Tuesday 11 August 2020

ਅੰਮ੍ਰਿਤਸਰ ਵਾਸੀਆਂ ਨੂੰ ਦਿੱਤੇ ਪਿਆਰ ਲਈ ਹਮੇਸ਼ਾਂ ਰਿਣੀ ਰਾਹਾਂਗਾ-ਸ਼ਿਵਦੁਲਾਰ ਸਿੰਘ ਢਿੱਲੋਂ

- Posted on 31 July 2020

ਸਰਕਟ ਹਾਊਸ ਵਿਖੇ ਜਿਲਾ ਅਧਿਕਾਰੀਆਂ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ

ਅੰਮ੍ਰਿਤਸਰ, 31 ਜੁਲਾਈ

ਅੰਮ੍ਰਿਤਸਰ ਦੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂਜੋ ਕਿ ਅੱਜ ਸੇਵਾ ਮੁਕਤ ਹੋਏ ਹਨਨੂੰ ਸਰਕਟ ਹਾਊਸ ਅੰਮ੍ਰਿਤਸਰ ਵਿਖੇ ਜਿਲਾ ਪ੍ਰਸ਼ਾਸ਼ਨ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਉਹ ਕਰੀਬ ਡੇਢ ਸਾਲ ਆਪਣੇ ਇਸ ਵਕਾਰੀ ਅਹੁਦੇ ਉਤੇ ਰਹੇ ਹਨ। ਆਪਣੇ ਨਿਮਰ ਸੁਭਾਅ ਅਤੇ ਤੀਖਣ ਬੁੱਧੀ ਕਰਕੇ ਜਾਣੇ ਜਾਂਦੇ ਸ. ਢਿੱਲੋਂ ਵਧੀਆ ਪ੍ਰਸ਼ਾਸ਼ਕ ਹਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹੁੰਦੇ ਜਿੱਥੇ ਉਨਾਂ ਕਈ ਅੰਤਰਰਾਸ਼ਟਰੀ ਸਮਾਗਮਾਂ ਅਤੇ ਮੌਕਿਆਂ ਉਤੇ ਰਾਜ ਦੀ ਪ੍ਰਤੀਨਿਧਤਾ ਕੀਤੀਉਥੇ ਕੋਵਿਡ-19 ਦੇ ਸੰਕਟ ਵਿਚ ਜਿਲਾ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕੀਤਾ। ਮਾਰਚ ਮਹੀਨੇ ਜਦੋਂ ਤੋਂ ਕੋਵਿਡ-19 ਨੇ ਆਪਣੇ ਗ੍ਰਿਫਤ ਕੱਸਣੀ ਸ਼ੁਰੂ ਕੀਤੀ ਹੈਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਾਤ 12-1 ਵਜੇ ਤੱਕ ਅਧਿਕਾਰੀਆਂ ਨਾਲ ਰਾਬਤਾ ਰੱਖਕੇ ਹਰ ਸਥਿਤੀ ਵਿਚ ਸੰਕਟਮੋਚਨ ਬਣਕੇ ਬਹੁੜਦੇ ਰਹੇ ਹਨ।

                ਇਮਾਨਦਾਰ ਸਖਸ਼ੀਅਤ ਕਰਕੇ ਜਾਣੇ ਜਾਂਦੇ ਸ. ਢਿੱਲੋਂ ਨੇ ਅੰਮ੍ਰਿਤਸਰ ਵਾਸੀਆਂ ਵੱਲੋਂ ਦਿੱਤੇ ਪਿਆਰ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਮੈਂ ਲੋਕਾਂ ਵੱਲੋਂ ਮਿਲੇ ਪਿਆਰ ਦਾ ਸਦਾ ਰਿਣੀ ਰਹਾਂਗਾ। ਉਨਾਂ ਕਿਹਾ ਕਿ ਮੈਂ ਅਮ੍ਰਿਤਸਰ ਤੋਂ ਵਧੀਆ ਯਾਦਾਂ ਲੈ ਕੇ ਜਾ ਰਹੇ ਹਨ ਅਤੇ ਸਾਰੀ ਜਿੰਦਗੀ ਦੇ ਕੰਮਾਂ ਦਾ ਸਮੀਖਿਆ ਕਰਾਂ ਤਾਂ ਮੈਨੂੰ ਕਦੇ ਪਛਤਾਵਾ ਨਹੀਂ ਹੋਇਆ। ਉਨਾਂ ਕਿਹਾ ਕਿ ਮੈਂ ਜ਼ਿਆਦਾ ਸਮਾਂ ਗੁਰੂ ਨਗਰੀ ਬਾਬਾ ਬਕਾਲਾ ਸਾਹਿਬਅਨੰਦਪੁਰ ਸਾਹਿਬਫਤਹਿਗੜ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਸੇਵਾ ਕੀਤੀ ਹੈਜਿਸ ਦੀ ਮੈਨੂੰ ਬੇਹੱਦ ਖੁਸ਼ੀ ਹੈ।

 ਨੌਜਵਾਨਾਂ  ਨੂੰ ਸੁਨੇਹ ਦਿੰਦੇ ਉਨਾਂ ਕਿਹਾ ਕਿ ਬੱਚਿਆਂ ਵਿਚ ਜੇਕਰ ਮਿਹਨਤ ਦਾ ਜ਼ਜਬਾਕਾਬਲੀਅਤ ਹੈ ਤਾਂ ਕੋਈ ਤਾਕਤ ਨਹੀਂ ਉਨਾਂ ਨੂੰ ਤਰੱਕੀ ਕਰਨ ਤੋਂ ਰੋਕ ਸਕੇ। ਇਸ ਮੌਕੇ ਉਨਾਂ ਕੋਵਿਡ-19 ਤੋਂ ਬਚਣ ਲਈ  ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲਸ੍ਰੀਮਤੀ ਪੱਲਵੀ ਚੌਧਰੀਵਧੀਕ ਡਿਪਟੀ ਕਮਿਸ਼ਨਰ ਸ. ਰਣਬੀਰ ਸਿੰਘਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ ਐਸ ਡੀ ਐਮ ਸ੍ਰੀ ਵਿਕਾਸ ਹੀਰਾਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ,  ਐਸ ਡੀ ਐਮ ਸ੍ਰੀ ਦੀਪਕ ਭਾਟੀਆਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰਜ਼ਿਲਾ ਮਾਲ ਅਫ਼ਸਰ ਸ੍ਰੀ ਮੁਕੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਪੁਲਿਸ ਬੈਂਡ ਅਤੇ ਪੁਲਿਸ ਜਵਾਨਾਂ ਨੇ ਘੋੜਿਆਂ ਉਤੇ ਕਾਰ ਨੂੰ ਗੇਟ ਤੱਕ ਵਿਦਾ ਕੀਤਾਤਾਂ ਮਾਹੌਲ ਬਹੁਤ ਭਾਵੁਕ ਹੋ ਗਿਆ ਅਤੇ ਸ. ਢਿੱਲੋਂ ਵੀ ਭਾਵੁਕ ਹੋਏ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com