30 November 2020 11:01 am

ਸਮਾਰਟ ਪਿੰਡ ਬੋਧੀ ਵਾਲਾ ਪੀਥਾ ਵਿਚ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ

- Posted on 10 November 2020


 5-5 ਮਰਲੇ ਦੇ ਪਲਾਂਟਾਂ ਦੇ ਸਰਟੀਫਿਕੇਟ ਵੀ ਵੰਡੇ
ਫਾਜ਼ਿਲਕਾ, 10 ਨਵੰਬਰ 
ਫਾਜ਼ਿਲਕਾ ਵਿਧਾਨ ਸਭਾ ਦੇ ਸਮਾਰਟ ਪਿੰਡ ਬੋਧੀ ਵਾਲਾ ਪੀਥਾ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੀ ਪਾਲਿਸੀ ਅਨੁਸਾਰ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ਸਬੰਧੀ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਅਤੇ ਇਸ ਲਈ ਸਮਾਰਟ ਵਿਲੇਜ ਸਕੀਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨਾਂ ਨੇ ਕਿਹਾ ਕਿ ਬੋਧੀਵਾਲਾ ਪੀਥਾ ਦੀ ਪੰਚਾਇਤ ਨੇ ਸਰਕਾਰ ਦੀਆਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਕੇ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ ਜਿਸ ਲਈ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਪਿੰਡ ਨੂੰ ਸਮਾਰਟ ਵਿਲੇਜ਼ ਸਕੀਮ ਦੇ ਪਹਿਲੇ ਫੇਜ ਵਿਚ 16.73 ਲੱਖ ਦੀ ਗ੍ਰਾਂਟ ਦਿੱਤੀ ਗਈ ਸੀ ਅਤੇ ਹੁਣ ਇਸੇ ਸਕੀਮ ਦੇ ਦੂਜੇ ਫੇਜ ਵਿਚ 44.99 ਲੱਖ ਦੀ ਗ੍ਰਾਂਟ ਮਜੰੂਰ ਕੀਤੀ ਗਈ ਹੈ ਜਿਸ ਨਾਲ ਪਿੰਡ ਦੇ ਬਕਾਇਆ ਪਏ ਵਿਕਾਸ ਕੰਮਾਂ ਨੂੰ ਵੀ ਨੇਪਰੇ ਚਾੜਿਆ ਜਾਵੇਗਾ।
ਇਸ ਮੌਕੇ ਸ੍ਰੀ ਸੰਦੀਪ ਜਾਖੜ ਨੇ ਵੀ ਸੰਬੋਧਨ ਕਰਦਿਆਂ ਮਗਨਰੇਗਾ ਸਕੀਮ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਯੋਜਨਾ ਪਿੰਡਾਂ ਦੇ ਵਿਕਾਸ ਵਿਚ ਬਹੁਤ ਸਹਾਈ ਹੋ ਰਹੀ ਹੈ। ਪਿੰਡ ਦੇ ਸਰਪੰਚ ਸ੍ਰੀ ਸੰਜੈ ਨੈਣ ਨੇ ਪਿੰਡ ਵਿਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਪ੍ਰੇਮ ਕੁਲਰੀਆ ਸਮੇਤ ਇਲਾਕੇ ਦੇ ਪੰਚ ਸਰਪੰਚ ਵੀ ਹਾਜਰ ਸਨ।
ਇਸ ਮੌਕੇ ਪਿੰਡ ਵਿਚ ਨਵੇਂ ਬਣੇ ਪਾਰਕ, ਦੋ ਖੇਡ ਗਰਾਊਂਡਾਂ, ਸਟਰੀਟ ਲਾਈਟ ਦਾ ਉਦਘਾਟਨ ਕੀਤਾ ਗਿਆ। ਜਿਕਰਯੋਗ ਹੈ ਬੋਧੀਵਾਲਾ ਪੀਥਾ ਵਿਚ ਸੀਵਰੇਜ ਸਿਸਟਮ ਪਾਇਆ ਗਿਆ ਹੈ ਜੋ ਵੀ ਅੱਜ ਲੋਕ ਸਮਰਪਿਤ ਕੀਤਾ ਗਿਆ। ਪੰਚਾਇਤ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੋਚ ਵੀ ਰੱਖਿਆ ਗਿਆ ਹੈ। ਪਿੰਡ ਦੀਆਂ 23 ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ। ਪਿੰਡ ਵਿਚ 28 ਮਕਾਨਾਂ ਵਿਚੋਂ 23 ਦਾ ਨਿਰਮਾਣ ਪੂਰਾ ਹੋ ਗਿਆ ਹੈ ਅਤੇ 5 ਨਿਰਮਾਣ ਅਧੀਨ ਹਨ ਜਦ ਕਿ 100 ਮਕਾਨ ਹੋਰ ਬਣਾਏ ਜਾਣੇ ਪ੍ਰਸਤਾਵਿਤ ਹਨ। ਇਸੇ ਤਰਾਂ ਮਗਨਰੇਗਾ ਭਵਨ ਵੀ ਪਿੰਡ ਦੇ ਵਿਕਾਸ ਦੀ ਗਾਥਾ ਕਹਿੰਦਾ ਹੈ। ਇਸ ਸਾਲ ਮਗਨਰੇਗਾ ਤਹਿਤ 1 ਕਰੋੜ 8 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਪੰਚਾਇਤ ਨੇ ਬਣਾਈ ਹੈ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ, ਗੁਰਜੀਤ ਸਿੰਘ ਗਿੱਲ ਸਰਪੰਚ ਕੋੜਿਆਂ ਵਾਲਾ, ਬਲਕਾਰ ਸਿੰਘ ਸਿੱਧੂ ਸਲਾਹਕਾਰ ਮੀਡੀਆ, ਰਤਨ ਨਾਥ ਮੈਂਬਰ ਬਲਾਕ ਸੰਮਤੀ, ਐਸ ਪੀ ਕੁਮਾਰ, ਰਮਨ ਕੁਮਾਰ ਸਰਪੰਚ, ਪ੍ਰਲਾਦ ਸਹਾਰਨ, ਰਵੀਪਾਲ ਕੋਇਲ ਖੇੜਾ, ਪਰਮਜੀਤ ਸਿੰਘ ਪੰਮੀ ਸੀਨੀਅਰ ਕਾਂਗਰਸੀ ਨੇਤਾ, ਨੀਲਾ ਮਦਾਨ, ਹਰਬੰਸ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ ਇਨਚਾਰਜ ਸੋਸ਼ਲ ਮੀਡੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।        

 

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com