Thursday 29 October 2020

ਪੰਜਾਬ ਦੇ ਸਾਰੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ 38 ਕਰੋੜ ਰੁਪਏ ਦੀ ਗ੍ਰਾਂਟ ਜਾਰੀ

- Posted on 11 September 2020

– 15515 ਸਕੂਲਾਂ ਦੀ ਬੁਨਿਆਦੀ ਸਹੂਲਤਾਂ ਦੀ ਪੂਰਤੀ ਕਰੇਗੀ ਸਕੂਲ ਗ੍ਰਾਂਟ – ਸਿੱਖਿਆ ਸਕੱਤਰ

ਐਸ.ਏ.ਐਸ. ਨਗਰ  11 ਸਤੰਬਰ: ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਤਹਿਤ ਰਾਜ ਦੇ 15515 ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ 3800.38 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ| ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਿੱਚ ਇਹ ਰਾਸ਼ੀ ਸਕੂਲ ਪ੍ਰਬੰਧਕ ਕਮੇਟੀਆਂ (ਐਸ.ਐਮ.ਸੀ.) ਵੱਲੋਂ ਪਾਰਦਰਸ਼ੀ ਢੰਗ ਨਾਲ ਖਰਚ ਕੀਤੀ ਜਾਵੇਗੀ| ਇਹ ਗ੍ਰਾਂਟ ਸਕੂਲ ‘ਚ ਪਖਾਨਿਆਂ ਦੀ ਮੁਰੰਮਤ ਅਤੇ ਰੱਖ-ਰਖਾਅ, ਨਕਾਰਾ ਪਏ ਲੋੜੀਂਦੇ ਉਪਕਰਨਾਂ ਨੁੰ ਬਦਲਣ, ਖੇਡਾਂ ਦੇ ਸਮਾਨ, ਪ੍ਰਯੋਗਸ਼ਾਲਾਵਾਂ, ਬਿਜਲੀ ਦੇ ਬਿਲਾਂ, ਇੰਟਰਨੈੱਟ ਦੇ ਖਰਚਿਆਂ, ਪਾਣੀ ਦੀ ਉਪਲਬਧਤਾ ਸਬੰਧੀ ਖਰਚਿਆਂ, ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਤੇ ਸਵੱਛਤਾ ਆਦਿ ਲਈ ਵਰਤੀ ਜਾਵੇਗੀ|

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ 3660 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਸਿੱਖਿਆ ਵਿਭਾਗ ਵੱਲੋਂ 1372 ਲੱਖ ਰੁਪਏ ਦੀ ਸਕੂਲ ਗ੍ਰਾਂਟ ਜਾਰੀ ਕੀਤੀ ਗਈ ਸੀ|

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਾਲ 2020-21 ਲਈ ਸਕੂਲਾਂ ਵਿੱਚ ਦਾਖਲ ਵਿਦਿਆਰਥੀਆਂ ਦੀ ਗਿਣਤੀ ਦੇ ਅਧਾਰ ‘ਤੇ ਗ੍ਰਾਂਟ ਜਾਰੀ ਕੀਤੀ ਗਈ ਹੈ|  ਜਿਹੜੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 16 ਜਾਂ 16 ਤੋਂ ਵੱਧ ਹੈ ਉਹਨਾਂ ਸਕੂਲਾਂ ਨੂੰ ਸਾਲ ਦੀ 25 ਹਜਾਰ ਰੁਪਏ ਗ੍ਰਾਂਟ ਭੇਜੀ ਗਈ ਹੈ| ਇਸ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ 1000 ਸਕੂਲਾਂ ਨੂੰ 250 ਲੱਖ ਰੁਪਏ, ਬਰਨਾਲਾ ਦੇ 202 ਸਕੂਲਾਂ ਨੂੰ 50.50 ਲੱਖ ਰੁਪਏ, ਬਠਿੰਡਾ ਦੇ 468 ਸਕੂਲਾਂ ਨੂੰ 117 ਲੱਖ ਰੁਪਏ, ਫਰੀਦਕੋਟ ਦੇ 313 ਸਕੂਲਾਂ ਨੂੰ 78.25 ਲੱਖ ਰੁਪਏ, ਫਤਿਹਗੜ੍ਹ ਸਾਹਿਬ ਦੇ 542 ਸਕੂਲਾਂ ਨੂੰ 135.50 ਲੱਖ ਰੁਪਏ, ਫਾਜਿਲਕਾ ਦੇ 551 ਸਕੂਲਾਂ ਨੂੰ 137.75 ਲੱਖ ਰੁਪਏ, ਫਿਰੋਜਪੁਰ ਦੇ 700 ਸਕੂਲਾਂ ਨੂੰ 175 ਲੱਖ ਰੁਪਏ, ਗੁਰਦਾਸਪੁਰ ਦੇ 1236 ਸਕੂਲਾਂ ਨੂੰ 309 ਲੱਖ ਰੁਪਏ, ਹੁਸ਼ਿਆਰਪੁਰ ਦੇ 1367 ਸਕੂਲਾਂ ਨੂੰ 341.75 ਲੱਖ ਰੁਪਏ, ਜਲੰਧਰ ਦੇ 1060 ਸਕੂਲਾਂ ਨੂੰ 265 ਲੱਖ ਰੁਪਏ, ਕਪੂਰਥਲਾ ਦੇ 603 ਸਕੂਲਾਂ ਨੂੰ 150.75 ਲੱਖ ਰੁਪਏ,  ਲੁਧਿਆਣਾ ਦੇ 1144 ਸਕੂਲਾਂ ਨੂੰ 286 ਲੱਖ ਰੁਪਏ, ਮਾਨਸਾ ਦੇ 355 ਸਕੂਲਾਂ ਨੂੰ 88.75 ਲੱਖ ਰੁਪਏ, ਮੋਗਾ ਦੇ 419 ਸਕੂਲਾਂ ਨੂੰ 104.75 ਲੱਖ ਰੁਪਏ, ਸਅਸ ਨਗਰ ਦੇ 519 ਸਕੂਲਾਂ ਨੂੰ 129.75 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 386 ਸਕੂਲਾਂ ਨੂੰ 96.50 ਲੱਖ ਰੁਪਏ, ਸਭਸ ਨਗਰ ਦੇ 501 ਸਕੂਲਾਂ ਨੂੰ 125.25 ਲੱਖ ਰੁਪਏ, ਪਠਾਨਕੋਟ ਦੇ 407 ਸਕੂਲਾਂ ਨੂੰ 101.75 ਲੱਖ ਰੁਪਏ, ਪਟਿਆਲਾ ਦੇ 1074 ਸਕੂਲਾਂ ਨੂੰ 268.50 ਲੱਖ ਰੁਪਏ, ਰੂਪਨਗਰ ਦੇ 665 ਸਕੂਲਾਂ ਨੂੰ 163.75 ਲੱਖ ਰੁਪਏ, ਸੰਗਰੂਰ ਦੇ 782 ਸਕੂਲਾਂ ਨੂੰ 195.50 ਲੱਖ ਰੁਪਏ ਅਤੇ ਤਰਨਤਾਰਨ ਦੇ 594 ਸਕੂਲਾਂ ਨੂੰ 148.50 ਲੱਖ ਰੁਪਏ ਸਕੂਲ ਗ੍ਰਾਂਟ ਭੇਜੀ ਗਈ ਹੈ|

ਇਹਨਾਂ ਤੋਂ ਇਲਾਵਾ ਜਿਹੜੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1 ਤੋਂ 15 ਤੱਕ ਹੈ ਉਹਨਾਂ ਸਕੂਲਾਂ ਨੂੰ ਸਾਲ ਦੀ 12500 ਰੁਪਏੇ ਗ੍ਰਾਂਟ ਭੇਜੀ ਗਈ ਹੈ| ਇਸ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ 22 , ਬਰਨਾਲਾ ਦੇ 5, ਬਠਿੰਡਾ ਦੇ 2, ਫਰੀਦਕੋਟ ਦੇ 4, ਫਤਿਹਗੜ੍ਹ ਸਾਹਿਬ ਦੇ 35, ਫਾਜਿਲਕਾ ਦਾ 1, ਫਿਰੋਜਪੁਰ ਦੇ 15, ਗੁਰਦਾਸਪੁਰ ਦੇ 92, ਹੁਸ਼ਿਆਰਪੁਰ ਦੇ 86, ਜਲੰਧਰ ਦੇ 45, ਕਪੂਰਥਲਾ ਦੇ 50,  ਲੁਧਿਆਣਾ ਦੇ 41, ਮਾਨਸਾ ਦਾ 1, ਮੋਗਾ ਦੇ 10, ਸਅਸ ਨਗਰ ਦੇ 21, ਸ੍ਰੀ ਮੁਕਤਸਰ ਸਾਹਿਬ ਦੇ 5, ਸਭਸ ਨਗਰ ਦੇ 28, ਪਠਾਨਕੋਟ ਦੇ 48, ਪਟਿਆਲਾ ਦੇ 39, ਰੂਪਨਗਰ ਦੇ 44, ਸੰਗਰੂਰ ਦੇ 23 ਅਤੇ ਤਰਨਤਾਰਨ ਦੇ 10 ਸਕੂਲਾਂ ਨੂੰ 12500 ਰੁਪਏ ਪ੍ਰਤੀ ਸਕੂਲ ਸਕੂਲ ਗ੍ਰਾਂਟ ਭੇਜੀ ਗਈ ਹੈ  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com