ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪ੍ਰੋਡੈਕਸ਼ਨ ਵਾਰੰਟ ’ਤੇ ਲਿਆਂਦਾ

ਚੰਡੀਗੜ•, 5 ਮਾਰਚ: ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਸੀਆਈਏ ਸਟਾਫ਼-2 ਦੀ ਟੀਮ ਨੇ ਕਤਲ ਦੇ ਮਾਮਲੇ ਵਿਚ ਪੁੱਛਗਿੱਛ ਕਰਨ ਲਈ ਸੰਗਰੂਰ ਤੋਂ ਪੁਲਿਸ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਈ ਹੈ। ਵੀਰਵਾਰ ਦੇਰ ਸ਼ਾਮ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਕਾਰ ਸਿਵਲ ਹਸਪਤਾਲ ਬਠਿੰਡਾ ਵਿਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਸੀਆਈਏ-2 ਦੇ ਇੰਚਾਰਜ ਐਸਆਈ ਤੇਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਰਾਮਪੁਰਾ ਦੇ ਪੋਲਟਰੀ ਫਾਰਮ ਮਾਲਕ ਹਰਦੇਵ ਸਿੰਘ ਉਰਫ਼ ਗੋਗੀ ਜਟਾਣਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਬੁੱਢਾ ਨੇ ਸੋਸ਼ਲ ਮੀਡੀਆ ’ਤੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਬੁੱਢਾ ਅਤੇ ਦੋ ਹੋਰ ਲੋਕਾਂ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਕਤਲ ਦੇ ਦੋਸ਼ੀਆਂ ਨੂੰ ਕੁਝ ਦਿਨ ਬਾਅਦ ਹੀ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਸੀ, ਜਦੋਂ ਕਿ ਗੈਂਗਸਟਰ ਸੁਖਪ੍ਰੀਤ ਫਰਾਰ ਚੱਲਿਆ ਆ ਰਿਹਾ ਸੀ। ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆਂ ਤੋਂ ਡਿਪੋਟ  ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ  ਗਿ੍ਰਫ਼ਤਾਰ ਕਰਕੇ ਸੰਗਰੂਰ ਜੇਲ ਭੇਜ ਦਿੱਤਾ ਗਿਆ ਸੀ। ਹੁਣ ਉਕਤ ਕਤਲ ਦੇ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਕਰਨ  ਲਈ ਪੁਲਿਸ ਨੇ ਉਸ ਨੂੰ 9 ਮਾਰਚ ਤਕ ਪ੍ਰੋਡਕਸਨ ਵਰੰਟ ’ਤੇ ਲਿਆਂਦਾ ਹੈ। ਉਸ ਕੋਲੋ ਜਟਾਣਾ ਦੇ ਕਤਲ ਸਬੰਧੀ ਪੁੱਛਗਿੱਛ ਕੀਤੀ  ਜਾਣੀ ਹੈ। ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਉਸਦੇ ਮੈਡੀਕਲ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਕਿਸੇ ਨੂੰ ਵੀ ਨਜਦੀਕੀ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਅਰਮੀਨੀਆਂ ਤੋਂ ਵਾਪਿਸ ਭੇਜ ਦਿੱਤਾ ਸੀ ਜਿਸਨੂੰ ਪੁਲਿਸ ਨੇ ਦਿੱਲੀ ਦੇ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕਰ ਲਿਆ ਸੀ।

Read more