ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਤਰ੍ਹਾਂ ਦੀ ਪਲਾਸਟਿਕ ਸਮੱਗਰੀ ਬੈਨ
PunjabUpdate.Com
ਨਵੀਂ ਦਿੱਲੀ, 8 ਅਕਤੂਬਰ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਦਿੱਲੀ ਵਿਖੇ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿਚ ਹਰ ਤਰ੍ਹਾਂ ਦੀ ਪਲਾਸਟਿਕ ਸਮੱਗਰੀ ਨੂੰ ਬੈਨ ਕਰਕੇ ਅਤੇ ਹੈਰੀਟੇਜ ਸੈਂਟਰ ਵਿਖੇ ਵਾਤਾਵਰਣ ਸੰਭਾਲ ਲਈ ਕਦਮ ਚੁੱਕਦਿਆਂ ਗੁਰਦੁਆਰਾ ਪਰਿਸਰ ਨੂੰ ਦਿੱਲੀ ਵਿਖੇ ਸਭ ਤੋਂ ਵੱਧ ਹਰਾ-ਭਰਾ ਅਤੇ ਸਭ ਤੋਂ ਵਾਤਵਰਣ ਅਨੁਕੁਲਤ ਬਣਾਉਣ ਦਾ ਫ਼ੈਸਲਾ ਲਿਆ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਡਿਸਪੋਜੇਬਲ ਗਲਾਸ, ਚਮੱਚ, ਥਰਮਾਕੋਲ ਕੱਪ, ਪਲੇਟਾਂ ਆਦਿ ਤੇ 2 ਤਰੀਕ ਤੋਂ ਪੂਰਣ ਤੌਰ ਤੇ ਬੈਨ ਲੱਗਾ ਦਿੱਤਾ ਗਿਆ ਹੈ ਅਤੇ ਸ਼ਰਧਾਲੂਆਂ ਨੂੰ ਲੰਗਰ ਹੁਣ ਸਟੀਲ ਦੇ ਬਣੇ ਬਰਤਨਾਂ ਵਿਚ ਛਕਾਇਆ ਜਾ ਰਿਹਾ ਹੈ ਤਾਂ ਜੋ ਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਥਾਂ ਪਲਾਸਟਿਕ ਮੁਕਤ ਰੱਖਿਆ ਜਾ ਸਕੇ। ਇਸ ਕਦਮ ਨਾਲ ਗੁਰਦੁਆਰਾ ਪਰਿਸਰ ਵਿਖੇ ਪ੍ਰਸ਼ਾਦ ਵੰਡਣ ਲਈ ਰੋ॥ ਵਰਤੋਂ ਵਿਚ ਆਉਣ ਵਾਲੇ ਲੱਗਭਗ ਪੰਜ ਹਜ਼ਾਰ ਪੌਲੀ ਬੈਗ,ਥਰਮਾਕੋਲ ਸਮੱਗਰੀ ਦੀ ਥਾਂ ਹੁਣ ਜੂਟ ਦੇ ਬਣੇ ਬੈਗ/ਡੌਨਾ-ਪੱਤਲ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ।

ਗੁਰਦੁਆਰਾ ਸਾਹਿਬ ਵਿਖੇ ਫ਼ੁੱਲ/ਲੰਗਰ ਦੀ ਬਚੀ ਹੋਈ ਸਮੱਗਰੀ, ਮਾਲਾ, ਸੁੱਕੀ ਪੱਤੀਆਂ ਆਦਿ ਦੇ ਨਿਪਟਾਰ ਲਈ ਦੋ ਟਨ ਪ੍ਰਤਿਦਿਨ ਦੀ ਸ਼ਮਤਾ ਦਾ ਰੀਸਾਇਕਲਿੰਗ ਪਲਾਂਟ ਸਥਾਪਿਤ ਕੀਤਾ ਗਿਆ ਹੈ ਜੋ ਕਿ ਬੱਚੀ ਹੋਈ ਸਮੱਗਰੀ ਨੂੰ ਆਰਗੇਨਿਕ ਖ਼ਾਦ/ਵਰਮੀਕੰਪੋਸਟ ਵਿਚ ਰੂਪਾਂਤਰਿਤ ਕਰੇਗਾ। ਇਸ ਪਲਾਂਟ ਨੂੰ ਹਾਲੇ ਇੱਕ ਪ੍ਰਯੋਗ ਵਜੋਂ ਚਲਾਇਆ ਜਾ ਰਿਹਾ ਹੈ ਅਤੇ ਬਾਅਦ ਵਿਚ ਇਸ ਨੂੰ ਜ਼ੀਰੋ ਵੇਸਟ ਮਾਡਲ ਦੇ ਰੂਪ ਵਿਚ ਚਲਾਇਆ ਜਾਏਗਾ ਜਿਸ ਤੋਂ ਬਚੀ ਹੋਈ ਸਮੱਗਰੀ ਨੂੰ ਇਕੋ ਫ਼ਰੈਂਡਲੀ ਦੇ ਤੌਰ ‘ਤੇ ਨਿਪਟਾਇਆ ਜਾਏਗਾ ਅਤੇ ਕਾਰਬਨ ਸਰਜਣ ਨੂੰ ਘੱਟ ਕਰ ਗੁਰਦੁਆਰਾ ਸਾਹਿਬ ਦੇ ਵਾਤਾਵਰਣ ਨੂੰ ਸਾਫ-ਸੁਥਰਾ ਕਰਕੇ ਦਿੱਲੀ ਵਿਚ ਸਭ ਤੋਂ ਵੱਧ ਵਾਤਾਵਰਣ ਅਨੁਕੁਲਤ ਦੇ ਰੂਪ ਵਿਚ ਵਿਕਸਿਤ ਕਰਨ ਵਿਚ ਮਦਦ ਮਿਲੇਗੀ ਅਤੇ ਨਾਲ ਹੀ ਸੰਸਥਾਨ ਨੂੰ ਵੱਧ ਆਮਦਨੀ ਦੇ ਨਾਲ ਰੁ॥ਗਾਰ ਦੇ ਹੋਰ ਮੌਕੇ ਮਿਲਣਗੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਿੱਖ ਜਨਰਲ ਬਗੇਲ ਸਿੰਘ ਧਾਲੀਵਾਲ ਵੱਲੋਂ 1783 ਵਿਚ ਉਸਾਰੇ ਇਸ ਪੱਵਿਤਰ ਅਸਥਾਨ ‘ਤੇ ਆਮ ਦਿਨਾਂ ਵਿਚ ਹਰ ਰੋਜ਼ 75,000 ਅਤੇ ਛੁੱਟੀ, ਤਿਉਹਾਰਾਂ ਦੇ ਦਿਨਾਂ ਵਿਚ ਡੇਢ ਲੱਖ ਸ਼ਰਾਧਾਲੂ ਮਾਨਸਿਕ ਸ਼ਾਂਤੀ, ਅਧਿਆਤਮਕ ਸ਼ਾਂਤੀ ਦੀ ਪ੍ਰਾਪਤੀ ਲਈ ਨਤਮਸਤਕ ਹੁੰਦੇ ਹਨ। ਇੱਥੇ ਹਰ ਰੋਜ਼ ਲੱਗਭਗ 35,000 ਸ਼ਰਧਾਲੂ ਲੰਗਰ ਛੱਕਦੇ ਹਨ ਅਤੇ ਛੁੱਟੀ ਜਾਂ ਤਿਉਹਾਰਾਂ ਦੇ ਦਿਨਾਂ ਵਿਚ ਇਸ ਗਿਣਤੀ ਦੌਗੁਣੀ ਹੋ ਜਾਂਦੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਰੱਖਣ ਵਾਲੇ ਇਸ ਅਸਥਾਨ ਦੀ ਵਾਸਤੂ ਕਲਾ, ਭਵਨ ਨਿਰਮਾਣ, ਚਿੱਤਰਕਲਾ ਦੇ ਪ੍ਰਸ਼ੰਸਕ ਸਾਲ ਵਿਚ ਲਗਭਗ 12 ਲੱਖ ਦੇ ਆਸਪਾਸ ਲੋਕੀਂ ਆਉਂਦੇ ਹਨ ਜੋ ਕਿ ਆਪੋ-ਆਪਣੀ ਭਾਰਤ ਯਾਤਰਾ ਦੌਰਾਨ ਅਧਿਆਤਮਕ ਅਨੁਭਵਾਂ ਦਾ ਅਹਿਸਾਸ ਵੀ ਲੈਂਦੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਨ ਭਰ ਵਿਚ ਬਣਨ ਵਾਲੇ ਲੰਗਰ ਵਿਚ ਵਾਤਾਵਰਣ ਨਿਯਮਾਂ ਦੇ ਪਾਲਨ ਅਤੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਈ ਲੰਗਰ ਬਣਾਉਣ ਲਈ ਪਾਈਪ ਨੈਚੁਰਲ ਗੈਸ ਦੀ ਵਰਤੋਂ ਨੂੰ ਸ਼ੁਰੂ ਕੀਤਾ ਹੈ ਅਤੇ ਵੱਖ-ਵੱਖ ਸਵੈ ਸੰਸਥਾਵਾਂ, ਸਿੱਖ ਸੰਗਤਾਂ, ਦਾਨਵੀਰਾਂ ਵੱਲੋਂ ਲੰਗਰ ਹਾਲ ਵਿਖੇ ਬਣਾਏ ਜਾਣ ਵਾਲੇ ਲੰਗ ਵਿਚ ਲਕੱੜਾਂ/ਕੋਲ ਦੀਆਂ ਭੱਠੀਆਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਗੁਰਦੁਆਰਾ ਕਮੇਟੀ ਨੇ ਪਾਣੀ ਦੇ ਬਚਾਓ ਲਈ ਕਈ ਕਦਮ ਚੁੱਕੇ ਹਨ। ਜਿਸ ਵਿਚ ਜਲ ਸੰਭਾਲ ਉਪਕਰਣ ਸਥਾਪਿਤ ਕਰਕੇ ਪਾਣੀ ਦੀ ਹੋਣ ਵਾਲੀ ਗੈਰ ॥ਰੂਰੀ ਵਰਤੋਂ ਨੂੰ ਰੋਕਣ ਲਈ ਰੀਸਾਇਕਲਿੰਗ ਪਲਾਂਟ ਸਥਾਪਿਤ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਵਿਖੇ ਸਵੱਛਤਾ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਅਤੇ ਕਮੇਟੀ ਦੇ ਲਗਭਗ 500 ਕਰਮਚਾਰੀਆਂ ਵਿਚੋਂ ਇੱਕ ਤਿਹਾਈ ਸਫ਼ਾਈ ਦੇ ਕੰਮਾਂ ਵਿਚ ਸਿੱਧੇ ਤੌਰ ‘ਤੇ ਜੁੱੜੇ ਹੋਹੇ ਹਨ। ਇਸ ਤੋਂ ਅਲਾਵਾ 1,000 ਸ਼ਰਧਾਲੂ ਲੰਗਰ ਹਾਲ, ਪਾਣੀ ਦੀ ਸਫ਼ਾਈ ਲਈ ਅਤੇ ਪ੍ਰਬੰਧਨ ਵਿਚ ਸਵੈ ਸੇਵਕ ਦੇ ਤੌਰ ‘ਤੇ ਜੁੜੇ ਹੋਏ ਹਨ ਜਿਸ ਨਾਲ ਗੁਰਦੁਆਰਾ ਸਾਹਿਬ ਦੇ ਆਸ-ਪਾਸ ਨੂੰ ਸਵੱਛ ਰੱਖਣ ਵਿਚ ਅਹਿਮ ਯੋਗਦਾਨ ਮਿਲਦਾ ਹੈ।
ਲੰਗਰ ਵਿਚ ਵਰਤੇ ਜਾਣ ਵਾਲੇ ਬਰਤਨਾਂ ਦੀ ਧੁਲਾਈ ਲਈ ਅਤਿਆਧੁਨਿਕ ਮਸ਼ੀਨ ਲਗਾਈ ਗਈ ਹੈ ਜੋ ਕਿ ਸਵੱਛਤਾ ਦੇ ਮਾਪਦੰਡਾਂ ਦੇ ਅਨੁਰੂਪ ਬਰਤਨਾਂ ਨੂੰ ਵਾਇਰਸ ਮੁਕਤ ਕਰਦੀ ਹੈ। ਇਸ ਦੇ ਨਾਲ ਹੀ ਸੋਲਰ ਸਿਸਟਮ ਦੀ ਵਰਤੋਂ ਵੀ ਇੱਥੇ ਕੀਤੀ ਜਾ ਰਹੀ ਹੈ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਵਾਤਾਵਰਣ ਸੰਭਾਲ ਪੱਖੋਂ ਸ਼ਰਧਾਲੂਆਂ ਨੂੰ ਸੰਜੀਦਾ ਰੱਖਣ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ।