29 November 2020 12:36 pm

ਘਰਾਂ ਵਿਚ ਇਕਾਂਤਵਾਸ ਕਰਨ ਨਾਲ ਲੋਕ ਕੋਰੋਨਾ ਦੇ ਟੈਸਟ ਲਈ ਅੱਗੇ ਆਉਣ ਲੱਗੇ -ਅਨੁਰਾਗ ਅਗਰਵਾਲ

- Posted on 22 August 2020

ਕੋਵਿਡ 19 ਟੈਸਟਾਂ ਲਈ ਨਿੱਜੀ ਲੈਬ ਵੀ ਅੱਗੇ ਆਉਣ

ਅੰਮ੍ਰਿਤਸਰ 22 ਅਗਸਤ 

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲੇ ਵਿੱਚ ਕੋਵਿਡ-19 ਦੇ ਖਾਤਮੇ ਲਈ ਲਗਾਏ ਗਏ ਨੋਡਲ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲਵਧੀਕ ਮੁੱਖ ਸਕੱਤਰ ਪਾਵਰ ਨੇ ਅੱਜ ਅੰਮ੍ਰਿਤਸਰ ਪਹੁੰਚ ਕੇ ਸਿਹਤ ਵਿਭਾਗ ਦੇ ਸਾਰੇ ਐਸ.ਐਮ.ਓ.ਐਸ.ਡੀ.ਐਮ.ਪੁਲਿਸ ਤੇ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਜੋ ਕਿ ਸਿੱਧੇ ਤੌਰ ਤੇ ਇਸ ਜੰਗ ਵਿੱਚ ਲੱਗੇ ਹੋਏ ਹਨਨਾਲ ਮੀਟਿੰਗ ਕੀਤੀ।

ਉਨਾਂ ਕਿਹਾ ਕਿ ਕੋਵਿਡ-19 ਉਤੇ ਫਤਿਹ ਪਾਉਣ ਲਈ ਲਾਕਡਾਊਨ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨ ਦੇ ਨਾਲ -ਨਾਲ ਲੋਕਾਂ ਦੇ ਕਰੋਨਾ ਟੈਸਟ ਵਧਾਉਣੇ ਜ਼ਰੂਰੀ ਹਨਤਾਂ ਕਿ ਬਿਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਜਦੋਂ ਤੋਂ ਸਰਕਾਰ ਨੇ ਕੋਵਿਡ-19 ਦੇ ਪੀੜਤਾਂ ਨੂੰ ਵੀ ਆਪਣੇ ਘਰਾਂ ਵਿੱਚ ਵੱਖਰੇ ਰਹਿਣ ਦੀ ਅਗਿਆ ਦਿੱਤੀ ਹੈ। ਉਸ ਨਾਲ ਲੋਕਾਂ ਦਾ ਮਨੋਬਲ ਵਧਿਆ ਹੈ ਅਤੇ ਲੋਕ ਆਪਣੇ ਪੱਧਰ ਉਤੇ ਹੀ ਟੈਸਟ ਕਰਾਉਣ ਲਈ ਆਉਣ ਲੱਗੇ ਹਨ। ਉਨਾਂ ਜ਼ਿਲੇ ਦੀ ਸਮਰੱਥਾ ਅਨੁਸਾਰ ਰੋਜ਼ਾਨਾ 2000 ਟੈਸਟ ਕਰਵਾਉਣ ਲਈ ਕੰਮ ਕਰਨ ਦੀ ਹਦਾਇਤ ਕੀਤੀ।

ਇਸ ਦੇ ਨਾਲ ਹੀ ਸ੍ਰੀ ਅਗਰਵਾਲ ਨੇ ਟੈਸਟਾਂ ਲਈ ਨਿੱਜੀ ਲੈਬਾਰਟਰੀਆਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾਤਾਂ ਜੋ ਟੈਸਟਾਂ ਦੀ ਗਿਣਤੀ ਹੋਰ ਵਧਾਈ ਜਾ ਸਕੇ। ਉਨਾਂ ਕਿਹਾ ਕਿ ਜਿਸ ਇਲਾਕੇ ਵਿੱਚ ਮਰੀਜ਼ ਮਿਲਦਾ ਹੈਉਸ ਇਲਾਕੇ ਨੂੰ ਪੂਰੀ ਤਰਾਂ ਸੈਨੇਟਾਈਜ਼ ਵੀ ਕੀਤਾ ਜਾਵੇ।

ਸ੍ਰੀ ਅਗਰਵਾਲ ਨੇ ਇਸ ਤੋਂ ਇਲਾਵਾ ਜ਼ਿਲੇ ਵਿਚ ਸਰਕਾਰੀ ਇਕਾਂਤਵਾਸ ਕੇਂਦਰਾਂਸੰਪਰਕਾਂ ਤੱਕ ਪਹੁੰਚ ਕਰਨ ਲਈ ਅਪਨਾਈ ਜਾਂਦੀ ਵਿਧੀਐਂਬੂਲੈਂਸ ਦੇ ਪ੍ਰਬੰਧਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜੋਨਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਲਈ। ਉਨਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਤਰਾਂ ਦੇ ਸੰਕਟ ਨਾਲ ਨਿਜੱਠਣ ਲਈ ਤਿਆਰ ਹੈਅਤੇ ਜ਼ਿਲੇ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪ੍ਰਬੰਧਾਂ ਲਈ ਆਉਣ ਨਹੀਂ ਦਿੱਤੀ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਿਮਾਂਸ਼ੂ ਅਗਰਵਾਲਡੀ.ਸੀ.ਪੀ. ਸ੍ਰੀ ਜਗਮੋਹਨ ਸਿੰਘਐਸ.ਪੀ. ਸ੍ਰੀ ਗੌਰਵ ਤੂਰਾਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲਸਹਾਇਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰਐਸ.ਡੀ.ਐਮ. ਸ੍ਰੀਮਤੀ ਅਲਕਾ ਕਾਲੀਆਐਸ.ਡੀ.ਐਮ. ਸ੍ਰੀਮਤੀ ਸੁਮਿਤ ਮੁੱਧਐਸ.ਡੀ.ਐਮ. ਸ੍ਰੀ ਸ਼ਿਵਰਾਜ ਸਿੰਘ ਬੱਲਐਸ.ਡੀ.ਐਮ. ਸ੍ਰੀ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com