13 Jun 2021
Punjabi Hindi

ਵਿਦਿਆਰਥੀਆਂ ਵਿਚ ਪੇਸ਼ੇਵਰ ਤੇ ਉਦਯੋਗਿਕ ਹੁਨਰ ਵਧਾਉਣ ਲਈ ਆਈ.ਕੇ.ਜੀ.ਪੀ.ਟੀ.ਯੂ ਦੀ ਇਕ ਹੋਰ ਪਹਿਲ

– ਯੂਨੀਵਰਸਿਟੀ ਵੱਲੋਂ ਗੋਲਡਨ ਸਿਟੀ ਇੰਟਰਪ੍ਰੋਨਯੋਰ ਸੁਸਾਇਟੀ ਨਾਲ ਸਮਝੌਤੇ ‘ਤੇ ਦਸਤਖਤ

ਜਲੰਧਰ/ ਕਪੂਰਥਲਾ: ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵੱਲੋਂ ਗੋਲਡਨ ਸਿਟੀ  ਇੰਟਰਪ੍ਰੋਨਯੋਰ ਸੁਸਾਇਟੀ (ਅੰਮ੍ਰਿਤਸਰ ਫਾਊਂਡਰ) ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਵਸਰ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਕ ਸਮਝੌਤਾ (ਮੈਂਮੋਰੰਡਮ ਆਫ ਅੰਡਰਸਟੈਂਡਿੰਗ- ਐਮ.ਓ.ਯੂ) ਤੇ ਦਸਤਖਤ ਕੀਤੇ ਗਏ ਹਨ! ਇਸ ਸਮਝੌਤੇ ਦੇ ਨਾਲ ਜਿਥੇ ਯੂਨੀਵਰਸਟਿੀ  ਦੇ ਵਿਦਿਆਰਥੀ ਪੇਸ਼ੇਵਰ ਹੁਨਰ ਹਾਸਲ ਕਰ ਸਕਣਗੇ, ਉਥੇ ਉਹ ਸ਼ੁਰੂਆਤੀ ਪਹਿਲ ਕਦਮੀਆਂ ਲਈ ਇਕ ਬਿਹਤਰ ਯੋਜਨਾ ਵੀ ਤਿਆਰ ਕਰ ਸਕਣਗੇ। ਇਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਵੀ ਮਿਲਣਗੇ। ਇਹ ਐਮ.ਓ.ਯੂ ਅੰਮ੍ਰਿਤਸਰ ਸ਼ਹਿਰ ਨਾਲ ਜੁੜੀਆਂ ਵੱਡੀਆਂ ਉਦਯੋਗਿਕ ਚੁਣੌਤੀਆਂ ਦੇ ਹੱਲ ਲਈ ਸੁਝਾਵ ਤਿਆਰ ਕਾਰਨ ਵਿਚ ਵੀ ਸਹਾਇਤਾ ਤਿਆਰ ਕਰੇਗਾ। ਜਿਕਰਯੋਗ ਹੈ ਕਿ ਗੋਲਡਨ ਸਿਟੀ ਇੰਟਰਪ੍ਰੋਨਯੋਰ ਸੁਸਾਇਟੀ ਅੰਮ੍ਰਿਤਸਰ ਸਟਾਰਟ-ਅਪ ਕੰਪਨੀਆਂ ਦੀ ਮੇਜਬਾਨੀ ਕਰਨ ਵਾਲੀ ਇੱਕ ਪ੍ਰਮੁੱਖ ਉਦਯੋਗਿਕ ਸੰਸਥਾ ਹੈ। 

ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਇਸ ਸਮਝੌਤੇ ‘ਤੇ ਦਸਤਖਤ ਕਰਨ ਮੌਕੇ ਕਿਹਾ ਕਿ ਇਸ ਦਾ ਉਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣਾ ਹੈ, ਤਾਂ ਜੋ ਵਿਦਿਆਰਥੀ ਆਪਣੇ ਆਉਣ ਵਾਲੇ ਭਵਿੱਖ ਵਿਚ ਕੁਸ਼ਲ ਢੰਗ ਨਾਲ ਤਰੱਕੀ ਕਰ ਸਕਣ। ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਸਿਲੇਬਸ ਦੇ ਹਿੱਸੇ ਵਜੋਂ ਉਦਯੋਗਿਕ ਪ੍ਰੋਜੈਕਟ ਅਤੇ ਉਦਯੋਗਿਕ ਯਾਤਰਾਵਾਂ ਅਤੇ ਐਕਸਪਰਟਸ ਨਾਲ ਵਿਸ਼ੇਸ਼ ਮੁਲਾਕਾਤ ਦੇ ਮੌਕੇ ਵੀ ਦਿੱਤੇ ਜਾਣਗੇ।

ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਨੌਜਵਾਨ ਧਨ ਨੂੰ ਬਹਿਤਰ ਭਵਿੱਖ ਲਈ ਤਿਆਰ ਕਰਨ ਵਿਚ ਦੋਵੇਂ  ਸੰਸਥਾਂਵਾਂ  ਪੂਰੀ ਕੁਸ਼ਲਤਾ ਨਾਲ ਮਿਲਕੇ ਕੰਮ  ਕਰਨਗੀਆਂ! ਉਨ੍ਹਾਂ ਕਿਹਾ ਕਿ  ਇਹ ਸਹਿਯੋਗ ਵਿਦਿਆਰਥੀਆਂ ਦੇ ਨੌਕਰੀਆਂ ਹਾਸਿਲ ਕਾਰਨ ਲਈ ਤੇ ਬਾਅਦ ਵਿਚ ਵੀ ਹੁਨਰ ਵਿਚ ਗੁਣਾਤਮਕ ਸੁਧਾਰ ਲਿਆਉਣ ਵਿਚ ਬਿਹਤਰ ਸਿੱਧ ਹੋਵੇਗਾ। ਉਪ-ਕੁਲਪਤੀ ਨੇ ਦੱਸਿਆ ਕਿ ਏ.ਆਈ.ਸੀ.ਟੀ.ਈ.ਦੇ ਦਿਸ਼ਾਂ-ਨਿਰਦੇਸ਼ਾਂ ਮੁਤਾਬਿਕ ਇਹ ਸੰਸਥਾ ਆਧੁਨਿਕ ਉਦਯੋਗ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ, ਸਿਲੇਬਸ ਦਾ ਵਿਕਾਸ ਵੀ ਕਰਨ ਵਿਚ ਵੀ ਯੂਨੀਵਰਸਿਟੀ ਲਈ ਸਹਾਈ ਹੋਵੇਗੀ!

ਇਸ ਮੌਕੇ ਸੰਸਥਾ ਦੇ ਸੰਸਥਾਪਕ ਪ੍ਰਧਾਨ ਰਾਘਵ ਖੰਨਾ ਨੇ ਕਿਹਾ ਕਿ ਅਜਿਹੇ ਸਮਝੌਤੇ ਉਦਯੋਗਿਕ ਅਤੇ ਅਕਾਦਮਿਕ ਇਕਾਈਆਂ ਦਰਮਿਆਨ ਬਿਹਤਰ ਸੰਬੰਧ ਸਥਾਪਤ ਕਰਨ ਲਈ ਕਾਰਗਰ ਹਨ। ਉਨ੍ਹਾਂ ਕਿਹਾ ਕਿ ਉਹਨਾਂ ਦੀ ਇਹ ਸੰਸਥਾ 22 ਸਟਾਰਟ-ਅਪ / ਉਦਯੋਗਾਂ ਦੇ ਸੰਸ੍ਥਾਪਨ ਦਾ ਹਿੱਸਾ ਰਹੀ ਹੈ!

ਇਸ ਮੌਕੇ ਸੰਸਥਾ ਵੱਲੋਂ ਨਿਰਦੇਸ਼ਕ ਰਿਸ਼ਭ ਮਹਾਜਨ, ਉਪ-ਪ੍ਰਧਾਨ ਨਮਿਤ ਕਪੂਰ ਮੌਜੂਦ ਰਹੇ ਜਦੋਂ ਕਿ ਯੂਨੀਵਰਸਿਟੀ ਵੱਲੋਂ ਡੀਨ ਪੀ.ਐਂਡ.ਈ.ਪੀ ਡਾ. ਸਤਬੀਰ ਸਿੰਘ, ਅੰਮ੍ਰਿਤਸਰ ਕੈਂਪਸ ਇੰਚਾਰਜ ਡਾ: ਅਮਿਤ ਸਰੀਨ, ਇੰਚਾਰਜ ਉਪ-ਕੁਲਪਤੀ ਸਕੱਤਰੇਤ ਡਾ: ਹਿਤੇਸ਼ ਸ਼ਰਮਾਂ, ਕਾਰਪੋਰੇਟ ਸਬੰਧਾਂ ਦੇ ਡਿਪਟੀ ਡਾਇਰੈਕਟਰ ਇੰਜੀਨੀਅਰ ਨਵਦੀਪਕ ਸੰਧੂ, ਸਹਾਇਕ ਡਾਇਰੈਕਟਰ ਡਾ. ਮਿਰਗੇਂਦਰ ਬੇਦੀ ਅਤੇ ਹੋਰ ਹਾਜ਼ਰ ਰਹੇ!

Spread the love

Read more

12 Jun 2021
ਬਰਨਾਲਾ ਜ਼ਿਲ੍ਹਾ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਲੇਖ ਮੁਕਾਬਲੇ ‘ਚ ਭਾਗੀਦਾਰੀ ਪੱਖੋਂ ਸੂਬੇ ਭਰ ‘ਚੋਂ ਅੱਵਲ ਬਰਨਾਲਾ,12 ਜੂਨ ਸਕੂਲ ਸਿੱਖਿਆ ਵਿਭਾਗ ਵੱਲੋਂ ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਨੂੰ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲਿਆਂ ‘ਚ ਪ੍ਰਤੀ ਬਲਾਕ ਭਾਗੀਦਾਰੀ ਪੱਖੋਂ ਜ਼ਿਲ੍ਹਾ ਬਰਨਾਲਾ ਸੈਕੰਡਰੀ ਵਰਗ ਵਿੱਚੋਂ ਸੂਬੇ ਭਰ ‘ਚੋਂ ਪਹਿਲੇ ਸਥਾਨ ‘ਤੇ ਰਿਹਾ ਜਦਕਿ ਪ੍ਰਾਇਮਰੀ ਵਰਗ ਵਿੱਚੋਂ ਤੀਜੇ ਸਥਾਨ ‘ਤੇ ਰਿਹਾ। ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਗਾਮੀ ਵਰ੍ਹੇ ਮਨਾਏ ਜਾ ਰਹੇ ਦੇਸ਼ ਦੇ 75 ਸਾਲਾ ਆਜ਼ਾਦੀ ਸਮਾਗਮ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਆਨਲਾਈਨ ਲੇਖ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ 1 ਜੂਨ ਤੋਂ 10 ਜੂਨ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ‘ਚ ਜਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਭਾਗੀਦਾਰੀ ਪੱਖੋਂ ਸ਼ਾਨਦਾਰ ਪੁਜੀਸ਼ਨਾਂ ਦੀ ਪ੍ਰਾਪਤੀ ਨਾਲ ਜਿਲ੍ਹੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਜਮਾਤਾਂ ਲਈ ਤਿੰਨ ਵਰਗਾਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਵਿੱਚ ਕਰਵਾਏ ਗਏ। ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹਾ ਪ੍ਰਤੀ ਬਲਾਕ 659 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸੂਬੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਪ੍ਰਾਇਮਰੀ ਵਰਗ ‘ਚ ਪ੍ਰਤੀ ਬਲਾਕ 164 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਤੀਜੇ ਸਥਾਨ ‘ਤੇ ਰਿਹਾ। ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹੇ ਦੇ ਕੁੱਲ 1976 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪ੍ਰਾਇਮਰੀ ਵਰਗ ਵਿੱਚ 492 ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।
© Copyright 2021, Punjabupdate.com