ਮਾਡਲ ਜੇਲ੍ਹ, ਸੈਕਟਰ 51, ਚੰਡੀਗੜ੍ਹ ਨੇੜੇ ਸਥਿਤ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਬਰਾਂਚ ਆਫਿਸ ਦਾ ਉਦਘਾਟਨ

 ਚੰਡੀਗੜ੍ਹ, ਮਾਡਲ ਜੇਲ੍ਹ, ਸੈਕਟਰ 51, ਚੰਡੀਗੜ੍ਹ ਨੇੜੇ ਸਥਿਤ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਬਰਾਂਚ ਆਫਿਸ ਦਾ ਉਦਘਾਟਨ ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ, ਸ਼੍ਰੀ ਵਾਈ ਸੀ ਮੋਦੀ, ਆਈਪੀਐੱਸ ਦੁਆਰਾ ਪੰਜਾਬ ਅਤੇ ਹਰਿਆਣਾ ਦੇ ਡਾਇਰੈਕਟਰ ਜਨਰਲਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਪ੍ਰਸ਼ਾਸਨ, ਸੈਂਟਰਲ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ), ਭਾਰਤੀ ਸੈਨਾ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੂੰ 31.12.2008 ਨੂੰ ਐੱਨਆਈਏ ਐਕਟ, 2008 ਅਨੁਸਾਰ ਆਤੰਕਵਾਦੀ ਗਤੀਵਿਧੀਆਂ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹੱਤਵ ਦੇ ਹੋਰ ਅਪਰਾਧਾਂ ਦੀ ਜਾਂਚ ਲਈ ਸਿਰਜਿਆ ਗਿਆ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਜਨਵਰੀ, 2019 ਤੋਂ ਕੰਮ ਕਰਨਾ ਸ਼ੁਰੂ ਕੀਤਾ।

ਇਸ ਬਰਾਂਚ ਨੇ ਅੱਜ (27.12.2019) ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ), ਚੰਡੀਗੜ੍ਹ ਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ। ਗੁਵਾਹਾਟੀ, ਕੋਲਕਾਤਾ, ਕੋਚੀ, ਹੈਦਰਾਬਾਦ ਮੁੰਬਈ, ਰਾਇਪੁਰ, ਲਖਨਊ, ਜੰਮੂ ਅਤੇ ਚੰਡੀਗੜ੍ਹ ਵਿੱਚ ਇਸ ਦੇ ਬਰਾਂਚ ਆਫਿਸਾਂ ਤੋਂ ਇਲਾਵਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦਾ ਹੈੱਡਕੁਆਰਟਰ ਦਿੱਲੀ ਵਿੱਚ ਹੈ।

Read more