20 January 2021 09:46 pm
Kinno

ਸਿਹਤ ਵਿਭਾਗ ਵੱਲੋਂ ਟੀਕਾਕਰਨ ਸਬੰਧੀ ਟਰੇਨਿੰਗ ਵਰਕਸ਼ਾਪ ਆਯੋਜਿਤ

- Posted on 06 January 2021

 

ਫਿਰੋਜ਼ਪੁਰ 6 ਜਨਵਰੀ

 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਰਾਜ ਦੀ ਅਗਵਾਈ ਹੇਠ ਵਿਭਿੰਨ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ  ਵੈਕਸੀਨੇਸ਼ਨ ਸਬੰਧੀ ਜ਼ਿਲਾ ਪੱਧਰੀ ਟ੍ਰੇਨਿੰਗ ਆਯੋਜਿਤ ਕੀਤੀ ਗਈਜਿਸ ਵਿੱਚ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਤੋਂ ਇਲਾਵਾ ਜ਼ਿਲੇ ਦੀ ਸੀਨੀਅਰ ਮੈਡੀਕਲ ਅਫਸਰਾਂ ਅਤੇ ਆਈ.ਐਮ.ਏ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਐੱਸ.ਐੱਮ.ਓ ਡਾ. ਮੇਘਾ ਪ੍ਰਕਾਸ਼  ਨੇ ਕੋਵਿਡ ਵੈਕਸੀਨੇਸ਼ਨ ਦੇ ਤਮਾਮ ਪਹਿਲੂਆਂ ਤੇ ਵਿਸਤਿ੍ਰਤ ਚਰਚਾ ਕੀਤੀ। ਉਹਨਾਂ ਵੱਲੋਂ ਆਗਾਮੀ ਰਾਸ਼ਟਰੀ ਪਲਸ ਪੋਲੀਓ ਰਾਊਂਡ ਅਤੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਲਈ ਵੈਕਸੀਨ ਦੀ ਪ੍ਰਾਪਤੀਸਟੋਰੇਜਰੱਖ ਰਖਾਵਵੈਕਸੀਨੇਸ਼ਨ ਮੁਹਿੰਮ ਦੌਰਾਨ ਸੁਪਰਵੀਜ਼ਨ ਅਤੇ ਵੇਸਟ ਮੈਨੇਜ਼ਮੈਂਟ ਬਾਰੇ ਪ੍ਰਤੀਭਾਗੀਆਂ ਨੂੰ ਆਪਣੀ ਪੀ.ਪੀ.ਟੀ ਰਾਹੀਂ ਜਾਣਕਾਰੀ ਦਿੱਤੀ ਗਈ ਉਹਨਾਂ ਟੀਕਾਕਰਨ ਤੋਂ ਬਾਅਦ ਹੋ ਸਕਣ ਵਾਲੇ ਪ੍ਰਤੀਕੂਲ ਪ੍ਰਭਾਵਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ

            ਇਸ ਤੋਂ ਪਹਿਲਾ ਟਰੇਨਿੰਗ ਦੀ ਸ਼ੁਰੂਆਤ ਵਿੱਚ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਸਤਪਾਲ ਭਗਤ ਨੇ ਵਰਕਸ਼ਾਪ ਦੀ ਰੂਪ ਰੇਖਾ ਅਤੇ ਉਦੇਸ਼ਾਂ ਬਾਰੇ ਚਾਨਣਾ ਪਾਇਆ। ਸਿਵਲ ਸਰਜਨ ਡਾ. ਰਾਜਿੰਦਰ ਰਾਜ ਨੇ ਕਿਹਾ ਕਿ ਆਰੰਭਕ ਗੇੜ ਵਿੱਚ ਇਸ ਵੈਕਸੀਨ ਦੀਆਂ 21 ਜਾਂ 28 ਦਿਨਾਂ ਦੇ ਵਕਫੇ ਦੌਰਾਨ ਦੋ ਖੁਰਾਕਾਂ ਸਿਹਤ ਕਰਮਚਾਰੀਆਂ/ਅਧਿਕਾਰੀਆਂ(ਸਰਕਾਰੀ ਤੇ ਪ੍ਰਾਈਵੇਟ) ਨੂੰ ਲਗਾਈਆਂ ਜਾਣਗੀਆਂ। ਇਸ ਤੋਂ ਬਾਅਦ ਫਰੰਟ ਲਾਈਨ ਵਰਕਜ਼ (ਪੁਲਿਸ ਅਤੇ ਹੋਰ ਵਿਭਾਗ) ਨੂੰ ਵੈਕਸੀਨੇਸ਼ਨ ਕਰਨ ਉਪਰੰਤ ਆਮ ਲੋਕਾਂ ਦੀ ਪ੍ਰੀ-ਰਜਿਸਟਰੇਸ਼ਨ ਕਰਕੇ ਕੋਵਿਡ ਵੈਕਸੀਨੇਸ਼ਨ ਦੇ ਅਗਲੇ ਦੌਰ ਇੱਕ ਮੁਹਿੰਮ ਦੇ ਰੂਪ ਵਿੱਚ ਚਲਾਏ ਜਾਣਗੇ। ਉਹਨਾ ਖੁਲਾਸਾ ਕੀਤਾ ਕਿ ਕੋਵਿਡ ਟੀਕਾਕਰਨ ਤੋਂ ਬਾਅਦ ਹਰ ਲਾਭਪਾਤਰੀ ਨੂੰ ਅੱਧਾ ਘੰਟਾ ਨਿਗਰਾਨੀ ਕਮਰੇ ਵਿੱਚ ਰੱਖਿਆ ਜਾਵੇਗਾ ਤਾਂ ਕਿ ਕਿਸੇ ਕਿਸਮ ਦੇ ਪ੍ਰਤੀਕੂਲ ਪ੍ਰਭਾਵ ਨੂੰ ਸਮੇਂ ਸਿਰ ਨਜਿੱਠਆ ਜਾ ਸਕੇ। ਉਹਨਾ ਇਹ ਵੀ ਦੱਸਿਆ ਕਿ ਕੋਈ ਵੀ ਵਿਅਕਤੀ ਚਾਹੇ ਉਹ ਵਿਅਕਤੀ ਕੋਰਨਾ ਪਾਜ਼ਿਟਿਵ ਰਿਹਾ ਹੋਵੇ ਵੈਕਸੀਨੇਸ਼ਨ ਦੇ ਯੋਗ ਹੋਵੇਗਾ। ਇਸ ਤੋਂ ਇਲਾਵਾ ਗਰਭਵਤੀ ਇਸਤਰੀਆਂ ਨੂੰ ਵੀ ਇਹ ਵੈਕਸੀਨ ਦਿੱਤੀ ਜਾਵੇਗੀ। ਇਸ ਅਵਸਰ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸੁਸ਼ਮਾ ਠੱਕਰ,ਐਸ.ਐਮ.ਓ ਡਾ: ਮੀਨਾਕਸ਼ੀ ਅਬਰੋਲਡਾ:ਰੰਜੀਵ ਬੈਂਸਡਾ: ਵਨੀਤਾ ਭੁੱਲਰ.ਡਾ: ਬਲਵੀਰ ਕੁਮਾਰਡਾ:ਬਲਕਾਰ ਸਿੰਘਡਾ:ਸੰਦੀਪ ਗਿੱਲਵਿਕਾਸ ਕਾਲੜਾਜ਼ਿਲਾ ਮਾਸ ਮੀਡਆ ਅਫਸਰ ਰੰਜੀਵ ਸ਼ਰਮਾਂਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆਅਤੇ ਆਈ.ਐਮ.ਏ.ਫਿਰੋਜ਼ਪੁਰ ਦੇ ਚੇਅਰਮੈਨ ਡਾ: ਨਰੇਸ਼ ਖੰਨਾ ਵੀ ਹਾਜ਼ਰ ਸਨ।

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com