ਫ਼ਿਰੋਜ਼ਪੁਰ 29 ਜੁਲਾਈ 2020
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਇੰਜੀਨਰਿੰਗ ਵਿੰਗ ਦੀਆਂ ਸਟਾਰ ਵਿਦਿਆਰਥਣਾਂ ਦਾ ਸਨਮਾਨ ਅੱਜ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਿਤਾ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਲੈਣ ਵਾਲੀਆਂ ਇੰਜੀਨਰਿੰਗ ਵਿੰਗ ਦੀਆਂઠ ਵਿਦਿਆਰਥਣਾਂ ਦਾ ਸਨਮਾਨ ਕੀਤਾ ਇਸ ਮੌਕੇ ਵੋਕੇਸ਼ਨਲ ਇੰਜੀਅਰਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਸ ਲਖਵਿੰਦਰ ਸਿੰਘ ਵੀ ਉੱਥੇ ਮੌਜੂਦ ਸਨ। ઠ
ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਿਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀਆਂ ਸ਼ੁੱਭ ਕਾਮਨਾਵਾਂ ਉਨ੍ਹਾਂ ਦੇ ਨਾਲ ਹਨ ਅਤੇ ਉਹ ਭਵਿੱਖ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹਣ ਇਹ ਉਹ ਕਾਮਨਾ ਕਰਦੇ ਹਨ। ਉਨ੍ਹਾਂ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਸਬੰਧੀ ਉਪਾਅ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ ਗਿਆ।
ਇਸ ਮੌਕੇ ਧੀਆਂ ਦਾ ਸਤਿਕਾਰ ਕਰੋ ਸਲੋਗਨ ਨੂੰ ਮੁੱਖ ਰੱਖਦੇ ਹੋਏ ਵੋਕੇਸ਼ਨਲ ਇੰਜੀਨੀਅਰਿੰਗ ਦੇ ਜ਼ਿਲ੍ਹਾ ਕੋਆਰਡੀਨੇਟਰઠ ਸ ਲਖਵਿੰਦਰ ਸਿੰਘ ਵੱਲੋਂ ਹਰੇਕ ਬੱਚੇ ਨੂੰ ਇੱਕ ਇੱਕ ਪੰਜਾਬੀ ਸੂਟ ਦੇ ਕੇઠਸਨਮਾਨਿਤ ਕੀਤਾ ਗਿਆ। ਵੋਕੇਸ਼ਨਲ ਇੰਜੀਨਰਿੰਗ ਸਟਾਫ਼ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲੋਂ ਹਰੇਕ ਬੱਚੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਪ੍ਰਾਪਤੀਆਂ ਕਰਨ ਲਈ ਇਹ ਯਾਦਗਾਰੀ ਚਿੰਨ੍ਹ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਰਹਿਣઠ।
ਇਸ ਮੌਕੇ ਵੋਕੇਸ਼ਨਲ ਅਧਿਆਪਕ ਭੁਪਿੰਦਰ ਕੌਰ ਸ਼ੈਲੀ ਕੰਬੋਜ, ਜਸਵਿੰਦਰ ਸਿੰਘ ਅਤੇ ਕਮਲਦੀਪ ਸਿੰਘ ਵੀ ਹਾਜ਼ਰ ਸਨ। ਸਨਮਾਨਿਤ ਹੋਣ ਵਾਲੀਆਂ ਵਿਦਿਆਰਥਣਾਂ ਵਿੱਚ ਰਮਨੀਕ, ਸੇਜਲ, ਨਵਨੀਤ ਕੌਰ ,ਸੰਜਨਾ ,ਸ਼ਮਾਂ ,ਬਲਵਿੰਦਰ ਕੌਰ, ਪ੍ਰਿਅੰਕਾ, ਸਰਬਜੀਤ ਕੌਰ, ਮੀਨੂ ਅਤੇ ਸੀਮਾ ਰਾਣੀ ਸ਼ਾਮਲ ਸਨ।