ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਪੈਸ਼ਲ ਰਿਸੋਰਸ ਸੈਂਟਰ ਲਈ ਦਿੱਤੇ ਗਏ 5 ਲੱਖ ਰੁਪਏ ਦੀ ਗਰਾਂਟ ਨਾਲ ਹਾਲ ਤਿਆਰ, ਕੀਤਾ ਉਦਘਾਟਨ
· ਸਪੈਸ਼ਲ ਰਿਸੋਰਸ ਸੈਂਟਰ ਲਈ ਜਿੰਮ ਅਤੇ ਫਿਜੀਓਥਿਰੈਪੀ ਦਾ ਸਮਾਨ ਵੀ ਕਰਵਾਇਆ ਮੁਹੱਈਆ
· ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਓਪਨ ਗਾਰਡਨ ਜਿੰਮ ਦਾ ਵੀ ਕੀਤਾ ਉਦਘਾਟਨ
ਫ਼ਿਰੋਜ਼ਪੁਰ 8 ਨਵੰਬਰ
ਡੈਫ ਅਤੇ ਡੰਭ ਬੱਚਿਆਂ ਲਈ ਬਣੇ ਸਪੈਸ਼ਲ ਰਿਸੋਰਸ ਸੈਂਟਰ ਫਿਰੋਜ਼ਪੁਰ ਵਾਸਤੇ ਵਿਧਾਇਕ ਫਿਰੋਜਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਵੱਲੋਂ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ, ਇਸ ਗਰਾਂਟ ਦੀ ਵਰਤੋਂ ਕਰ ਕੇ ਸੈਂਟਰ ਵੱਲੋਂ ਬੱਚਿਆ ਲਈ ਹਾਲ ਕਮਰਾ ਤਿਆਰ ਕਰਵਾਇਆ ਗਿਆ ਅਤੇ ਜਿੰਮ/ ਫਿਜੀਓਥਿਰੈਪੀ ਦਾ ਸਮਾਨ ਲਿਆਂਦਾ ਗਿਆ। ਸ਼ਨੀਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਇਨ੍ਹਾਂ ਸਪੈਸ਼ਲ ਡੈਫ ਅਤੇ ਡੰਭ ਬੱਚਿਆਂ ਨੂੰ ਮਿਲਨ ਅਤੇ ਹਾਲ ਕਮਰੇ ਦੇ ਉਦਘਾਟਨ ਲਈ ਰਿਸੋਰਸ ਸੈਂਟਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਸੈਂਟਰ ਲਈ ਇਨਰਵਰਟਰ ਅਤੇ ਬੱਚਿਆਂ ਨੂੰ ਗਰਮ ਕੱਪੜਿਆਂ ਅਤੇ ਦਿਵਾਲੀ ਗਿਫਟ ਦੀ ਵੰਡ ਵੀ ਕੀਤੀ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਉਹ ਇਨ੍ਹਾਂ ਬੱਚਿਆਂ ਦੀ ਸੇਵਾ ਲਈ ਹਮੇਸ਼ਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਇਹ ਬੱਚੇ ਬੋਲ ਜਾ ਸੁਣ ਨਹੀਂ ਸਕਦੇ ਪਰ ਇਨ੍ਹਾਂ ਵਿਚ ਬਹੁਤ ਟੈਲੈਂਟ ਹੈ ਅਤੇ ਇੱਕ ਦਿਨ ਇਹ ਬੱਚੇ ਸਾਡੇ ਸ਼ਹਿਰ ਅਤੇ ਦੇਸ਼ ਦਾ ਨਾਮ ਜ਼ਰੂਰ ਰੋਸ਼ਣ ਕਰਨਗੇ। ਉਨ੍ਹਾਂ ਬੱਚਿਆਂ ਵੱਲੋਂ ਬਣਾਏ ਗਏ ਦੀਵੇ ਅਤੇ ਮੋਮਬਤੀਆਂ ਦੀ ਵੀ ਖੁੱਲ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਪੈਸ਼ਲ ਬੱਚੇ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਇਸ ਲਈ ਇਨ੍ਹਾਂ ਲਈ ਅੱਜ ਜਿੰਮ ਅਤੇ ਫਿਜੀਓਥਿਰੈਪੀ ਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ ਹੈ ਜੋ ਕਿ ਇਨ੍ਹਾਂ ਦੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਉਹ ਇਸ ਸੈਂਟਰ ਲਈ ਇੱਕ ਫਿਜੀਓਥਿਰੈਪਿਸਟ ਉਪਲਬਧ ਕਰਵਾਉਣ ਦੀ ਵੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਵੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕਟੋਰਾ ਪਿੰਡ ਵਿਖੇ ਸਪੈਸ਼ਲ ਬੱਚਿਆਂ ਲਈ ਬਣੇ ਸਕੂਲ ਲਈ ਪੱਕੀ ਸੜਕ ਵੀ ਬਣਵਾਈ ਗਈ ਸੀ। ਸ੍ਰ: ਪਿੰਕੀ ਨੇ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਲਈ ਹਮੇਸ਼ਾ ਸਭ ਤੋਂ ਪਹਿਲਾਂ ਅੱਗੇ ਆਉਣਗੇ ਤੇ ਇਨ੍ਹਾਂ ਦੀ ਭਲਾਈ ਦੇ ਕੰਮ ਵਿਚ ਕੋਈ ਕਸਰ ਨਹੀਂ ਛੱਡਣਗੇ ਅਤੇ ਇਨ੍ਹਾਂ ਲਈ 2.5 ਲੱਖ ਦੀ ਗਰਾਂਟ ਹੋਰ ਲਿਆਂਦੀ ਜਾਵੇਗੀ।
ਇਸ ਉਪਰੰਤਰ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣੀ ਨਵੀਂ ਓਪਨ ਗਾਰਡਨ ਜਿੰਮ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੀ ਸਿਹਤਯਾਬੀ ਲਈ ਹੀ ਇਹ ਜਿੰਮ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜਿੰਮ ਤੇ ਬੱਚੇ ਰੋਜ਼ਾਨਾ ਕਸਰਤ ਕਰਿਆ ਕਰਨਗੇ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਗੇ।
ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮਹਿਤਾ, ਮੈਡਮ ਸ਼ੈਲੀ, ਸੁਨੀਤ ਪਾਲ ਕੌਰ, ਪੁਨੀਤਾ ਅਰੋੜਾ, ਸੀਮਾ ਗਰਗ, ਡਾ. ਅਰਾਧਨਾ, ਕੁਲਦੀਪ ਕੌਰ, ਜ਼ਿਲ੍ਹਾ ਕੁਆਰਡੀਨੇਟਰ ਭੁਪਿੰਦਰਿ ਸਿੰਘ, ਡਾ. ਰਾਜਿੰਦਰ ਮਨਚੰਦਾ, ਅਮਰਜੀਤ ਸਿੰਘ ਭੋਗਲ, ਪ੍ਧਾਨ ਵਪਾਰ ਮੰਡਲ ਲਾਲੋ ਹਾਂਡਾ, ਬਲਵੀਰ ਬਾਠ, ਰਿਸ਼ੀ ਸ਼ਰਮਾ, ਪ੍ਰਿੰਸ ਭਾਊ, ਕਿਸ਼ਨ ਮੋਹਨ ਚੌਬੇ ਆਦਿ ਹਾਜ਼ਰ ਸਨ।