ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨ ਦਾਨ
ਪਟਿਆਲਾ, 6 ਜਨਵਰੀ:
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਐਮ.ਬੀ.ਬੀ.ਐੱਸ ਕਰ ਰਹੇ ਵਿਦਿਆਰਥੀਆਂ ਕਰਨਵੀਰ ਸਿੰਘ ਸੁਨੇਤ, ਪ੍ਰਭਸ਼ਰਨ ਸਿੰਘ, ਰਿਤੇਸ਼ ਕੁਮਾਰ, ਜਸਬੀਰ ਸਿੰਘ, ਹਰਨੂਰ ਸਿੰਘ ਅਤੇ ਅਥਰਵ ਭਟੇਜਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਰਕਾਰੀ ਮੈਡੀਕਲ ਕਾਲਜ ਦੇ ਬਲੱਡ ਬੈਂਕ ਵਿਖੇ ਆਪਣਾ ਖੂਨ ਦਾਨ ਕੀਤਾ।
ਪਟਿਆਲਾ ਦੇ ਉਘੇ ਸਮਾਜ ਸੇਵੀ ਅਤੇ ਖੂਨ ਦਾਨੀ ਪਰਮਿੰਦਰ ਸਿੰਘ , ਅਮਰਜੀਤ ਸਿੰਘ ਪ੍ਰਧਾਨ, ਜਾਗਦੇ ਰਹੋ ਕਲੱਬ ਅਤੇ ਸਟੇਟ ਐਵਾਰਡੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਹੁਸ਼ਿਆਰਪੁਰ ਨੇ ਇਨ੍ਹਾਂ ਖੂਨ ਦਾਨੀਆਂ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵੱਧ ਤੋਂ ਵੱਧ ਨੋਜਵਾਨ ਇਸ ਮਹਾਨ ਸੇਵਾ ਨਾਲ ਜੁੜਕੇ ਲੋੜਵੰਦ ਲੋਕਾਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਕਿਹਾ ਕਿ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਦੇ ਨੌਜਵਾਨ ਵਰਗ ਲਈ ਜਾਗਰੂਕਤਾ ਪੈਦਾ ਕਰਦੀ ਹੈ ।