Thursday 22 October 2020

ਹਰਿਆਣਾ ਪੁਲਿਸ ਨੇ ਬਲਾਇਡ ਮਰਡਰ ਵਿਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

- Posted on 07 August 2020

ਚੰਡੀਗੜ, 07 ਅਗਸਤ – ਹਰਿਆਣਾ ਪੁਲਿਸ ਨੇ ਜਿਲਾ ਕੈਥਲ ਵਿਚ ਫਿਰੌਤੀ ਮੰਗਣ ਦੀ ਦੋ ਵਾਰਦਾਤਾਵਾਂ ਸਮੇਤ ਬਲਾਇਡ ਮਰਡਰ ਦੀ ਘਟਨਾਵਾਂ ਨੂੰ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪੁਲਿਸ ਨੇ ਉ•ਾਂ ਦੇ ਕਬਜੇ ‘ਚੋ ਇਕ 12 ਬੋਰਡ ਡੋਗਾ ਬੰਦੂਕ, 5 ਕਾਰਤੂਸ ਅਤੇ ਇਕ ਬਾਇਕ ਬਰਾਮਦ ਕੀਤੀ ਹੈ| ਇਸ ਤੋਂ ਇਲਾਵਾ, ਪੁਲਿਸ ਨੇ ਚੋਰੀ ਤੇ ਲੁੱਟ ਦੀ ਕਈ ਵਾਰਦਾਤਵਾਂ ਨੂੰ ਅੰਜਾਮ ਦੇਣ ਵਾਲੇ ਇਕ ਅੰਤਰ ਜਿਲਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਜਿਲਾ ਹਾਂਸੀ ਤੋਂ ਗੈਂਗ ਦੇ 6 ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ|

ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸਾਨ-ਜੋਖੋਲੀ ਲਿੰਕ ਸੜਕ (ਕੈਥਲ) ਵਿਚਕਾਰ ਗਸ਼ਤ ਦੌਰਾਨ ਸੀਆਈਏ ਦੀ ਟੀਮ ਨੂੰ ਗੁਪਤ ਸੂਚਨਾ ਮਿਲਣ ‘ਤੇ ਇਕ ਨਾਕਾ ਲਗਾ ਕੇ ਬਿਨਾਂ ਨੰਬਰ ਪਲੇਟ ਦੀ ਮੋਟਰਸਾਇਕਲ ‘ਤੇ ਸਵਾਰ ਤਿੰਨ ਸ਼ੱਕੀ ਨੌਜੁਆਨਾਂ ਨੂੰ ਗ੍ਰਿਫਤਾਰ ਕੀਤਾ| ਪੁਲਿਸ ਨੂੰ ਉਨਾਂ ਦੇ ਕਬਜੇ ‘ਚੋਂ 12 ਬੋਰਡ ਦੀ ਡੋਗਾ ਬੰਦੂਕ ਅਤੇ 5 ਕਾਰਤੂਸ ਮਿਲੇ, ਜਿਸ ਦੀ ਪਛਾਣ ਸ਼ੁਭਮ ਉਰਫ ਸੁਖਾ, ਬਲਵਿੰਦਰ ਸਿੰਘ ਉਰਫ ਬਿੱਟੂ ਅੇਤ ਪਰਵੀਨ ਉਰਫ ਬਿੰਨੀ ਵੱਜੋਂ ਹੋਈ|

ਪੁਲਿਸ ਦੀ ਡੂੰਘੀ ਪੁੱਛਗਿੱਛ ਦੌਰਾਨ, ਦੋਸ਼ੀ ਪ੍ਰਵੀਣ ਉਰਫ ਬਿੰਨੀ ਨੇ ਕਬੂਲ ਕੀਤਾ ਕਿ ਉਸ ਨੇ 20 ਜੁਲਾਈ, 2020 ਨੂੰ ਸ਼ੂਭਮ ਨਾਲ ਮਿਲ ਕੇ ਕਲਾਇਤ ਵਾਸੀ ਰਾਜਬੀਰ ਉਰਫ ਬਿੱਟੂ ਰਾਣਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ, ਜਦੋਂ ਉਹ ਬਾਇਕ ‘ਤੇ ਆਪਣੇ ਖੇਤ ਤੋਂ ਘਰ ਵਾਪਿਸ ਆ ਰਿਹਾ ਸੀ| ਉਨਾਂ ਨੇ 27 ਜੁਲਾਈ, 2020 ਨੂੰ ਬਿਜਲੀ ਵਿਭਾਗ ਦੇ ਇਕ ਕਰਮਚਾਰੀ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲ ਕੀਤੀ, ਜਦੋਂ ਉਹ ਡਿਊਟੀ ਕਰਨ ਤੋਂ ਬਾਅਦ ਬਾਇਕ ‘ਤੇ ਵਾਪਿਸ ਘਰ ਜਾ ਰਿਹਾ ਸੀ|

ਇਹ ਵੀ ਪਤਾ ਲਗਾ ਕਿ ਪਰਵੀਨ ਅਤੇ ਸ਼ੁਭਮ ਨੇ 1 ਅਗਸਤ, 2020 ਨੂੰ ਕਲਾਇਤ ਵਿਚ ਕਪੜੇ ਦੇ ਵਪਾਰ ਕਰਨ ਵਾਲੇ ਇਕ ਦੁਕਾਨਦਾਰ ਨੂੰ ਫੋਨ ਕਰਕੇ 20 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਜਾਨ ਦੀ ਧਮਕੀ ਵੀ ਦਿੱਤੀ| ਅਗਲੇ ਦਿਨ, 2 ਅਗਸਤ, 2020 ਨੂੰ ਦੋਵਾਂ ਦੋਸ਼ੀਆ ਨੇ ਬਿਲਡਿੰਗ ਮੈਟਿਰਿਅਲ ਦਾ ਧੰਧਾ ਕਰਨ ਵਾਲੇ ਕਲਾਇਤ ਵਾਸੀ ਨੂੰ ਮਰਨ ਦੀ ਧਮਕੀ ਦਿੱਤੀ ਸੀ| ਦੋਵੇਂ ਦੋਸ਼ੀ, ਅਪਰਾਧ ਕਰਨ ਤੋਂ ਬਾਅਦ, ਜਿਲਾ ਪਟਿਆਲਾ, ਪੰਜਾਬ ਦੇ ਪਿੰਡ ਕਾਲਬਾਨੂੰ ਵਾਸੀ ਆਪਣੀ ਸਾਥੀ ਬਲਵਿੰਦਰ ਦੇ ਇੱਥੇ ਲੁੱਕ ਜਾਂਦੇ ਸਨ| ਤਿੰਨਾਂ ਕਲਾਇਤ ਖੇਤਰ ਵਿਚ ਦੋ ਹੋਰ ਲੋਕਾਂ ਨੂੰ ਮਰਨ ਦੇ ਇਰਾਦੇ ਤੋਂ ਘੁੰਮ ਰਹੇ ਸਨ, ਲੇਕਿਨ ਸੀਆਈਏ ਟੀਮ ਨੇ ਉਨਾਂ ਨੂੰ ਫੜ ਲਿਆ|  ਪਰਵੀਨ ਉਰਫ ਬਿੰਨੀ ਖਿਲਾਫ ਹਤਿਆ, ਚੋਰੀ ਅਤੇ ਲੁੱਟ ਦੇ ਯਤਨ ਨਾਲ ਜੁੜੇ ਕਰੀਬ ਆਧਾ ਦਰਜਨ ਅਪਰਾਧਿਕ ਮਾਮਲੇ ਪਹਿਲੇ ਤੋਂ ਹੀ ਦਰਜ ਹਨ|

ਇਕ ਹੋਰ ਮਾਮਲੇ ਵਿਚ ਪੁਲਿਸ ਨੇ ਕਈ ਜਿਲਿਆਂ ਵਿਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ 6 ਮੈਂਬਰਾਂ ਨੂੰ ਹਾਂਸੀ ਵਿਚ ਗ੍ਰਿਫਤਾਰ ਕੀਤਾ ਹੈ| ਗਿਰੋਹ ਦੇ ਚਾਰ ਮੈਂਬਰ ਚੋਰੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ, ਜਦੋਂ ਕਿ ਦੋ ਹੋਰ ਲੋਕ ਚੋਰੀ ਦੇ ਸਮਾਨ ਨੂੰ ਕਬਾੜ ਵਿਚ ਵੇਚਦੇ ਸਨ| ਪੁਲਿਸ ਨੇ ਉਨਾਂ ਦੇ ਕਬਜੇ ‘ਚੋ ਤਿੰਨ ਬਾਇਕ, ਇਕ ਮੋਬਾਇਲ ਫੋਨ, ਦੋ ਇਨਵੇਟਰ, ਦੋ ਬੈਟਰੀ, ਇਕ ਕੂਲਰ, ਇਕ ਫੋਟੋਸਟੇਟ ਮਸ਼ੀਨ, ਪੰਜ ਗੈਸ ਸਿਲੈਂਡਰ, ਇਕ ਪੀਤਲ ਦਾ ਹੁੱਕਾ ਸਮੇਤ ਕਾਫੀ ਮਾਤਰਾ ਵਿਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ|

ਗਿਰੋਹਤ ਦੇ ਤਿੰਨ ਮੈਂਬਰਾਂ ਦੀ ਪਛਾਣ ਵਿਕਾਸ ਉਰਫ ਕਾਲਿਆ, ਮੁਕੇਸ਼ ਉਰਫ ਧੋਲਾ ਅਤੇ ਪਵਨ ਵੱਜੋਂ ਹੋਈ ਸੀ, ਜਿੰਨਾਂ ਨੂੰ ਪਹਿਲੀ ਅਗਸਤ ਨੂੰ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਬਾਕੀ ਤਿੰਨ ਰਾਹੁਲ ਉਰਫ ਨੇਪਾਲੀ, ਵਿਜੈ ਅਤੇ ਸੋਨੂ ਹਨ| ਇੰਨਾਂ ਤਿੰਨਾਂ ਨੂੰ ਪੁੱਛਗਿਛ ਦੇ ਆਧਾਰ ‘ਤੇ ਫੜਿਆ ਗਿਆ| ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com