Wednesday 28 October 2020

ਹਰਿਆਣਾ ਪੁਲਿਸ ਨੇ ਵੱਖ-ਵੱਖ ਅਪਰਾਧਾਂ ਲਈ 612 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ

- Posted on 17 August 2020

ਚੰਡੀਗੜ, 17 ਅਗਸਤ – ਹਰਿਆਣਾ ਪੁਲਿਸ ਨੇ ਅਪਰਾਧੀਆਂ ‘ਤੇ ਨਕੇਲ ਕਸਦੇ ਹੋਏ 16 ਤੋਂ 31 ਜੁਲਾਈ ਤਕ ਕੀਤੀ ਗਈ ਕਰਵਾਈ ਦੇ ਤਹਿਤ 11 ਮੋਸਟ ਵਾਂਟੇਡ ਅਪਰਾਧੀ, ਨਾਜਾਇਜ ਹਥਿਆਰ ਰੱਖਣ ਦੇ ਦੋਸ਼ ਵਿਚ 297 ਅਤੇ ਡਰੱਗ ਤਸਕਰੀ ਦੇ ਦੋਸ਼ ਵਿਚ 304 ਅਪਰਾਧੀਆਂ ਸਮੇਤ ਕੁਲ 612 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪੁਲਿਸ ਨੇ ਇਸ ਸਮੇਂ ਵਿਚ ਲੁੱਟ, ਡਕੈਤੀ, ਚੋਰੀ ਸਮੇਤ ਹੋਰ ਸੰਗੀਨਾ ਵਰਦਾਤਾਵਾਂ ਨੂੰ ਅੰਜਾਮ ਦੇਣ ਵਾਲੇ 408 ਹੋਰ ਐਲਾਨੇ ਅਪਰਾਧੀਆਂ ਅਤੇ 275 ਬੇਲ ਜੰਪਰਾਂ/ਪੈਰੋਲ ਜੰਪਰਾਂ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਇੰਨਾਂ ਵਿਚੋਂ ਕਈ ਅਪਰਾਧੀ ਕਾਫੀ ਲੰਬੇ ਸਮੇਂ ਤੋਂ ਫਰਾਰ ਚਲ ਰਹੇ ਸਨ|

ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਨਵਦੀਪ ਸਿੰਘ ਵਿਰਕ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੇ ਨਸ਼ੀਲੇ ਪਦਾਰਥ ਤਸਕਰਾਂ, ਗੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ, ਐਲਾਨੇ ਅਪਰਾਧੀਆਂ ਅਤੇ ਬੇਲ ਜੰਪਰਾਂ/ਪੈਰੋਲ ਜੰਪਰਾਂ ਨੂੰ ਜੇਲ ਭੇਜਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ| ਇਸ ਦੇ ਤਹਿਤ ਸਾਰੀ ਫੀਲਡ ਇਕਾਈਆਂ ਨੂੰ ਉਪਰੋਕਤ ਤੋਂ ਇਲਾਵਾ, ਮੋਸਟ ਵਾਂਟੇਡ ਅਪਧਾਰੀਆਂ ਦੀ ਗ੍ਰਿਫਤਾਰੀ ਯਕੀਨੀ ਕਰਨ ਲਈ ਕਿਹਾ ਗਿਆ ਹੈ|

ਉਨਾਂ ਕਿਹਾ ਕਿ ਪੁਲਿਸ ਨੇ ਅਪਰਾਧੀਆਂ ਅਤੇ ਅਸਮਾਜਿਕ ਤੱਤਾਂ ‘ਤੇ ਸ਼ਿੰਕਜਾ ਕਸਦੇ ਹੋਏ ਆਈਪੀਸੀ ਦੀ ਸਬੰਧਤ ਧਾਰਾਵਾਂ ਦੇ ਤਹਿਤ 297 ਅਪਰਾਧੀਆਂ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ‘ਚੋਂ 229 ਨਾਜਾਇਜ ਪਿਸਤੌਲ, 19 ਰਿਵਾਲਵਰ, 53 ਦੇਸੀ ਕੱਟੇ, 10 ਮੈਗਜੀਨਾਂ ਅਤੇ 438 ਕਾਰਤੂਸ ਬਰਾਮਦ ਕੀਤੇ ਹਨ| ਪੁਲਿਸ ਨੇ ਇਸ ਸਮੇਂ ਵਿਚ ਡਰੱਗ ਪੈਡਲਰਸ ਖਿਲਾਫ 236 ਮਾਮਲੇ ਦਰਜ ਕਰਕੇ 304 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ| ਜਿੰਨਾਂ ਦੇ ਕਬਜੇ ‘ਚੋਂ ਅਫੀਮ, ਚਰਸ, ਹੀਰੋਈਨ ਸਮੈਕ, ਗੰਜਾ, ਚੂਰਾ ਪੋਸਤ ਸਮੇਤ 1256 ਕਿਲੋਗ੍ਰਾਮ ਨਸ਼ੀਲੇ ਪਦਾਰਥ ਟਛੇ 63,243 ਪਾਬੰਦੀਸ਼ੁਦਾ ਨਸ਼ੀਲੀ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ|

ਸ੍ਰੀ ਵਿਰਕ ਨੇ ਕਿਹਾ ਕਿ ਰਾਜ ਪੁਲਿਸ ਸੂਬੇ ਵਿਚ ਕਾਨੂੰਨ ਤੇ ਵਿਵਸਥਾ ਬਣਾਏ ਰੱਖਦੇ ਹੋਏ ਅਪਰਾਧੀਆਂ ਨੂੰ ਉਨਾਂ ਦੇ ਅੰਜਾਮ ਤਕ ਲੈ ਜਾਣ ਲਈ ਲਗਾਤਾਰ ਯਤਨਸ਼ੀਲ ਹੈ| ਇਸ ਨਾਲ ਅਪਰਾਧ ਨੂੰ ਰੋਕਣ ਵਿਚ ਮਦਦ ਮਿਲਦੀ ਹੈ ਅਤੇ ਜਨਤਾ ਵਿਚਕਾਰ ਸੁਰੱਖਿਆ ਦੀ ਭਾਵਨਾ ਵੀ ਪੈਦਾ ਹੁੰਦੀ ਹੈ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com