26 February 2021 07:18 pm
Kinno

ਹਰਿਆਣਾ ਪੁਲਿਸ ਨੇ 4 ਗੁੰਮ ਹੋਏ ਬੱਚਿਆਂ ਦੀ ਭਾਲ ਕਰਕੇ ਪਰਿਵਾਰ ਨੂੰ ਸੌਪਿਆ

- Posted on 20 January 2021

ਚੰਡੀਗੜ੍ਹ, 20 ਜਨਵਰੀ – ਹਰਿਆਣਾ ਪੁਲਿਸ ਨੇ 4 ਗੁੰਮ ਹੋਈ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਕੇ ਉਨ੍ਹਾਂ ਦੇ ਚਹਿਰਿਆਂ ਤੇ ਮੁਸਕਾਨ ਵਾਪਸ ਕਰਨ ਦਾ ਕੰਮ ਕੀਤਾ ਹੈ। ਇੰਨ੍ਹਾਂ ਵਿਚੋਂ 2 ਬੱਚਿਆਂ ਬੋਲਣ ਤੇ ਸੁਣਨ ਵਿਚ ਅਸਮੱਰਥ ਸਨ।

            ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੇ ਵਿੇ ਯਤਨ ਕਰਕੇ ਇੰਨ੍ਹਾਂ ਬੱਚਿਆਂ ਦਾ ਪਤਾ ਲਗਾਇਆ, ਜੋ ਹਰਿਆਣਾ, ਬਿਹਾਰ ਅਤੇ ਛੱਤੀਸਗੜ੍ਹ ਤੋਂ ਕਿਸੇ ਕਾਰਣ ਗੁੰਮ ਹੋ ਗਏ ਸਨ।

            ਉਨ੍ਹਾਂ ਕਿਆ ਕਿ ਪੁਲਿਸ ਟੀਮਾਂ ਸਾਰੇ ਸੂਬੇ ਵਿਚ ਚਿਲਡਰਨ ਹੋਮ ਨਾਲ ਲਗਾਤਾਰ ਸੰਪਕਰ ਵਿਚ ਰਹਿੰਦੀ ਹੈ। ਜਿਵੇਂ ਕਿ ਪੁਲਿਸ ਨੂੰ ਲਾਪਤਾ ਬੱਚੇ ਦੀ ਸੂਚਨਾ ਮਿਲਦੀ ਹੈ, ਤਾਂ ਪੁੱਛਗਿੱਛ ਕਰਕੇ ਪਰਿਵਾਰ ਨਾਲ ਮਿਲਾਉਣ ਲਈ ਵਿੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ ਹਰਿਆਣਾ ਸੂਬਾ ਸਗੋ ਦੇ ਭਰ ਵਿਚ ਗੁੰਮ ਬੱਚਿਆਂ ਦਾ ਪਤਾ ਲਗਾ ਕਰਕੇ ਉਨ੍ਹਾਂ ਪਰਿਵਾਰ ਨਾਲ ਮਿਲਣ ਦਾ ਯਤਨ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

 

            ਪਹਿਲੇ ਮਾਮਲੇ ਵਿਚ, ਪੁਲਿਸ ਨੇ ਨਵੰਬਰ, 2019 ਨਾਲ ਲਾਪਤਾ ਦਿੱਲੀ ਦੇ ਨਜਫਗੜ੍ਹ ਵਿਚ ਇਕ ਸੈਲਟਰ ਹੋਮ ਵਿਚ ਰਹਿ ਰਹੇ ਗੁਰੂਗ੍ਰਾਮ ਦੇ ਉਲਹਾਸ ਨਗਰ ਵਾਸੀ ਲੜਕੇ ਨੂੰ ਪਰਿਵਾਰ ਨਾਲ ਮਿਲਵਾਇਆ। ਉਨਾਂ ਵੱਲੋਂ ਦਿੱਤੀ ਗਈ ਕੁਝ ਸੂਚਨਾਵਾਂ ਦੇ ਆਧਾਰ ਤੇ, ਵਟਾਸਅਪ ਰਾਹੀਂ ਬੱਚੇ ਦੀ ਇਕ ਵੀਡਿਓ ਕਲਿਪ ਅਤੇ ਫੋਟੋ ਭੇਜੀ ਗਈ, ਜਿਸ ਨੂੰ ਵੇਖ ਕੇ ਪਰਿਵਾਰ ਨੇ ਬੱਚੇ ਦੀ ਪਛਾਣ ਕੀਤੀ।

 

            ਇਕ ਹੋਰ ਮਾਮਲੇ ਵਿਚ, ਇਕ 13 ਸਾਲ ਦਾ ਬੱਚਾ, 2018 ਤੋਂ ਗੁਰੂਗ੍ਰਾਮ ਤੋਂ ਗੁੰਮ ਸੀ ਅਤੇ ਦਿੱਲੀ ਦੇ ਕਨਾਟ ਪਲੇਸ ਦੇ ਚਿਲਡਰਨ ਹੋਮ ਵਿਚ ਰਹਿ ਰਿਹਾ ਸੀ। ਲੜਕੇ ਨੂੰ ਸਿਰਫ ਆਪਣੇ ਪਿਤਾ ਦਾ ਨਾਂਅ ਪਤਾ ਸੀ, ਜੋ ਪੱਛਮ ਬੰਗਾਲ ਦੇ ਦਾਰਜਲਿੰਗ ਦਾ ਦਸਿਆ। ਉਹ ਇਸ ਤੋਂ ਵੱਧ ਕੁਝ ਨਹੀਂ ਜਾਣਦਾ ਸੀ। ਕਾਊਂਸਲਿੰਗ ਦੌਰਾਨ ਪਤਾ ਚਲਿਆ ਕਿ ਬੱਚੇ ਦੀ ਮਾਂ ਗੁਰੂਗ੍ਰਾਮ ਵਿਚ ਕੰਮ ਕਰਦੀ ਹੈ। ਲੋਂੜੀਦੀ ਰਸਮੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਲੜਕੇ ਦੀ ਮਾਂ ਨੂੰ ਸੌਂਪ ਦਿੱਤਾ।

 

            ਇਸ ਤਰ੍ਹਾਂ ਇਕ ਹੋਰ ਮਾਮਲੇ ਵਿਚ 14 ਸਾਲ ਦੀ ਇਕ ਬੱਚੀ, ਜੋ ਸਤੰਬਰ, 2019 ਵਿਚ ਜਿਲਾ ਕਟਿਹਾਰ (ਬਿਹਾਰ) ਤੋਂ ਲਾਪਤਾ ਹੋ ਗਈ ਸੀ, ਉਸ ਨੂੰ 15 ਜਨਵਰੀ, 2021 ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਫਰਵਰੀ, 2020 ਤੋਂ ਰਾਏਪੁਰ, ਛੱਤੀਸਗੜ੍ਹ ਨਾਲ ਲਾਪਤਾ ਇਕ ਹੋਰ ਗੂੰਗੇ-ਬਹਿਰੇ 13 ਸਾਲ ਦੇ ਬੱਚਿਆਂ ਦੀ ਭਾਲ ਕਰਕੇ ਮਾਂ-ਪਿਓ ਨੂੰ ਸੌਂਪੀਆ। ਇਸ ਸਬੰਧ ਵਿਚ ਇਕ ਮੁੱਢਲੀ ਰਿਪੋਰਟ ਜਿਲਾ ਗਰਿਯਾਬੰਦ ਦੇ ਪੁਲਿਸ ਥਾਣੇ ਵਿਚ ਦਰਜ ਸੀ। ਪੁਲਿਸ ਟੀਮ ਨੇ ਵਿੇ ਯਤਨ ਕੀਤੇ ਅਤੇ ਉਸ ਦੇ ਮਾਂ-ਪਿਓ ਦਾ ਪਤਾ ਲਗਾ ਕੇ ਉਸ ਨੂੰ ਉਨ੍ਹਾਂ ਦੇ ਹਾਵਲੇ ਕੀਤਾ।

 

ਸਲਸਵਿਹ/2021

 

ਚੰਡੀਗੜ੍ਹ, 20 ਜਨਵਰੀ (                          ) – ਦੱਖਣ ਹਰਿਆਣਾ ਵਿਚ ਵਿਕਾਸ ਤੇ ਰੁਜ਼ਗਾਰ ਦੇ ਨਵੇਂ ਦਰਵਾਜੇ ਖੋਲ੍ਹਣ ਦੀ ਦਿਸ਼ਾ ਵਿਚ ਸੂਬਾ ਸਰਕਾਰ ਨੇ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਵਿਚ ਅੱਜ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਜਿਲਾ ਮਹੇਂਦਰਗੜ੍ਹ ਦੇ ਨਾਂਗਲ ਚੌਧਰੀ ਵਿਚ ਪ੍ਰਤਸਾਵਿਤ ਉੱਤਰ ਭਾਰਤ ਦੇ ਵੱਡੇ ਮਲਟੀ ਮਾਡਲ ਲਾਜਿਸਟਿਕ ਹਬ ਦਾ ਨਿਰਮਾਣ ਕੰਮ ਸ਼ੁਰੂ ਕਰਨ ਬਾਰੇ ਅਧਿਕਾਰਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਲੋਂੜੀਦੇ ਦਿਸ਼ਾ-ਨਿਦੇਸ਼ ਦਿੱਤੇ।

 

            ਡਿਪਟੀ ਮੁੱਖ ਮੰਤਰੀ ਨੇ ਅੱਜ ਇਸ ਲਾਜਿਸਟਿਕ ਹਬ ਦੇ ਨਿਰਮਾਣ ਕੰਮਾਂ ਨਾਲ ਸਬੰਧਤ ਬਿਜਲੀ ਵਿਭਾਗ, ਜਨ ਸਿਹਤ ਤੇ ਇੰਜੀਨੀਅਰਿੰਗ ਵਿਭਾਗ, ਸਿੰਚਾਈ ਤੇ ਜਲ ਸਰੋਤ ਵਿਭਾਗ, ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਤੋਂ ਇਲਾਵਾ ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹਬ ਦੀ ਤਿਆਰੀਆਂ ਦੀ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਉਪਰੋਕਤ ਸਾਰੇ ਵਿਭਾਗਾਂ ਦੇ ਪ੍ਰਸਤਾਵਿਤ ਨਿਰਮਾਣ ਕੰਮ ਦਾ ਨਕਸ਼ੇ ਰਾਹੀਂ ਅਵਲੋਕਨ ਕੀਤਾ ਅਤੇ ਬਾਰੀਕੀ ਨਾਲ ਅਧਿਐਨ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਟਾਇਨ ਲਾਇਨ ਦਿੰਦੇ ਹੋਏ ਉਸ ਸਮੇਂ ਵਿਚ ਸਾਰੀ ਰਸਮੀ ਕਾਰਵਾਈਆਂ ਪੂਰੀ ਕਰਕੇ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ।

 

            ਸ੍ਰੀ ਦੁਸ਼ਯੰਤ ਚੌਟਾਲਾ ਨੇ ਸਮੀਖਿਆ ਮੀਟਿੰਗ ਤੋਂ ਬਾਅਦ ਨਾਂਗਲ ਚੌਧਰੀ ਵਿਚ ਇਸ ਲਾਜਿਸਟਿਕ ਹਬ ਦੇ ਬਣਨਨ ਨਾਲ ਦੱਖਣ ਹਰਿਆਣਾ ਵਿਚ ਪਹਿਲੀ ਵਾਰ ਮਲਟੀਨੈਸ਼ਨਲ ਕੰਪਨੀਆਂ ਆਉਣਗੀਆਂ ਅਤੇ ਜਿਲਾ ਮਹੇਂਦਰਗੜ੍ਹ ਲਈ ਮਾਲੀਆ ਦਾ ਹਿੱਸਾ ਵੀ ਵੱਧੇਗਾ। ਇਹ ਹਬ ਖੇਤਰ ਦੇ ਚਹੁੰਮੁੱਖੀ ਵਿਕਾਸ ਤੇ ਰੁਜ਼ਗਾਰ ਲਈ ਮੀਲ ਦਾ ਪੱਥਰ ਸਿੱਧ ਹੋਵੇਗਾ।

 

            ਉਨ੍ਹਾਂ ਦਸਿਆ ਕਿ ਇਸ ਲਾਜਿਸਟਿਕ ਹਬ ਨੂੰ ਦਿੱਲੀ-ਮੁਬੰਈ ਡੈਡੀਕੇਟੇਡ ਰੇਲ ਫ੍ਰੇਟ ਕੋਰੀਡੋਰ ਦਾ ਵੀ ਫਾਇਦਾ ਮਿਲੇਗਾ। ਕੰਪਨੀਆਂ ਲਈ ਕੱਚਾ ਮਾਲ ਲਿਆਉਣ ਅਤੇ ਤਿਆਰ ਮਾਲ ਲੈਣ ਜਾਣ ਵਿਚ ਕੋਰੀਡੋਰ ਅਹਿਮ ਭੂਮਿਕਾ ਨਿਭਾਏਗਾ। ਦਿੱਲੀ-ਮੁਬੰਈ ਵਿਚਕਾਰ ਕੰਟੇਨਰ ਰਾਹੀਂ ਲਿਆਉਣ ਜਾਂ ਲੈ ਜਾਣ ਵਾਲੇ ਸਾਮਾਨ ਨੂੰ ਇੱਥੇ ਤੋਂ ਉਤਾਰੀਆ ਜਾਂ ਚੜ੍ਹਾਈਆ ਜਾ ਸਕੇਗਾ।

 

            ਇਸ ਮੌਕੇ ‘ਤੇ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਉਦਯੋਗ ਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਏ.ਕੇ.ਸਿੰਘ, ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ, ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਟੀ.ਐਲ.ਸਤਯਪ੍ਰਕਾਸ਼ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->