21 Apr 2021

ਕਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਡੀ.ਸੀ. ਦਫਤਰ ਵਿੱਚ ਪਬਲਿਕ ਡੀਲਿੰਗ ਹੋਈ ਬੰਦ

–ਲੋਕ ਹੈਲਪਲਾਈਨ ਨੰਬਰਾਂ 01632-244024, 244039 ਜਾਂ ਫਿਰ ਸੁਝਾਵ ਪੇਟੀਆਂ ਵਿਚ ਆਪਣੇ ਕੰਮਾਂ ਦੇ ਬਾਰੇ ਵਿੱਚ ਦੇ ਸਕਦੇ ਹਨ ਜਾਣਕਾਰੀ

ਫਿਰੋਜ਼ਪੁਰ 30 ਜੁਲਾਈ

          ਕਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਡੀ.ਸੀ. ਦਫ਼ਤਰ ਫਿਰੋਜ਼ਪੁਰ ਵਿੱਚ ਫਿਲਹਾਲ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ। ਲੋਕਾਂ ਦੀ ਸਹੂਲਤ ਦੇ ਲਈ ਹੈਲਪਲਾਈਨ ਨੰਬਰ 01632-244024, 244039 ਜਾਰੀ ਕੀਤੇ ਗਏ ਹਨ, ਜਿਸ ਤੇ ਫੋਨ ਕਰਕੇ ਲੋਕ ਆਪਣੇ ਕੰਮਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਡੀ ਸੀ ਦਫਤਰ ਵਿੱਚ ਪ੍ਰਵੇਸ਼ ਦੁਆਰ ਤੇ ਦੋ ਸੁਝਾਵ ਬਕਸੇ ਵੀ ਲਗਾਏ ਗਏ ਹਨ, ਜਿੰਨਾਂ ਵਿਚ ਲੋਕ ਆਪਣੇ ਕੰਮਾਂ ਦੇ ਬਾਰੇ ਵਿਚ ਜਾਣਕਾਰੀ, ਮੰਗ ਪੱਤਰ ਪਾ ਸਕਦੇ ਹਨ। ਹੈਲਪਲਾਈਨ ਨੰਬਰਾਂ ਉੱਪਰ ਸੁਝਾਅ ਅਤੇ ਬਾਕਸੇ ਵਿਚ ਆਉਣ ਵਾਲੀ ਜਾਣਕਾਰੀ ਨੂੰ ਇਕੱਠਾ ਕਰਕੇ ਇਸ ਨਾਲ ਸਬੰਧਤ ਮਹਿਕਮਿਆਂ ਦੇ ਪਾਸ ਕਾਰਵਾਈ ਲਈ ਭੇਜਣ ਦੇ ਲਈ ਮੁਲਾਜ਼ਮਾ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਕੇ ਰੋਜ਼ਾਨਾ ਲੋਕਾਂ ਵੱਲੋਂ ਆਉਣ ਵਾਲੇ ਫੀਡਬੈਕ ਨੂੰ ਸਬੰਧਤ ਵਿਭਾਗਾਂ ਕੋਲ ਪਹੁੰਚਾਉਣਗੇ।

          ਇਸ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫਤਰ ਵਿੱਚ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਤਾਂ ਉਹ ਇਸ ਦੇ ਬਾਰੇ ਵਿੱਚ ਉਕਤ ਹੈਲਪਲਾਈਨ ਨੰਬਰਾਂ ਤੇ ਫੋਨ ਕਰਕੇ ਜਾਣਕਾਰੀ ਹਾਸਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਲਪਲਾਈਨ ਨੰਬਰਾਂ ਦੇ ਇੰਚਾਰਜ ਪਬਲਿਕ ਵਲੋਂ ਆਉਣ ਵਾਲੀ ਜਾਣਕਾਰੀ ਨੂੰ ਰੋਜ਼ਾਨਾ ਅਗਲੇਰੀ ਕਾਰਵਾਈ ਲਈ ਸਬੰਧਤ ਦਫਤਰਾਂ ਨੂੰ ਭੇਜਣਗੇ। ਇਸ ਤੋਂ ਇਲਾਵਾ ਸੁਝਾਅ ਬਕਸੇ ਵੀ ਲਗਾ ਦਿੱਤੇ ਗਏ ਹਨ, ਜਿਸ ਵਿਚ ਲੋਕ ਆਪਣੇ ਮੰਗ ਪੱਤਰ ਜਾਂ ਹੋਰ ਆਵੇਦਨ  ਪਾ ਸਕਦੇ ਹਨ ਜਿਨ੍ਹਾਂ ਨੂੰ ਰੋਜ਼ਾਨਾ ਚੈਕ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

Read more