ਹਰਪ੍ਰੀਤ ਸਿੱਧੂ ਨੂੰ ਵਿਸ਼ੇਸ਼ ਪ੍ਰਮੁੱਖ ਸਕੱਤਰ ਦਾ ਵਾਧੂ ਚਾਰਜ ਮੁੜ ਮਿਲਿਆ


ਚੰਡੀਗੜ੍ਹ, 10 ਅਗਸਤ
ਨਸ਼ਿਆਂ ਖਿਲਾਫ ਬਣੀ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਅਹੁਦੇ ਦਾ ਮੁੜ ਵਾਧੂ ਚਾਰਜ ਵੀ ਸੌਪਿਆ ਗਿਆ ਹੈ। ਸਿੱਧੂ ਮੁੱਖ ਮੰਤਰੀ ਦੇ ਸਭ ਤੋਂ ਭਰੋਸੇਯੋਗ ਪੁਲਿਸ ਅਫਸਰਾਂ ਵਿਚੋਂ ਮੰਨੇ ਜਾਂਦੇ ਹਨ। ਸਿੱਧੂ ਨੂੰ ਪਹਿਲਾਂ ਵੀ ਜਦੋਂ ਐਸਟੀਐਫ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਤਾਂ ਮੁੱਖ ਮੰਤਰੀ ਦਫ਼ਤਰ ਵਿਚ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਅਹੁਦੇ ਉਤੇ ਤੈਨਾਤ ਕੀਤਾ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਸਿੱਧੂ ਨੂੰ ਏਡੀਜੀਪੀ ਗੁਰਪ੍ਰੀਤ ਕੌਰ ਦਿਓਂ ਦੀ ਥਾਂ ਉਤੇ ਮੁੜ ਦੂਜੀ ਵਾਰ ਐਸਟੀਐਫ ਦਾ ਮੁਖੀ ਪੰਜਾਬ ਸਰਕਾਰ ਨੇ ਦੋ ਮਹੀਨੇ ਪਹਿਲਾਂ ਹੀ ਲਗਾਇਆ ਹੈ। 

 
 

Read more