ਹਰਿਆਣਾ ਦੇ ਮੁੱਖ ਮੰਤਰੀ ਨੇ ਮੈਡੀਕਲ ਕਾਲਜਾਂ ਵਿਚ ਤਕਨੀਕੀ ਕਰਮਚਾਰੀਆਂ ਦੀ ਆਸਾਮੀਆਂ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ 28 ਮਾਰਚ – (Kuldeep Singh Chawla)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਵੋਡ 19 ਵਾਇਰਸ ਦੇ ਮੱਦੇਨਜ਼ਰ ਅੱਜ ਸੂਬੇ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਮੈਡੀਕਲ ਕਾਲਜਾਂ ਵਿਚ ਤਕਨੀਕੀ ਕਰਮਚਾਰੀਆਂ (ਡਾਕਟਰ ਅਤੇ ਸਿਖਿਅਤ ਕਰਮਚਾਰੀਆਂ) ਨੂੰ ਘੱਟੋਂ ਘੱਟ ਤਿੰਨ ਮਹੀਨੇ ਦੇ ਸਮੇਂ ਲਈ ਠੇਕਾ ਆਧਾਰ ‘ਤੇ ਨਿਯੁਕਤ ਲਈ ਪ੍ਰਵਾਨਗੀ ਦਿੱਤੀ ਹੈ|

ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਪੀਜੀਆਈਐਮਐਸ-ਰੋਹਤਕ, ਭਗਤ ਫੂਲ ਸਿੰਘ ਮੈਡੀਕਲ ਕਾਲਜ (ਮਹਿਲਾ), ਖਾਨਪੁਰ ਕਲਾਂ, ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਜਲ – ਨਲਹਰ, ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ, ਕਰਨਾਲ ਅਤੇ ਮਹਾਰਾਜਾਜ ਅਗਰਸੈਨ ਮੈਡੀਕਲ ਕਾਜਲ – ਅਗਰੋਹਾ ਵਿਚ ਨਵੀਂ ਲੈਬਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ|

ਉਨਾਂ ਦਸਿਆ ਕਿ ਇੰਨਾਂ ਲੈਂਬਰਾਂ ਨੂੰ 24 ਘੰਟੇ ਚਲਾਉਣ ਲਈ ਮੁੱਖ ਮੰਤਰੀ ਨੇ ਖੋਜ ਵਿਗਿਆਨੀ (ਮੈਡੀਕਲ), ਖੋਜ ਵਿਗਿਆਨੀ (ਨਾਨ-ਮੈਡੀਕਲ), ਖੋਜ ਸਹਾਇਕ, ਲੈਬ ਟੈਕਨੀਸ਼ਿਅਨ, ਡਾਟਾ ਐਂਟਰੀ ਆਪਰੇਟਰ ਅਤੇ ਮਲਟੀ ਟਾਸਕ ਵਰਕਰ ਦੀ ਨਿਯੁਕਤੀ ਲਈ ਪ੍ਰਵਾਨਗੀ ਦਿੱਤੀ ਹੈ|

Read more