19 Apr 2021

ਤੇਜ਼ ਮੀਂਹ ਅਤੇ ਹਨੇਰੀ ਕਾਰਨ ਭਾਰੀ ਨੁਕਸਾਨ

ਬਠਿੰਡਾ ਡੱਬਵਾਲੀ ਰੋਡ ‘ਤੇ ਸਥਿਤ ਪਿੰਡ ਗੁਰੂਸਰ ਸ਼ੈਣੇਵਾਲਾ ਦੇ ਇੰਡਸਟਰੀਅਲ ਏਰੀਆ ਵਿੱਚ ਮੌਜੂਦ ਮੈਸ: ਗੋਪਾਲ ਸੀਡ ਫਾਰਮ ਵਿੱਚ ਤੇਜ਼ ਮੀਂਹ ਅਤੇ ਹਨੇਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ।ਝੱਖੜ ਕਾਰਨ ਜਿੱਥੇ ਕੁਝ ਦੀਵਾਰਾਂ ਡਿੱਗ ਗਈਆਂ ਹਨ, ਉੱਥੇ ਹੀ ਸ਼ੈਡ ਵੀ ਕਈ ਪਾਇਆਂ ਤੋਂ ਉੱਡ ਗਏ ਹਨ।ਸ਼ੈਡਾਂ ਹੇਠਾਂ ਪਿਆ ਸਮਾਨ ਵੀ ਮੀਂਹ ਕਾਰਨ ਖ਼ਰਾਬ ਹੋ ਗਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਤੋਂ ਬਚਤ ਰਹੀ।    

Read more