ਕਾਹਲੀ ਕਾਹਲੀ ਕਾਹਲੀ
ਕਾਹਲੀ ਨੇ ਦੁਨੀਆ ਮਾਰੀ
ਅੱਜ ਦੇ ਇਸ ਤੇਜ਼ ਤਰਾਰ ਯੁੱਗ ਵਿੱਚ ਜਿੰਨਾ ਭੀੜ ਭੜੱਕਾ ਤੇ ਕਾਹਲ ਸਾਡੀ ਬਾਹਰੀ ਜ਼ਿੰਦਗੀ ਵਿੱਚ ਮੱਚੀ ਹੋਈ ਹੈ ਉਸ ਤੋਂ ਕਿਤੇ ਜ਼ਿਆਦਾ ਸਾਡੇ ਅੰਦਰ ਹੈ । ਸਾਡੇ ਅੰਦਰ ਹਰ ਵਕਤ ਐਸਾ ਤਾਣਾ ਬਾਣਾ ਉਲਝਿਆ ਰਹਿੰਦਾ ਹੈ ਜਿਸ ਨੇ ਸਾਨੂੰ ਬਿਲਕੁਲ ਜਕੜ ਕੇ ਰੱਖਿਆ ਹੋਇਆ ਹੈ । ਅਸੀਂ ਪਲ ਅੰਦਰ ਅੰਬਰੀ ਉਡਾਰੀਆਂ ਮਾਰਨ ਲੱਗ ਜਾਂਦੇ ਹਾਂ ਤੇ ਪਲ ਅੰਦਰ ਐਨ ਉਦਾਸ ਹੋ ਜਾਂਦੇ ਹਾਂ । ਜਿਸ ਦਾ ਇੱਕ ਹੀ ਕਾਰਨ ਹੈ ਕਿ ਸਾਡੇ ਅੰਦਰ ਸਹਿਜ ਦੀ ਘਾਟ ਹੈ ਤੇ ਇਸੇ ਕਰ ਕੇ ਮਾਨਸਿਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਾਂ , ਜਿੰਨਾ ਦਾ ਜਾਂ ਤਾਂ ਸਾਨੂੰ ਛੇਤੀ ਪਤਾ ਨਹੀ ਚੱਲਦਾ ਤੇ ਜਾਂ ਅਸੀਂ ਆਪ ਹੀ ਅਣਗੌਲਿਆ ਕਰ ਦਿੰਦੇ ਹਾਂ ਤੇ ਜਿਸ ਦੇ ਅੱਗੇ ਚੱਲ ਕੇ ਬਹੁ਼ਤ ਭਿਆਨਕ ਸਿੱਟੇ ਨਿਕਲਦੇ ਹਨ ।
ਇਹਨਾਂ ਮਾਨਸਿਕ ਬੀਮਾਰੀਆਂ ਦੇ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡਾ ਇਕ ਦੂਜੇ ਤੇ ਭਰੋਸਾ ਨਹੀਂ ਰਿਹਾ ਅਸੀਂ ਡਰਦੇ ਹਾਂ ਕਿ ਸਾਹਮਣੇ ਵਾਲਾ ਬੰਦਾ ਇਸ ਸਕਰੀਨ ਸ਼ੌਟ ਦੇ ਜ਼ਮਾਨੇ ਵਿੱਚ ਸਾਡਾ ਮਜ਼ਾਕ ਨਾ ਬਣਾ ਦੇਵੇ
ਅਸੀਂ ਅਾਪਣੇ ਆਪ ਨੂੰ ਜਿਵੇਂ ਪਿਆਰ ਕਰਨਾ ਹੀ ਭੁੱਲਦੇ ਜਾ ਰਹੇ ਹਾਂ , ਅਸੀਂ ਉਹ ਨਹੀ ਰਹਿੰਦੇ ਜੋ ਅਸੀ ਅਸਲੀਅਤ ਵਿੱਚ ਹੁੰਦੇ ਹਾਂ । ਬਹੁ਼ਤ ਜ਼ਰੂਰੀ ਹੈ ਇੱਕ ਵਿਰਾਮ ਚਿੰਨ ਅੰਦਰ ਚੱਲਦੇ ਬੇ -ਲੋੜੀਂਦੇ ਵੀਚਾਰਾਂ ਤੇ ਵੀ ਲਾਇਆ ਜਾਵੇ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀ ਆਪਣੇ ਆਪ ਲਈ ਸਮਾਂ ਕੱਢਾਂਗੇ ਕੁਦਰਤ ਨਾਲ ਕੁਝ ਸਮਾਂ ਬਤੀਤ ਕਰਾਂਗੇ ।ਜ਼ਿੰਦਗੀ ਵਿੱਚ ਰਹਾਉ ਤੇ ਟਕਾਉ ਬਹੁਤ ਜ਼ਰੂਰੀ ਹੈ।
ਸਵਰਨਜੀਤ ਸਿੰਘ ਸਿੱਧੂ
ਗਿੱਦੜਬਾਹਾ (ਸ਼੍ਰੀ ਮੁਕਤਸਰ ਸਾਹਿਬ)
9478800771