20 January 2021 10:30 pm
Kinno

ਲੜਕੀਆਂ ਦੀ ਸਿਹਤ ਸੰਭਾਲ ਲਈ ਸਰਕਾਰੀ ਸਕੂਲਾਂ ਨੂੰ 8 ਕਰੋੜ 6 ਲੱਖ 72 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ

- Posted on 06 January 2021


2521 ਸਰਕਾਰੀ ਸਕੂਲਾਂ ਵਿੱਚ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ ਹੋਣਗੀਆਂ ਇੰਸਟਾਲ
ਐੱਸ.ਏ.ਐੱਸ.ਨਗਰ 6 ਜਨਵਰੀ 
ਸਿੱਖਿਆ ਮੰਤਰੀ ਵਿਜੈ ਸਿੰਗਲਾ ਦੀ ਪ੍ਰਵਾਨਗੀ ਨਾਲ ਪੰਜਾਬ ਦੇ 2521 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੜਕੀਆਂ ਦੀ ਸਿਹਤ ਸੰਭਾਲ ਲਈ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ ਇੰਸਟਾਲ ਕਰਨ ਲਈ 32 ਹਜ਼ਾਰ ਪ੍ਰਤੀ ਸਕੂਲ ਦੇ ਅਨੁਸਾਰ 806.72 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਵਿੱਚ ਸਕੂਲਾਂ ਵਿੱਚ ਸੈਨਟਰੀ ਪੈਡ ਵੈਂਡਿੰਗ ਅਤੇ ਇਨਸ਼ਨਰੇਟਰ ਮਸ਼ੀਨਾਂ ਉਪਲਬਧ  ਕਰਵਾਉਣਾ ਇੱਕ ਮਹੱਤਵਪੂਰਨ ਕਦਮ ਹੈ।
ਇਹ ਗ੍ਰਾਂਟ ਅੰਮ੍ਰਿਤਸਰ ਦੇ 159 ਸਕੂਲਾਂ ਲਈ 50.88 ਲੱਖ, ਬਰਨਾਲਾ ਦੇ 64 ਸਕੂਲਾਂ ਲਈ 20.48 ਲੱਖ, ਬਠਿੰਡਾ ਦੇ 164 ਸਕੂਲਾਂ ਲਈ 52.48 ਲੱਖ, ਫਰੀਦਕੋਟ ਦੇ 57 ਸਕੂਲਾਂ ਲਈ 18.24 ਲੱਖ, ਫਤਿਹਗੜ੍ਹ ਸਾਹਿਬ ਦੇ 52 ਸਕੂਲਾਂ ਲਈ 16.64 ਲੱਖ, ਫਾਜ਼ਿਲਕਾ ਦੇ 130 ਸਕੂਲਾਂ ਲਈ 41.60 ਲੱਖ, ਫਿਰੋਜ਼ਪੁਰ ਦੇ 90 ਸਕੂਲਾਂ ਲਈ 28.80 ਲੱਖ, ਗੁਰਦਾਸਪੁਰ ਦੇ 145 ਸਕੂਲਾਂ ਲਈ 46.40 ਲੱਖ, ਹੁਸ਼ਿਆਰਪੁਰ ਦੇ 151 ਸਕੂਲਾਂ ਲਈ 48.32 ਲੱਖ, ਜਲੰਧਰ ਦੇ 178 ਸਕੂਲਾਂ ਲਈ 56.96 ਲੱਖ, ਕਪੂਰਥਲਾ ਦੇ 64 ਸਕੂਲਾਂ ਲਈ 20.48 ਲੱਖ, ਲੁਧਿਆਣਾ ਦੇ 227 ਸਕੂਲਾਂ ਲਈ 72.64 ਲੱਖ, ਮਾਨਸਾ ਦੇ 101 ਸਕੂਲਾਂ ਲਈ 32.32 ਲੱਖ, ਮੋਗਾ ਦੇ 118 ਸਕੂਲਾਂ ਲਈ 37.76 ਲੱਖ, ਐੱਸ.ਏ.ਐੱਸ. ਨਗਰ ਦੇ 83 ਸਕੂਲਾਂ ਲਈ 26.56 ਲੱਖ, ਸ੍ਰੀ ਮੁਕਤਸਰ ਸਾਹਿਬ ਦੇ 102 ਸਕੂਲਾਂ ਲਈ 32.64 ਲੱਖ, ਸ਼ਹੀਦ ਭਗਤ ਸਿੰਘ ਨਗਰ ਦੇ 57 ਸਕੂਲਾਂ ਲਈ 18.24 ਲੱਖ, ਪਠਾਨਕੋਟ ਦੇ 66 ਸਕੂਲਾਂ ਲਈ 21.12 ਲੱਖ, ਪਟਿਆਲਾ ਦੇ 176 ਸਕੂਲਾਂ ਲਈ 56.32 ਲੱਖ, ਰੂਪਨਗਰ ਦੇ 65 ਸਕੂਲਾਂ ਲਈ 20.80 ਲੱਖ, ਸੰਗਰੂਰ ਦੇ 169 ਸਕੂਲਾਂ ਲਈ 54.08 ਲੱਖ ਅਤੇ ਤਰਨਤਾਰ ਦੇ 103 ਸਕੂਲਾਂ ਲਈ 32.96 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com