Saturday 31 October 2020

ਪੇਂਡੂ ਵਿਕਾਸ ਵਿਭਾਗ ਵੱਲੋਂ ਜਿਲ•ੇ ਦੇ 17 ਸਬਸਿਡਰੀ ਹੈਲਥ ਸੈਂਟਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਸਿਹਤ ਸੇਵਾਵਾਂ

- Posted on 26 August 2020


ਸਬਸਿਡਰੀ ਹੈਲਥ ਸੈਂਟਰ ਮਚਾਕੀ ਕਲਾਂ ਦ ਬਿਲਡਿੰਗ ਲਈ 10 ਲੱਖ ਦੀ ਗ੍ਰਾਂਟ ਜਾਰੀ
ਫਰੀਦਕੋਟ 26 ਅਗਸਤ 

ਪ੍ਰੀਤਮਹਿੰਦਰ ਸਿੰਘ ਸਹੋਤਾ, ਵਧੀਕ ਡਿਪਟੀ ਕਮਿਸ਼ਨਰ (ਵਿ:) ਫਰੀਦਕੋਟ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਸ਼੍ਰੀ ਕੁਸ਼ਲਦੀਪ ਸਿੰਘ ਢਿਲੋਂ ਹਲਕਾ ਵਿਧਾਇਕ ਫਰੀਦਕੋਟ ਦੀ ਅਗਵਾਈ ਅਤੇ ਸ਼੍ਰੀਮਤੀ ਕਿਰਨਦੀਪ ਕੌਰ ਚੇਅਰਪਰਸਨ ਜ਼ਿਲ•ਾ ਪ੍ਰੀਸ਼ਦ ਦੇ ਯਤਨ ਸਦਕਾ ਜ਼ਿਲ•ਾ ਪ੍ਰੀਸ਼ਦ ਫਰੀਦਕੋਟ ਅਧੀਨ ਆਉਂਦੇ 17 ਸਬਸਿਡਰੀ ਹੈਲਥ ਸੈਂਟਰਾਂ ਪਿੱਪਲੀ, ਅਰਾਈਆਂ ਵਾਲਾ ਕਲਾਂ, ਮਿੱਡੂਮਾਨ, ਦੀਪ ਸਿੰਘ ਵਾਲਾ, ਮਚਾਕੀ ਕਲਾਂ, ਚੰਦਬਾਜਾ, ਸੁੱਖਣਵਾਲਾ, ਢਿਲਵਾ ਖੁਰਦ, ਸੰਧਵਾ, ਸਰਾਵਾਂ, ਡੋਡ, ਬਿਸ਼ਨੰਦੀ, ਅਜਿੱਤ ਗਿੱਲ, ਰਾਮੇਆਣਾ, ਰੋਮਾਣਾ ਅਜੀਤ ਸਿੰਘ, ਚੰਦਭਾਨ, ਵਾੜਾ ਭਾਈਕਾ ਆਦਿ ਵਿੱਚ ਰੂਰਲ ਮੈਡੀਕਲ ਅਫਸਰ, ਫਾਰਮੈਸੀ ਅਫਸਰ ਅਤੇ ਦਰਜ਼ਾ-4 ਕਰਮਚਾਰੀਆਂ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।ਇਨ•ਾਂ ਸਬਸਿਡਰੀ ਹੈਲਥ ਸੈਂਟਰਾ ਵਿੱਚ ਪੰਚਾਇਤ ਪੱਧਰ ਅਤੇ ਸਟੇਟ ਪੱਧਰ ਤੋਂ ਦਵਾਈਆਂ, ਸਾਜੋ ਸਮਾਨ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ•ਾਂ ਦੱਸਿਆ ਕਿ ਇਨ•ਾਂ ਸਬਸਿਡਰੀ ਹੈਲਥ ਸੈਟਰਾਂ ਵਿੱਚ ਕੰਮ ਕਰਦੇ ਰੂਰਲ ਮੈਡੀਕਲ ਅਫਸਰਾਂ ਵੱਲੋਂ ਆਪਣੇ ਸਬਸਿਡਰੀ ਹੈਲਥ ਸੈਟਰ ਅਤੇ ਨਾਲ ਲੱਗਦੇ ਪਿੰਡ ਵਿੱਚ ਵਧੀਆਂ ਸਿਹਤ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ।ਉਨ•ਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਪਿੰਡ ਵਿੱਚ ਜਾਂ ਨੇੜੇ ਹੀ ਆਮ ਬਿਮਾਰੀਆਂ ਵਾਸਤੇ ਵਧੀਆਂ ਸਿਹਤ ਸਹੂਲਤਾ ਮਿਲ ਜਾਂਦੀਆਂ ਹਨ। ਇਸ ਲਈ ਦੂਰ ਸ਼ਹਿਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਜਿੱਥੇ ਸਬਸਿਡਰੀ ਹੈਲਥ ਸੈਂਟਰ ਦੀ ਬਿਲਡਿੰਗ ਨਹੀ ਹੈ ਉÎੱਥੇ ਬਿਲਡਿੰਗ ਦੀ ਨਵੀ ਉਸਾਰੀ ਲਈ ਗਰਾਂਟ ਮੁੱਹਇਆ ਕਰਵਾਈ ਜਾ ਰਹੀ ਹੈ।ਉਨ•ਾਂ ਕਿਹਾ ਸਬਸਿਡਰੀ ਹੈਲਥ ਸੈਂਟਰ ਮਚਾਕੀ ਕਲਾਂ ਬਲਾਕ ਫਰੀਦਕੋਟ ਵਿਖੇ ਨਵੀ ਬਿਲਡਿੰਗ ਦੀ ਉਸਾਰੀ ਲਈ 10.00 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ।ਜਿੱਥੇ ਸਬਸਿਡਰੀ ਨੂੰ  ਰਿਪੇਅਰ ਦੀ ਜ਼ਰੂਰਤ ਹੈ ਉÎੱਥੇ ਰਿਪੇਅਰ ਕਰਵਾਉਣ ਲਈ ਗਰਾਂਟ ਦਾ ਉਪਬੰਧ ਕੀਤਾ ਜਾ ਰਿਹਾ ਹੈ।
 ਉਨ•ਾਂ ਦੱਸਿਆ ਕਿ ਕੋਵਿੰਡ-19 ਦੌਰਾਨ ਜ਼ਿਲ•ਾ ਪ੍ਰੀਸ਼ਦ ਅਧੀਨ ਕੰਮ ਕਰਦੇ ਰੂਰਲ ਮੈਡੀਕਲ ਅਫਸਰ ਅਤੇ ਫਾਰਮੈਸੀ ਅਫਸਰ ਵੱਲੋਂ ਸਿਹਤ ਵਿਭਾਗ ਦਾ ਵੀ ਸਹਿਯੋਗ ਦੇ ਕੇ ਵਧੀਆਂ ਸੇਵਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ•ਾਂ ਵੱਲੋਂ ਫਲੂ ਕਾਰਨਰ ਅਤੇ ਮਾਡਰਨ ਜੇਲ•, ਫਰੀਦਕੋਟ ਅਤੇ ਹੋਰ ਜਿੱਥੇ ਵੀ ਸਿਹਤ ਵਿਭਾਗ ਵੱਲੋਂ ਡਿਊਟੀ ਲਗਾਈ ਹੈ, ਉਹ ਬੜੀ ਵਧੀਆਂ ਅਤੇ ਹਦਾਇਤਾਂ ਅਨੁਸਾਰ ਕੀਤੀ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com