ਸਰਕਾਰੀ ਸਕੂਲਾਂ ਨੂੰ ‘ਓਪਨ’ ਹੋਣ ਦਾ ਮੌਕਾ 23 ਤੱਕ

ਐੱਸ. ਏ. ਐੱਸ. ਨਗਰ, 19 ਅਗਸਤ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਅਦਾਰਿਆਂ ਨੂੰ ਓਪਨ ਸਕੂਲ ਲਈ ਐਕਰੀਡਿਟੇਸ਼ਨ ਫ਼ੀਸ ਅਤੇ ਚਲਾਨ ਜਨਰੇਟ ਕਰਵਾਉਣ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ| ਇਹ ਫ਼ੀਸ ਬੋਰਡ ਦੇ ਮੁੱਖ ਦਫ਼ਤਰ ਵਿੱਚ ਹੀ ਜਮ੍ਹਾਂ ਕਰਵਾਈ ਜਾ ਸਕੇਗੀ |

ਮੀਡੀਆ ਨੂੰ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲ ਜੋ ਆਪਣੇ ਅਦਾਰਿਆਂ ਦੀ ਐਕਰੀਡੀਟੇਸ਼ਨ ਫੀਸ ਅਤੇ ਚਲਾਨ ਜਨਰੇਟ ਕਰਵਾਉਣ ਤੋਂ ਰਹਿ ਗਏ ਸਨ ਹੁਣ ਉਹ 23.08.2019 ਤੱਕ ਐਕਰੀਡੀਟੇਸ਼ਨ ਫੀਸ ਅਤੇ ਚਲਾਨ ਜਨਰੇਟ ਕਰਵਾਉਣ ਦਾ ਕੰਮ ਕਰ ਸਕਦੇ ਹਨ| ਇਸ ਸਬੰਧ ਵਿੱਚ ਪੂਰੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੇਬ ਸਾਈਟ www.pseb.ac.in ਉਤੇ ਉੱਪਲਭਧ ਹੈ |

Read more