ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚੋਂ ਚਾਰ ਕੈਦੀ ਹੋਏ ਫ਼ਰਾਰ

ਲੁਧਿਆਣਾ, 28 ਮਾਰਚ: ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚੋਂ ਚਾਰ ਕੈਦੀਆਂ ਦੇ ਫ਼ਰਾਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਫਰਾਰ ਹੋਏ ਕੈਦੀਆਂ ਦੀ ਵੱਡੇ ਪੱਧਰ ‘ਤੇ ਤਲਾਸ਼ ਕਰ ਰਹੀ ਹੈ। ਸ਼ਹਿਰ ਵਿਚ ਪਹਿਲਾਂ ਹੀ ਕਰਫ਼ਿਊ ਲਾਗੂ ਹੈ। ਇਸ ਦੇ ਬਾਵਜੂਦ ਖ਼ਤਰਨਾਕ ਅਪਰਾਧੀਆਂ ਦਾ ਕੇਂਦਰੀ ਜੇਲ੍ਹ ‘ਚ ਫਰਾਰ ਹੋ ਜਾਣਾ ਹੈਰਾਨੀ ਵਾਲੀ ਗੱਲ ਹੈ।

ਇਨ੍ਹਾਂ ਕੈਦੀਆਂ ‘ਚ ਮੰਡੀ ਗੋਬਿੰਦਗੜ੍ਹ ਰਹਿਣ ਵਾਲਾ ਅਮਨ ਕੁਮਾਰ, ਖੰਨਾ ਦਾ ਰਹਿਣ ਵਾਲਾ ਰਵੀ ਕੁਮਾਰ, ਸੁਲਤਾਨਪੁਰ ਯੂਪੀ ਦਾ ਰਹਿਣ ਵਾਲਾ ਸੂਰਜ ਕੁਮਾਰ ਤੇ ਸੰਗਰੂਰ ਦਾ ਰਹਿਣ ਵਾਲਾ ਅਰਸ਼ਦੀਪ ਸ਼ਾਮਲ ਹਨ। ਏਡੀਸੀਪੀ ਅਰਜਿੰਦਰ ਸਿੰਘ ਤੇ ਥਾਣਾ ਪੰਜ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ-ਪੜਤਾਲ ਕਰ ਰਹੀ ਹੈ। ਜੇਲ੍ਹ ਅੰਦਰ ਕੈਦੀਆਂ ਦੀ ਗਿਣਤੀ ਕਰਵਾਈ ਜਾ ਰਹੀ ਹੈ। ਜਿਸ ਪਾਸੇ ਦੀ ਕੰਧ ਤੋਂ ਕੈਦੀ ਫ਼ਰਾਰ ਹੋਏ ਹਨ, ਉਸ ਪਾਸੇ ਰਿਹਾਇਸ਼ੀ ਇਲਾਕਾ ਹੈ। ਪੁਲਿਸ ਦੀਆਂ ਟੀਮਾਂ ਰਿਹਾਇਸ਼ੀ ਇਲਾਕੇ ‘ਚ ਖੋਜਬੀਣ ਕਰ ਰਹੀਆਂ ਹਨ।

Four inmates lodged at the central jail here fled on Friday night by scaling the outer wall.

Jail officials and Ludhiana police officials are trying to trace the accused. The incident came to light on Saturday morning when counting of inmates was being done.

They were identified as Ravi Kumar, 24, resident of Samrala, Suraj Kumar, resident Kheri village in Ludhiana, Aman Kumar, 23, resident of Mandi Gobindgarh, and Arashdeep Singh, 24, resident of Sangrur. 

Read more