਣੀ ਬਣਦੀ ਹੈ। ਉਨ•ਾਂ ਕਿਹਾ ਕਿ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਕਿਸੇ ਨੂੰ ਬੋਲਣ ਦੀ, ਖਾਣ ਦੀ ਤੇ ਪਹਿਨਣ ਦੀ ਆਜ਼ਾਦੀ ਨਹੀਂ ਹੈ। ਸਰਕਾਰ ਦੇ ਫੈਸਲੇ ਸਿਰਫ ਕਾਰਪੋਰੇਟਜ਼ ਦੇ ਪੱਖ ਵਿੱਚ ਹੀ ਲਏ ਜਾ ਰਹੇ ਹਨ। ਸਰਕਾਰ ਵੱਲੋਂ ਸੰਵਿਧਾਨਕ ਸੰਸਥਾਵਾਂ ਸੀਬੀਆਈ, ਐਨਆਈਏ, ਆਰਬੀਆਈ ਤੇ ਫੌਜ ਅੰਦਰ ਦਖਲਅੰਦਾਜ਼ੀ ਕਰਕੇ ਸਿਆਸੀਕਰਨ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਆਰਐਸਐਸ ਵੱਲੋਂ ਨਵਾਂ ਮਿਲਟਰੀ ਟ੍ਰੇਨਿੰਗ ਸਕੂਲ ਖੋਲਿ•ਆ ਜਾ ਰਿਹਾ ਹੈ। ਇਸ ਦੇ ਮਨਸੂਬੇ ਹੁਣ ਆਪਣੇ ਬੰਦੇ ਫੌਜ ਅੰਦਰ ਭੇਜਣ ਦੇ ਹਨ। ਕਾਮਰੇਡ ਬਾਸੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਲੋਕ ਮੁੱਦਿਆਂ ਉੱਤੇ ਕੋਈ ਚਰਚਾ ਨਹੀਂ ਕੀਤੀ ਗਈ। ਤਾਕਤ ਦਾ ਰਾਸ਼ਰਵਾਦ, ਨਫਰਤ ਤੇ ਲੋਕਾਂ ਨੂੰ ਵੰਡ ਕੇ ਸੱਤਾ ਹਾਸਲ ਕੀਤੀ ਗਈ, ਜੋ ਕਿ ਦੇਸ਼ ਲਈ ਖਤਰਨਾਕ ਹੈ। ਉਨ•ਾਂ ਕਿਹਾ ਕਿ ਚੋਣਾਂ ਵਿੱਚ 60 ਹਜ਼ਾਰ ਕਰੋੜ ਰੁਪਏ ਖਰਚੇ ਗਏ, ਜਿਨ•ਾਂ ਵਿਚੋਂ 27 ਹਜ਼ਾਰ ਰੁਪਏ ਸਿਰਫ ਭਾਜਪਾ ਨੇ ਖਰਚੇ।
ਕਾਮਰੇਡ ਬਾਸੂ ਨੇ ਕਿਹਾ ਕਿ ਲੋਕਾਂ ਦੀ ਰੋਜੀ ਰੋਟੀ, ਸਿਹਤ, ਵਿੱਦਿਆ, ਸਮਾਜਿਕ ਸੁਰੱਖਿਆ ਤੇ ਹਿੰਸਾ ਦੇ ਵਿਰੁੱਧ ਮੋਦੀ ਸਰਕਾਰ ਕਿਸੇ ਤਰ•ਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਉਨ•ਾਂ ਕਿਹਾ ਕਿ ਪਿਛਲੇ ਪੰਜ ਸਾਲ ਜੋ ਸੱਤਾ ਰਹੀ ਤੇ ਹੁਣ ਜੋ ਸੱਤਾ ਦੀ ਸ਼ੁਰੂਆਤ ਹੋਈ ਹੈ, ਉਸ ਵਿੱਚ ਅਜਿਹੀ ਕੋਈ ਕਸਰ ਨਹੀਂ ਛੱਡੀ ਗਈ ਕਿ ਲੋਕਾਂ ਦੀ ਰੋਜੀ ਰੋਟੀ ਦੀ ਚਰਚਾ ਕੀਤੀ ਜਾਵੇ। ਉਨ•ਾਂ ਕਿਹਾ ਕਿ ਮਜ਼ਦੂਰ ਦੀ ਘੱਟੋ ਘੱਟ ਉਜਰਤ 24 ਹਜ਼ਾਰ ਰੁਪਏ ਮਹੀਨਾ ਹੋਣ ਦੀ ਮੰਗ ਚੁੱਕੀ ਗਈ ਸੀ, ਫਿਰ ਇਸ ਉੱਤੇ 18 ਹਜ਼ਾਰ ਰੁਪਏ ਮਹੀਨਾ ਹੋਣ ਦੀ ਸਹਿਮਤੀ ਬਣੀ, ਪਰ ਸਰਕਾਰ ਨੇ ਕਿਹਾ ਕਿ ਇਹ 14 ਹਜ਼ਾਰ ਰੁਪਏ ਮਹੀਨਾ ਹੋਣੀ ਚਾਹੀਦੀ ਹੈ ਤੇ ਹੁਣ ਮੋਦੀ ਸਰਕਾਰ 4700 ਰੁਪਏ ਮਹੀਨਾ ਉਜਰਤ ਦਾ ਕਾਨੂੰਨ ਪਾਸ ਕਰ ਰਹੀ ਹੈ। ਉਨ•ਾਂ ਕਿਹਾ ਕਿ ਇਹ ਨਹੀਂ ਕਿ ਲੋਕਾਂ ਅੰਦਰ ਮੋਦੀ ਸਰਕਾਰ ਵਿਰੁੱਧ ਗੁੱਸਾ ਨਹੀਂ ਹੈ, ਪਰ ਮਾਹੌਲ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਕੋਈ ਇਨ•ਾਂ ਵਿਰੁੱਧ ਬੋਲ ਹੀ ਨਾ ਸਕੇ। ਉਨ•ਾਂ ਕਿਹਾ ਕਿ ਵੱਡੇ ਪੱਧਰ ਉੱਤੇ ਉਦਯੋਗ ਬੰਦ ਹੋ ਗਏ ਹਨ, 45 ਸਾਲਾਂ ਵਿੱਚ ਹੁਣ ਜਿੰਨੀ ਬੇਰੁਜ਼ਗਾਰੀ ਕਦੇ ਨਹੀਂ ਵਧੀ। ਉਨ•ਾਂ ਕਿਹਾ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਜੋ ਬਿਲ ਪਾਰਲੀਮੈਂਟ ਵਿਚੋਂ ਪਾਸ ਹੋ ਰਹੇ ਹਨ, ਉਨ•ਾਂ ਉੱਤੇ ਵਿਵਾਦ ਪੈਦਾ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਹਿਸ਼ਤਵਾਦ ਨਾਲ ਲੜਨ ਲਈ ਨਵਾਂ ਕਾਨੂੰਨ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਮੌਜੂਦ ਕਾਨੂੰਨ ਨਾਲ ਹੀ ਲੜਾਈ ਲੜੀ ਗਈ, ਜਿਸ ਵਿੱਚ ਸੀਪੀਆਈ (ਐਮ) ਦੇ 300 ਸਾਥੀਆਂ ਨੂੰ ਆਪਣੀ ਸ਼ਹਾਦਤ ਦੇਣੀ ਪਈ। ਉਨ•ਾਂ ਕਿਹਾ ਕਿ ਇਸੇ ਤਰ•ਾਂ ਆਰਟੀਆਈ ਕਾਨੂੰਨ ਵਿੱਚ ਸੋਧ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਤੇ ਕਾਮਰੇਡ ਜਯੋਤੀ ਬਾਸੂ ਫਿਰਕਾਪ੍ਰਸਤੀ ਤੇ ਵੰਡ ਪਾਊ ਤਾਕਤਾਂ ਵਿਰੁੱਧ ਡੱਟ ਕੇ ਲੜਦੇ ਰਹੇ।
ਕਾਮਰੇਡ ਬਾਸੂ ਨੇ ਕਿਹਾ ਕਿ ਕਾਮਰੇਡ ਸੁਰਜੀਤ ਕਹਿੰਦੇ ਹੁੰਦੇ ਸਨ ਕਿ ਜਦੋਂ ਵੀ ਮੁਸ਼ਕਲ ਆਵੇ ਲੋਕਾਂ ਵਿੱਚ ਜਾਓ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ ਵਿੱਚ ਜਾਈਏ ਤੇ ਸੰਘਰਸ਼ ਲਈ ਇਕ ਮਜ਼ਬੂਤ ਲੋਕ ਲਹਿਰ ਉਸਾਰੀਏ, ਜਿਸ ਵਿੱਚ ਮਜ਼ਦੂਰ, ਵਿਦਿਆਰਥੀ ਤੇ ਨੌਜਵਾਨਾਂ ਦਾ ਸਾਥ ਹੋਵੇ।
ਇਸ ਦੌਰਾਨ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਕੌਮੀ ਤੇ ਕੌਮਾਂਤਰੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਰਹੀ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਆਜ਼ਾਦੀ ਲਹਿਰ ਵਿੱਚ ਵੀ ਵੱਡਾ ਯੋਗਦਾਨ ਰਿਹਾ। ਜਦੋਂ ਕਾਮਰੇਡ ਸੁਰਜੀਤ ਨੇ ਹੁਸ਼ਿਆਰਪੁਰ ਦੀਆਂ ਜ਼ਿਲ•ਾ ਕਚਹਿਰੀਆਂ ਵਿੱਚ ਅੰਗਰੇਜ਼ ਸਰਕਾਰ ਦਾ ਝੰਡਾ ਲਾਹ ਕੇ ਤਿਰੰਗਾ ਲਹਿਰਾ ਦਿੱਤਾ ਤਾਂ ਉਨ•ਾਂ ਨੂੰ ਜੱਜ ਮੁਹਰੇ ਪੇਸ਼ ਕੀਤਾ ਗਿਆ, ਜਦੋਂ ਜੱਜ ਨਾਂ ਪੁੱਛਿਆ ਤਾਂ ਕਾਮਰੇਡ ਸੁਰਜੀਤ ਨੇ ਆਪਣਾ ਨਾਂ ਲੰਡਨ ਤੋੜ ਸਿੰਘ ਦੱਸਿਆ। ਇਸ ਗੱਲ ਤੋਂ ਪਤਾ ਲਗਦਾ ਹੈ ਕਿ ਉਹ ਦਲੇਰ ਤੇ ਇਰਾਦੇ ਦੇ ਪੱਕੇ ਇਨਸਾਨ ਸਨ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਆਪਣੀ ਸਾਰੀ ਜ਼ਿੰਦਗੀ ਮਜ਼ਦੂਰਾਂ ਦੇ ਲੇਖੇ ਲਾਈ। ਕਾਮਰੇਡ ਸੇਖੋਂ ਨੇ ਕਿਹਾ ਕਿ ਇਕੱਲਾ ਕੇਂਦਰ ਹੀ ਨਹੀਂ, ਜਦੋਂ ਪੰਜਾਬ ਅੰਦਰ 1967 ਵਿੱਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣੀ ਤਾਂ ਕਾਮਰੇਡ ਸੁਰਜੀਤ ਦੀ ਇਸ ਵਿੱਚ ਮੁੱਖ ਭੂਮਿਕਾ ਸੀ ਤੇ ਉਹ ਸਰਕਾਰ ਦੇ ਕਨਵੀਨਰ ਸਨ। ਉਨ•ਾਂ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਮੌਕਾ ਆਇਆ ਕਾਮਰੇਡ ਸੁਰਜੀਤ ਨੇ ਫਿਰਕਾਪ੍ਰਸਤੀ-ਫਾਸ਼ੀਵਾਦ ਵਿਰੁੱਧ ਡੱਟ ਕੇ ਲੜਾਈ ਲੜੀ। ਉਨ•ਾਂ ਭਾਜਪਾ ਦੀ 13 ਦਿਨਾਂ ਵਿੱਚ ਸਰਕਾਰ ਤੋੜ ਕੇ ਮੁੱਖ ਭੂਮਿਕਾ ਨਿਭਾਈ। ਉਨ•ਾਂ ਕਿਹਾ ਕਿ 2004 ਵਿੱਚ ਉਹ ਮੋਰਚੇ ਦੇ ਕਨਵੀਨਰ ਸਨ ਤੇ ਪਾਰਟੀ ਦੇ ਆਗੂ ਸੋਮ ਨਾਥ ਚਟਰਜੀ ਲੋਕ ਸਭਾ ਦੇ ਸਪੀਕਰ ਬਣੇ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਵੇਂ ਸੀਪੀਆਈ (ਐਮ) ਸਰਕਾਰ ਦਾ ਹਿੱਸਾ ਨਹੀਂ ਬਣੀ, ਪਰ ਇਸ ਵੱਲੋਂ ਲੋਕ ਹਿੱਤ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਈ ਗਈ। ਪਾਰਟੀ ਨੇ 100 ਦਿਨਾਂ ਰੁਜ਼ਗਾਰ ਗਰੰਟੀ ਕਾਨੂੰਨ ਲਾਗੂ ਕਰਵਾਇਆ। ਇਸੇ ਤਰ•ਾਂ ਆਰਟੀਆਈ ਦਾ ਕਾਨੂੰਨ ਵੀ ਕਾਮਰੇਡ ਸੁਰਜੀਤ ਦੀ ਪ੍ਰਾਪਤੀ ਹੈ, ਜਿਸ ਨੂੰ ਅੱਜ ਮੋਦੀ ਸਰਕਾਰ ਵੱਲੋਂ ਖੋਰਾ ਲਾਇਆ ਜਾ ਰਿਹਾ ਹੈ। ਇਸੇ ਤਰ•ਾਂ ਪਾਰਟੀ ਨੇ ਘਰੇਲੂ ਹਿੰਸਾ ਰੋਕੂ ਤੇ ਆਦਿਵਾਸੀਆਂ ਦੇ ਹੱਕ ਵਿੱਚ ਕਾਨੂੰਨ ਪਾਸ ਕਰਵਾਇਆ।
ਕਾਮਰੇਡ ਸੇਖੋਂ ਨੇ ਕਿਹਾ ਕਿ ਜਦੋਂ ਰੂਸ ਟੁੱਟਿਆ ਤਾਂ ਇਹ ਗੱਲ ਉਠੀ ਕਿ ਮਾਰਕਸਵਾਦ-ਲੈਨਿਨਵਾਦ ਫੇਲ• ਹੋ ਗਿਆ ਹੈ। ਇਸ ਮੌਕੇ ਕਾਮਰੇਡ ਸੁਰਜੀਤ ਤੇ ਕਾਮਰੇਡ ਜਯੋਤੀ ਬਾਸੂ ਨੇ ਕਲਕੱਤਾ ਵਿੱਚ ਦੁਨੀਆ ਦੀਆਂ ਮਾਰਕਸਵਾਦੀ ਪਾਰਟੀਆਂ ਨੂੰ ਇਕੱਠਾ ਕੀਤਾ ਜੋ ਉਨ•ਾਂ ਦੀ ਦੂਰਅੰਦੇਸ਼ੀ ਦਾ ਪ੍ਰਤੱਖ ਪ੍ਰਮਾਣ ਸੀ। ਕਾਮਰੇਡ ਸੇਖੋਂ ਨੇ ਕਿਹਾ ਕਿ ਪਾਰਟੀ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਉਨ•ਾਂ ਕਿਹਾ ਕਿ ਮਾਰਕਸਵਾਦ ਸਾਹਿਤਕ ਫਲਸਫਾ ਹੈ। 21 ਸਦੀ ਵਿੱਚ ਲੰਡਨ ਵਿੱਚ ਜੋ ਖੋਜ ਕਰਵਾਈ ਗਈ ਉਸ ਵਿੱਚ ਕਾਰਲ ਮਾਰਕਸ ਨੂੰ ਫਿਲਾਸਫਰ ਐਲਾਨਿਆ ਗਿਆ। ਉਨ•ਾਂ ਕਿਹਾ ਕਿ ਅਸੀਂ ਆਪਣੀ ਲਹਿਰ ਨੂੰ ਮੁੜ ਖੜ•ਾ ਕਰਾਂਗੇ ਤੇ ਮੌਜੂਦਾ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਵਿਰੁੱਧ ਲਕੀਰ ਖਿੱਚ ਕੇ ਸਿਰਫ਼ ਸੀਪੀਆਈ (ਐਮ) ਹੀ ਲੜ ਸਕਦੀ ਹੈ। ਉਨ•ਾਂ ਕਿਹਾ ਕਿ ਅਸੀਂ ਵੱਡੀ ਗਿਣਤੀ ਹਾਂ ਤੇ ਧਰਮ-ਨਿਰਪੱਖਤਾ ਤੇ ਜਮਹੂਰੀਅਤ ਦੀ ਰਾਖੀ ਲਈ ਲੋਕ ਵਿਰੋਧੀ ਸ਼ਕਤੀਆਂ ਨੂੰ ਪੂਰੀ ਲੜਾਈ ਦੇਵਾਂਗੇ। ਕਾਮਰੇਡ ਸੇਖੋਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸੀਪੀਆਈ (ਐਮ) ਨੇ ਭਾਜਪਾ-ਆਰਐਸਐਸ ਤੇ ਇਸ ਦੇ ਸਹਿਯੋਗੀਆਂ ਨੂੰ ਹਰਾਉਣ, ਲੋਕ ਸਭਾ ਵਿੱਚ ਪਾਰਟੀ ਦੀ ਸ਼ਕਤੀ ਵਧਾਉਣ ਤੇ ਦੇਸ਼ ਅੰਦਰ ਧਰਮ-ਨਿਰਪੱਖ ਅਤੇ ਜਮਹੂਰੀ ਸਰਕਾਰ ਬਣਾਉਣ ਦਾ ਸੁਨੇਹਾ ਦਿੱਤਾ ਸੀ, ਪਰ ਅਸੀਂ ਲੋਕਾਂ ਵਿੱਚ ਪੂਰਨ ਤੌਰ ਉੱਤੇ ਇਹ ਸੁਨੇਹਾ ਪਹੁੰਚਾਉਣ ਵਿੱਚ ਅਸਫਲ ਰਹੇ। ਉਨ•ਾਂ ਕਿਹਾ ਕਿ ਚੋਣਾਂ ਵਿੱਚ ਭਾਜਪਾ ਨੂੰ 31-37 ਫੀਸਦੀ ਅਤੇ ਇਸ ਦੇ ਸਹਿਯੋਗੀਆਂ ਨੂੰ 43 ਫੀਸਦੀ ਵੋਟ ਮਿਲੇ ਤੇ ਵਿਰੋਧੀਆਂ ਕੋਲ ਅਜੇ ਵੀ 57 ਫੀਸਦੀ ਵੋਟ ਹਨ।ਉਨ•ਾਂ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਪਾਰਟੀਆਂ ਨੂੰ ਵੋਟ ਫੀਸਦੀ ਦੇ ਹਿਸਾਬ ਨਾਲ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਤੇ ਇਸ।ਨੂੰ।ਲੋਕ ਸਭਾ ਵਿੱਚ ਲੈਕੇ ਜਾਵਾਂਗੇ ਤੇ ਬਾਕੀ ਪਾਰਟੀਆਂ ਨੂੰ ਵੀ ਇਸ ਮੁੱਦੇ ਉੱਤੇ ਨਾਲ ਲਿਆ ਜਾਵੇਗਾ।
ਕਾਮਰੇਡ ਸੇਖੋਂ ਨੇ ਕਿਹਾ ਕਿ ਪਾਰਟੀ ਦੀ ਜਿਸ ਵੀ ਸੂਬੇ ਵਿੱਚ ਸਰਕਾਰ ਰਹੀ ਜਾਂ ਹੈ ਉਥੋਂ ਦੇ ਕਿਸੇ ਵੀ ਮੁੱਖ ਮੰਤਰੀ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਿਆ ਨਾ ਹੀ ਕਿਸੇ ਹੋਰ ਆਗੂ ਉੱਤੇ। ਉਨ•ਾਂ ਕਿਹਾ ਕਿ ਪਾਰਟੀ ਨੇ ਸੁਨੇਹਾ ਦਿੱਤਾ ਹੈ ਕਿ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋਕਾਂ ਵਿੱਚ ਜਾਇਆ ਜਾਵੇ ਤੇ ਸਿਖਿਆ ਜਾਵੇ। ਉਨ•ਾਂ ਕਿਹਾ ਕਿ ਇਹ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਸਮੇਂ ਦੀ ਵੀ ਮੰਗ ਹੈ।
ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਕਾਮਰੇਡ ਸੁਰਜੀਤ ਦੀ ਸ਼ਖਸੀਅਤ ਅਜਿਹੀ ਸੀ ਕਿ ਕੁਝ ਕੂ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਲੋਕ ਉਨ•ਾਂ ਤੋਂ ਸਲਾਹ ਲੈਣ ਲਈ ਉਤਾਵਲੇ ਰਹਿੰਦੇ ਸਨ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਕਾਮਿਆਂ ਤੇ ਗਰੀਬਾਂ ਦੀ।ਭਲਾਈ ਲਈ ਪੂਰੇ ਯਤਨ ਕੀਤੇ।ਉਨ•ਾਂ ਕਿਹਾ ਕਿ ਜਦੋਂ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਸੀ ਤਾਂ ਕਾਮਰੇਡ ਸੁਰਜੀਤ ਨੇ ਲੋਕਤੰਤਰਿਕ ਤਾਕਤਾਂ ਨੂੰ ਇਕੱਠਾ ਕੀਤਾ ਤੇ ਦੇਸ਼ ਨੂੰ ਅਗਾਂਹ ਵਧਾਉਣ ਦਾ ਕੰਮ ਕੀਤਾ। ਸ੍ਰੀ ਬਾਂਸਲ ਨੇ ਕਿਹਾ ਕਿ ਕਾਮਰੇਡ ਸੁਰਜੀਤ ਦਾ ਦੇਸ਼ ਦੀ ਆਜ਼ਾਦੀ ਲਈ ਉੱਘਾ ਯੋਗਦਾਨ ਰਿਹਾ ਤੇ ਉਹੀਂ ਜਜ਼ਬਾ ਬਾਅਦ ਵਿੱਚ ਕਾਇਮ ਰਿਹਾ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਦੂਰਦ੍ਰਿਸ਼ਟੀ ਤੇ ਦੂਰਅੰਦੇਸ਼ੀ ਵਾਲੇ ਸਨ ਤੇ ਉਹ ਘੱਟ ਸ਼ਬਦਾਂ ਵਿੱਚ ਨਿੱਗਰ ਗੱਲ ਕਹਿੰਦੇ ਸਨ। ਉਨ•ਾਂ ਕਿਹਾ ਕਿ ਅੱਜ ਸਹਿਣਸ਼ੀਲਤਾ ਤੇ ਇਕ ਦੂਜੇ ਦੇ ਵਿਚਾਰ ਸੁਣਨ ਦੀ ਗੱਲ ਖਤਮ ਹੋ ਰਹੀ ਹੈ। ਉਨ•ਾਂ ਕਿਹਾ ਕਿ ਅੱਜ ਦੇਸ਼ ਜਿਸ ਦਿਸ਼ਾ ਵੱਲ ਚੱਲ ਰਿਹਾ ਹੈ, ਉਹ ਖਤਰਨਾਕ ਹੈ। ਉਨ•ਾਂ ਕਿਹਾ ਕਿ ਅੱਜ ਰਾਜਨੀਤਕ ਤੇ ਸਮਾਜਿਕ ਜੀਵਨ ਵਿੱਚ ਕਾਮਰੇਡ ਸੁਰਜੀਤ ਦੀ ਘਾਟ ਮਹਿਸੂਸ ਹੋ ਰਹੀ। ਸ੍ਰੀ ਬਾਂਸਲ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਨ•ਾਂ ਨੂੰ ਕਾਮਰੇਡ ਸੁਰਜੀਤ ਨੂੰ ਮਿਲਣ ਦੇ ਮੌਕੇ ਮਿਲਦੇ ਰਹੇ।
ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੁਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਮਰੇਡ ਸੁਰਜੀਤ ਨੇ ਫਿਰਕੂਵਾਦੀ-ਫਾਸ਼ੀਵਾਦੀ ਤਾਕਤਾਂ ਨੂੰ ਤਕੜੀ ਟੱਕਰ ਦਿੱਤੀ ਤੇ ਦੇਸ਼ ਦੀ ਅਖੰਡਤਾ ਲਈ ਡੱਟ ਕੇ ਪਹਿਰਾ ਦਿੱਤਾ। ਉਨ•ਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਦਹਿਸ਼ਤਵਾਦ ਸੀ ਤਾਂ ਬਾਦਲਾਂ ਸਮੇਤ ਸਾਰੀਆਂ ਧਿਰਾਂ ਲੁੱਕ ਗਈਆਂ ਸਨ। ਇਹ ਲੋਕ ਸੰਤ ਲੌਂਗੋਵਾਲ ਨੂੰ ਵੀ ਤੇ ਉਨ•ਾਂ ਦੇ ਕਾਤਲਾਂ ਨੂੰ ਵੀ ਸ਼ਹੀਦ ਕਹਿੰਦੇ ਸਨ। ਪਰੰਤੂ ਉਸ ਵੇਲੇ ਕਾਮਰੇਡ ਸੁਰਜੀਤ ਨੇ ਕਿਹਾ ਕਿ ਲਾਲ ਝੰਡਾ ਲੁਕੇਗਾ ਨਹੀਂ ਲੜੇਗਾ ਤੇ ਲੜਦਾ ਰਿਹਾ। ਉਨ•ਾਂ ਕਿਹਾ ਕਿ ਅੱਜ ਫਿਰਕਾਪ੍ਰਸਤ ਤਾਕਤਾਂ ਪਹਿਲਾਂ ਨਾਲੋਂ ਵੱਧ ਸ਼ਕਤੀ ਨਾਲ ਸੱਤਾ ਉੱਤੇ ਕਾਬਜ਼ ਹੋ ਗਈਆਂ ਹਨ। ਉਨ•ਾਂ ਕਿਹਾ ਕਿ ਔਰਤਾਂ ਸੁਰੱਖਿਅਤ ਨਹੀਂ ਹਨ, ਭੀੜਾਂ ਵੱਲੋਂ ਘੱਟ ਗਿਣਤੀਆਂ ਉੱਤੇ ਹਮਲੇ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਜੰਗਲ ਰਾਜ ਤੇ ਫਾਸ਼ੀਵਾਦ ਵਿਰੁੱਧ ਸੰਘਰਸ਼ ਕਰਨ ਦੀ ਜ਼ਿੰਮੇਵਾਰੀ ਸੀਪੀਆਈ (ਐਮ) ਦੇ ਮੋਢਿਆਂ ਉੱਤੇ ਹੈ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਦੀ ਜੰਗ ਨੂੰ ਅਗਾਂਹ ਤੋਰੀਏ ਇਹੋ ਉਨ•ਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸੇ ਤਰ•ਾਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਕਾਮਰੇਡ ਸੁਰਜੀਤ ਦੀ ਥਾਂ ਕੋਈ ਨਹੀਂ ਲੈ ਸਕਦਾ। ਇਹ ਵੀ ਸੱਚਾਈ ਹੈ ਕਿ ਦੁਨੀਆ ਵਿੱਚ ਵੱਡੇ ਵੱਡੇ ਆਗੂ ਆਏ ਪਰ ਕਾਮਰੇਡ ਸੁਰਜੀਤ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਕਾਮਰੇਡ ਕੁਲਵਿੰਦਰ ਸਿੰਘ ਉਡੱਤ ਸੂਬਾ ਸਕੱਤਰੇਤ ਮੈਂਬਰ ਸੀਪੀਆਈ (ਐਮ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜੋ ਫਿਰਕਾਪ੍ਰਸਤ ਤਾਕਤਾਂ ਦੀ ਤਸਵੀਰ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ, ਉਹ ਸ਼ਾਇਦ ਨਜ਼ਰ ਨਾ ਆਉਂਦੀ ਜੇ ਕਾਮਰੇਡ ਸੁਰਜੀਤ ਦੀ ਸਲਾਹ ਉੱਤੇ ਇਨ•ਾਂ ਨੂੰ ਪਹਿਲਾਂ ਹੀ ਦਬਾ ਲਿਆ ਜਾਂਦਾ। ਇਸ ਦੌਰਾਨ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਬਲਬੀਰ ਸਿੰਘ ਜਾਡਲਾ ਨੇ ਕਿਹਾ ਕਿ ਕਾਮਰੇਡ ਸੁਰਜੀਤ ਕੌਮੀ ਤੇ ਕੌਮਾਂਤਰੀ ਪੱਧਰ ਦੇ ਆਗੂ ਸਨ। ਉਨ•ਾਂ ਮਜ਼ਦੂਰਾਂ ਦੀ ਭਲਾਈ ਲਈ ਅਨੇਕਾਂ ਯਤਨ ਕੀਤੇ। ਉਨ•ਾਂ ਕਿਹਾ ਕਿ ਅਸੀਂ ਸਾਰੇ ਉਨ•ਾਂ ਦੀ ਸੋਚ ਉੱਤੇ ਪਹਿਰਾ ਦਈਏ। ਇਸੇ ਤਰ•ਾਂ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਨੂੰ ਹਰਾਉਣਾ ਹੀ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸ਼ਿਮਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕਾਮਰੇਡ ਟਕਿੰਦਰ ਸਿੰਘ ਨੇ ਕਿਹਾ ਕਿ ਕਾਮਰੇਡ ਸੁਰਜੀਤ ਹਰੇਕ ਪਾਰਟੀ ਵਰਕਰ ਦੀ ਗੱਲ ਬਹੁਤ ਧਿਆਨ ਨਾਲ ਸੁਣਦੇ ਸਨ ਤੇ ਲੋੜ ਪੈਣ ਉੱਤੇ ਮਦਦ ਕਰਦੇ ਸਨ। ਉਨ•ਾਂ ਕਿਹਾ ਕਿ ਕਾਮਰੇਡ ਸੁਰਜੀਤ ਇਕ ਵਿਰਾਸਤ ਛੱਡ ਕੇ ਗਏ ਹਨ, ਜਿਸ ਨੂੰ ਸੰਭਾਲਣਾ ਸਾਡਾ ਫਰਜ਼ ਹੈ।
ਇਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਨਿਭਾਈ। ਉਨ•ਾਂ ਕਾਮਰੇਡ ਸੁਰਜੀਤ ਦੀਆਂ ਸਿਖਿਆਵਾਂ ਤੋਂ ਸੇਧ ਲੈਣ ਦੀ ਗੱਲ ਕਹੀ। ਇਸ ਦੌਰਾਨ ‘ ਦੇਸ਼ ਸੇਵਕ’ ਦੇ ਸੰਪਾਦਕ ਰਿਪੁਦਮਨ ਰਿੱਪੀ, ਜਨਰਲ ਮੈਨੇਜਰ ਕੁਲਦੀਪ ਸਿੰਘ ਤੇ ਵਧੀਕ ਜਨਰਲ ਮੈਨੇਜਰ ਚੇਤਨ ਸ਼ਰਮਾ ਵੀ ਮੌਜੂਦ ਸਨ। ਇਸ ਬਰਸੀ ਸਮਾਗਮ ਵਿੱਚ ਪਾਰਟੀ ਵਰਕਰਾਂ ਤੇ ਕਾਮਰੇਡ ਸੁਰਜੀਤ ਦੇ ਸਨੇਹੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅਖੀਰ ਵਿੱਚ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਲਈ ਆਪਣੀ ਜ਼ਿੰਦਗੀ ਦਾ ਇਕ ਇਕ ਪਲ ਲੇਖੇ ਲਾਇਆ।