ਬਠਿੰਡਾ ਪਰਤੇ ਤਬਲੀਗੀ ਜਮਾਤ ਦੇ ਚਾਰ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿੱਚ ਕੀਤਾ ਦਾਖ਼ਲ

ਬਠਿੰਡਾ, 4 ਅਪ੍ਰੈਲ: ਦਿੱਲੀ ਵਿਖੇ ਹੋਏ ਸਮਾਗਮ ਵਿੱਚ ਭਾਗ ਲੈਣ ਬਾਅਦ ਬਠਿੰਡਾ ਪਰਤੇ ਤਬਲੀਗੀ ਭਾਈਚਾਰੇ ਦੇ ਚਾਰ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਉਕਤ ਚਾਰੇ ਵਿਅਕਤੀ ਬਠਿੰਡਾ ਸ਼ਹਿਰ ਦੇ ਪਰਸ ਰਾਮ ਨਗਰ ਅਤੇ ਚੰਦਸਰ ਬਸਤੀ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਤਬਲੀਗੀ ਸਮਾਗਮ ਵਿੱਚ ਹਿੱਸਾ ਲਿਆ ਸੀ। ਉਕਤ ਵਿਅਕਤੀਆਂ ਦੇ ਬਠਿੰਡਾ ਵਿਖੇ ਆਉਣ ਦੀ ਖਬਰ ਸੁਣ ਕੇ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਹਸਪਤਾਲ ਦੇ ਡਾਕਟਰਾਂ ਅਨੁਸਾਰ ਦਿੱਲੀ ਤੋਂ ਪਰਤੇ ਤਬਲੀਗੀ ਭਾਈਚਾਰੇ ਦੇ ਉਕਤ ਚਾਰੇ ਵਿਅਕਤੀਆਂ ਵਿੱਚ ਅਜੇ ਤਕ ਕਰੋਨਾ ਬਿਮਾਰੀ ਦੇ ਲੱਛਣ ਨਹੀਂ ਪਾਏ ਗਏ ਪਰ  ਅਹਿਤਿਆਤ ਦੇ ਤੌਰ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਡਾਕਟਰਾਂ ਅਨੁਸਾਰ ਐਤਵਾਰ ਸ਼ਾਮ ਜਾਂ ਸੋਮਵਾਰ ਨੂੰ ਇਨ੍ਹਾਂ ਦੀ ਰਿਪੋਰਟ ਆਉਣ ਦੀ ਉਮੀਦ ਹੈ ਜਿਸ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ ਹੋ ਸਕੇਗੀ ਇਸ ਤੋਂ ਇਲਾਵਾ ਇੱਕ 75 ਸਾਲਾਂ ਔਰਤ ਨੂੰ ਵੀ ਸ਼ੱਕੀ ਮਰੀਜ਼ ਦੇ ਤੌਰ ਤੇ ਦਾਖਲ ਕੀਤਾ ਗਿਆ ਹੈ ਜਿਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਅਜੇ ਤੱਕ ਕੋਰੋਨਾ ਦਾ ਕੋਈ ਵੀ  ਮਰੀਜ਼ ਨਹੀਂ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਗਿਆਰਾਂ ਨਮੂਨੇ ਜਾਂਚ ਲਈ ਭੇਜੇ ਗਏ ਸਨ ਜੋ ਕਿ ਨੈਗੇਟਿਵ ਆਏ ਹਨ.

Read more