04 March 2021 05:10 am
Kinno

ਸਰਕਾਰ ਨੂੰ ਹੈ ਤੁਹਾਡੇ ਦਿਲ ਦਾ ਫਿਕਰ, ਫਾਜ਼ਿਲਕਾ ਜ਼ਿਲੇ ਦੇ 814 ਲੋਕਾਂ ਦੇ ਦਿਲ ਦੇ ਇਲਾਜ ਤੇ ਖਰਚੇ 7.24 ਕਰੋੜ

- Posted on 23 February 2021

 
ਸਰਕਾਰ ਨੇ 1.80 ਕਰੋੜ ਰੁਪਏ ਖਰਚ ਕੇ ਫਾਜ਼ਿਲਕਾ ਦੇ 218 ਲੋਕਾਂ ਦੇ ਗੋਢੇ ਬਦਲਵਾਏ
ਸਰਬਤ ਸਿਹਤ ਬੀਮਾ ਯੋਜਨਾ ਨੇ ਜਿੰਦਗੀ ਕੀਤੀ ਸੌਖੀੇ 4139 ਲੋਕਾਂ ਨੇ ਕਰਵਾਇਆ ਡਾਇਲਸਿਸ
ਫਾਜ਼ਿਲਕਾ, 23 ਫਰਵਰੀ 
ਸਰਕਾਰ ਨੂੰ ਤੁਹਾਡੇ ਦਿਲ ਦੀ ਫਿਕਰ ਹੈ ਤਾਂਹੀ ਤਾਂ ਸਰਕਾਰ ਵੱਲੋਂ 7.24 ਕਰੋੜ ਰੁਪਏ ਖਰਚ ਕਰਕੇ ਫਾਜ਼ਿਲਕਾ ਜ਼ਿਲੇ ਦੇ 814 ਲੋਕਾਂ ਦੇ ਦਿਲ ਦੇ ਰੋਗਾਂ ਦਾ ਮੁਫ਼ਤ ਇਲਾਜ ਕਰਵਾ ਕੇ ਦਿੱਤਾ ਗਿਆ ਹੈ। ਇਹ ਸਹੁਲਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਦਿੱਤੀ ਗਈ ਹੈ। ਇਸੇ ਤਰਾਂ ਸਰਕਾਰ ਵੱਲੋਂ ਸ਼ੁਰੂ ਕੀਤੀ ਸਰਬਤ ਸਿਹਤ ਬੀਮਾ ਯੋਜਨਾ ਨੇ ਫਾਜ਼ਿਲਕਾ ਜ਼ਿਲੇ ਦੇ 218 ਲੋਕਾਂ ਨੂੰ ਮੁੜ ਤੁਰਨ ਫਿਰਨ ਲਗਾ ਦਿੱਤਾ ਅਤੇ ਹੁਣ ਉਹ ਆਮ ਇਨਸਾਨ ਵਾਂਗ ਆਪਣੀ ਜਿੰਦਗੀ ਜੀਅ ਰਹੇ ਹਨ। ਇੰਨਾਂ ਲੋਕਾਂ ਦੇ ਗੋਢੇ ਬਦਲਣ ਦੇ ਇਲਾਜ ਇਸ ਯੋਜਨਾ ਤਹਿਤ ਬਿਲਕੁੱਲ ਮੁਫ਼ਤ ਕੀਤੇ ਗਏ ਹਨ। ਇਸ ਤੇ ਸਰਕਾਰ ਨੇ 1 ਕਰੋੜ 80 ਲੱਖ ਰੁਪਏ ਖਰਚ ਕੀਤੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੰਦਿਆਂ ਜ਼ਿਲਾ ਵਾਸੀਆਂ ਨੂੰ ਮੁੜ ਅਪੀਲ ਕੀਤੀ ਹੈ ਕਿ ਇਸ ਯੋਜਨਾ ਦੇ ਜੇਕਰ ਕਿਸੇ ਲਾਭਪਾਤਰੀ ਨੇ ਹਾਲੇ ਤੱਕ ਆਪਣਾ ਕਾਰਡ ਨਹੀਂ ਬਣਵਾਇਆ ਹੈ ਤਾਂ ਉਹ 28 ਫਰਵਰੀ ਤੱਕ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸੇਸ਼ ਮੁਹਿੰਮ ਦੌਰਾਨ ਇਹ ਕਾਰਡ ਕਾਮਨ ਸਰਵਿਸ ਸੈਂਟਰ ਜਾਂ ਸੇਵਾ ਕੇਂਦਰ ਤੋਂ ਜਰੂਰ ਬਣਵਾ ਲਵੇ। ਉਨਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਇਲਾਜ ਦੀ ਸਹੁਲਤ ਦਿੱਤੀ ਜਾ ਰਹੀ ਹੈ। ਇਹ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਾਂ ਜ਼ਿਲੇ ਦੇ 4139 ਲੋਕਾਂ ਦਾ ਡਾਇਲੈਸਿਸ ਇਸ ਸਕੀਮ ਤਹਿਤ ਮੁਫ਼ਤ ਕੀਤਾ ਗਿਆ ਹੈ ਜਿਸ ਤੇ ਸਰਕਾਰ ਨੇ 1 ਕਰੋੜ 5 ਲੱਖ ਰੁਪਏ ਖਰਚ ਕੀਤੇ ਹਨ। ਇਸ ਤੋਂ ਬਿਨਾਂ 579 ਕੈਂਸਰ ਪੀੜਤਾਂ ਨੂੰ 97 ਲੱਖ ਰੁਪਏ ਦਾ ਇਲਾਜ ਮੁਫ਼ਤ ਮੁਹਈਆ ਕਰਵਾਇਆ ਗਿਆ ਹੈ ਜਦ ਕਿ ਨੀਓ ਨੇਟਲ ਕੇਅਰ ਦੇ 741 ਕੇਸਾਂ ਵਿਚ 2.08 ਕਰੋੜ ਦਾ ਮੁਫ਼ਤ ਇਲਾਜ ਸਰਕਾਰ ਨੇ ਇਸ ਸਕੀਮ ਤਹਿਤ ਮੁਹਈਆ ਕਰਵਾਇਆ ਹੈ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਾਸਨ ਕਾਰਡ ਧਾਰਕ ਪਰਿਵਾਰ, ਸਮਾਜਿਕ ਆਰਥਿਕ ਜਨਗਣਨਾ ਵਿਚ ਚਿੰਨਹਤ ਪਰਿਵਾਰ, ਕਾਰਡ ਧਾਰਕ ਪੱਤਰਕਾਰ, ਛੋਟੇ ਵਪਾਰੀ, ਉਸਾਰੀ ਕਿਰਤੀ ਅਤੇ ਕਿਸਾਨ ਸ਼ਾਮਿਲ ਹਨ। ਉਨਾਂ ਨੇ ਕਿਹਾ ਕਿ ਲਾਭਪਾਤਰੀ ਤੁਰੰਤ ਆਪਣੇ ਕਾਰਡ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰਾਂ ਤੋਂ ਬਣਵਾ ਲੈਣ ਤਾਂ ਜੋ ਕਿਸੇ ਵੀ ਬਿਮਾਰੀ ਸਮੇਂ ਲੋਕ ਆਪਣਾ ਮੁਫ਼ਤ ਇਲਾਜ ਕਰਵਾ ਸਕਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->