21 Apr 2021

ਹਰਿਆਣਾ ਸਰਕਾਰ ਨੇ ਸੂਬੇ ਵਿਚ ਸਹੀ ਮੁੱਲ ਦੀ ਦੁਕਾਨਾਂ ਦੇ ਲਈ ਲਾਇਸੈਂਸ ਪ੍ਰਾਪਤ ਕਰਨ ਦੇ ਇਛੁੱਕ ਲੋਕਾਂ ਦੀ ਸਹੂਲਤ ਲਈ ਸਰਲ ਪੋਰਟਲ ਤੇ ਲਾਇਸੈਂਸ ਜਾਰੀ ਕਰਨ ਦੀ ਨਵੀਂ ਆਨਲਾਇਨ ਸੇਵਾ ਸ਼ੁਰੂ ਕੀਤੀ

ਚੰਡੀਗੜ੍ਹ, 18 ਜਨਵਰੀ

 ਹਰਿਆਣਾ ਸਰਕਾਰ ਨੇ ਸੂਬੇ ਵਿਚ ਸਹੀ ਮੁੱਲ ਦੀ ਦੁਕਾਨਾਂ ਦੇ ਲਈ ਲਾਇਸੈਂਸ ਪ੍ਰਾਪਤ ਕਰਨ ਦੇ ਇਛੁੱਕ ਲੋਕਾਂ ਦੀ ਸਹੂਲਤ ਲਈ ਸਰਲ ਪੋਰਟਲ ਤੇ ਲਾਇਸੈਂਸ ਜਾਰੀ ਕਰਨ ਦੀ ਨਵੀਂ ਆਨਲਾਇਨ ਸੇਵਾ ਸ਼ੁਰੂ ਕੀਤੀ ਹੈ। ਜਿਸ ਦੀ ਮਦਦ ਨਾਲ ਉਹ ਘਰ ਬੇਠੈ ਲਾਇਸੈਂਸ ਦੇ ਲਈ ਬਿਨੈ ਕਰ ਸਕਦੇ ਹਨ।

            ਹਰਿਆਣਾ ਖੁਰਾਕਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵੱਲੋਂ ਸਾਰੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ ਨੂੰ ਨਿਰਦੇ੪ ਦਿੱਤੇ ਗਏ ਹਨ ਕਿ ਸਹੀ ਮੁੱਲ ਦੀ ਦੁਕਾਨਾਂ ਲਈ ਨਵੇਂ ਲਾਇਸੈਂਸ ਦੇ ਬਿਨੇ ਸਿਰਫ ਆਨਲਾਇਨ ਮੋਡ ਰਾਹੀਂ ਹੀ ਮੰਜੂਰ ਕੀਤੇ ਜਾਣ।

            ਉਨ੍ਹਾਂ ਨੇ ਦਸਿਆ ਕਿ ਰਾਜ ਦੇ ਲੋਕਾਂ ਨੂੰ ਹੁਣ ਵਿਭਾਗ ਦੇ ਦਫਤਰ ਵਿਚ ਚੱਕਰ ਲਗਾਉਣ ਦੀ ਜਰੂਰਤ ਨਹੀਂ ਹੋਵੇਗੀ ਕਿਉਂਕਿ ਉਹ ਆਨਲਾਇਨ ਬਿਨੈ ਕਰਨ ਲਈ ਜਨਤਕ ਡੋਮੇਨ ਤੇ ਵੈਬਸਾਇਟ http://saralharyana.gov.in ਤੇ ਬਿਨੈ ਜਮ੍ਹਾ ਕਰ ਸਕਦੇ ਹਨ।

            ਬੁਲਾਰੇ ਨੇ ਦਸਿਆ ਕਿ ਸਹੀ ਮੁੱਲ ਦੀ ਦੁਕਾਨ ਦੇ ਲਈ ਨਵੇਂ ਲਾਇਸੈਂਸ ਜਾਰੀ ਕਰਨ ਦੇ ਸਬੰਧ ਵਿਚ ਵਿਭਾਗ ਦੀ ਜਨਤਕ ਕੇਂਦ੍ਰਿਤ ਸੇਵਾਵਾਂ ਸਬੰਧਿਤ ਬਿਨੈਕਾਰਾਂ ਨੂੰ ਸਰਲ ਪੋਰਟਲ ਰਾਹੀਂ ਸਿਰਫ ਆਨਲਾਇਨ ਮੋਡ ਵਿਚ ਪ੍ਰਾਪਤ ਹੋਣਗੇ।

            ਉਨ੍ਹਾਂ ਨੇ ਦਸਿਆ ਕਿ ਬਿਨੇ ਆਨਲਾਇਨ ਬਿਨੈ ਜਮ੍ਹਾ ਕਰ ਸਕਦੇ ਹਨ ਅਤੇ ਆਖੀਰੀ ਅਨੁਮੋਦਿਤ /ਨਾਮੰਜੂਰ ਪ੍ਰਮਾਣ ਪੱਤਰ ਆਨਲਾਇਨ ਡਾਊਨਲੋਡ ਕਰ ਸਕਦੇ ਹਨ।

            ਉਨ੍ਹਾਂ ਨੇ ਦਸਿਆ ਕਿ ਹੁਣ ਬਿਨੈਕਾਰ ਨੂੰ ਅਜਿਹਾ ਕਰਨ ਦੇ ਲਈ ਵਿਭਾਗ ਦੇ ਦਫਤਰ ਵਿਚ ਜਾਣ ਦੀ ਜਰੂਰਤ ਨਈਂ ਹੋਵੇਗੀ।

            ਇਸ ਤੋਂ ਇਲਾਵਾਮੂਲ ਰੂਪ ਨਾਲ ਡਾਊਨਲੋਡ ਕੀਤੇ ਗਏ ਪ੍ਰਮਾਣ ਪੱਤਰ ਨੂੰ ਸਾਰੇ ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੈਧ ਪ੍ਰਮਾਣ ਪੱਤਰ ਵਜੋ ਮੰਜੂਰ ਕੀਤਾ ਜਾਵੇਗਾ।

Read more