Former IAS and BJP senior leader Sarwan Singh Channy donated 1 month pension to Prime Minister’s National Relief Fund

Chandigarh, March 25, 2020 (Nirmal Singh Mansahia)-  1982 Punjab Cadre retired IAS officer, former chief of Punjab Information Commissioner Sarwan Singh Channy has announced to donate his 1 month salary Rs. 1 Lakh to the Prime Minister’s National Relief Fund. Announcing the donation on Wednesday, he requested other retired officers and common people to come forward for the donation in this hour of difficulty. 

           In a press statement, Channy said that Covid-19 virus has affected thousands of people in the world and every country is trying hard to win over it. He said that prime minister Shri Narendra Modi and state govts are tackling the situation with utmost sincerity. Hailing the decision of Prime Minister to put 3 weeks lockdown in the entire country, he said that the move will stop the community spread and help to tame the decease. 

              Appreciating the work being done by doctors, police, sanitary workers, journalists and other stratas of society, Channy said that every segment of society must stand by these hard working people who are trying to provide us relief endangering their own lives. He requested that those who are able to arrange the bread and butter for themselves must also come forward to help those who are deprived to such facility. He requested all the Punjabis and fellow Indians to consider the request of Prime Minister Narendra Modi to stay indoors and save the lives of their near and dears.

      

—————————-

ਸਾਬਕਾ ਆਈ.ਏ.ਐੱਸ ਅਤੇ ਬੀਜੇਪੀ ਦੇ ਸੀਨੀਅਰ ਆਗੂ ਸਰਵਨ ਸਿੰਘ ਚੰਨੀ ਨੇ ਇੱਕ ਮਹੀਨੇ ਦੀ ਪੈਨਸ਼ਨ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਦੇਣ ਦਾ ਕੀਤਾ ਐਲਾਨ 

ਚੰਡੀਗੜ੍ਹ, 25 ਮਾਰਚ, 2020

1982 ਦੇ ਪੰਜਾਬ ਕੇਡਰ ਦੇ ਸਾਬਕਾ ਆਈ.ਏ.ਐਸ ਅਧਿਕਾਰੀ, ਸਾਬਕਾ ਚੀਫ਼ ਇਨਫਰਮੇਸ਼ਨ ਕਮਿਸ਼ਨਰ ਪੰਜਾਬ ਅਤੇ ਬੀਜੇਪੀ ਦੇ ਸੀਨੀਅਰ ਆਗੂ ਸਰਵਨ ਸਿੰਘ ਚੰਨੀ ਨੇ ਆਪਣੀ ਇੱਕ ਮਹੀਨੇ ਦੀ ਪੈਨਸ਼ਨ 1 ਲੱਖ ਰੁਪਏ  ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਦੇਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਇਹ ਫ਼ੈਸਲਾ ਲੈੰਦਿਆਂ ਉਨ੍ਹਾਂ ਨੇ ਆਮ ਲੋਕਾਂ ਅਤੇ ਰਿਟਾਇਰਡ ਅਧਿਕਾਰੀਆਂ ਨੂੰ ਵੀ ਇਸ ਔਖੀ ਘੜੀ ਵਿੱਚ ਅੱਗੇ ਆਉਣ ਲਈ ਤਾਕੀਦ ਕੀਤੀ।

            ਪ੍ਰੈੱਸ ਨੂੰ ਜਾਰੀ ਬਿਆਨ ਵਿਚ ਚੰਨੀ ਨੇ ਕਿਹਾ ਕਿ ਕੋਵਿਡ-19 ਵਾਇਰਸ ਕਾਰਨ ਸੰਪੂਰਨ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਸਾਰੇ ਦੇਸ਼ ਇਸ ਉੱਤੇ ਜਿੱਤ ਪਾਉਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰਾਜ ਸਰਕਾਰਾਂ ਇਸ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਸੰਪੂਰਨ ਦੇਸ਼ ਵਿੱਚ 3 ਹਫ਼ਤਿਆਂ ਲਈ ਲਗਾਏ ਲੋੰਕਡਾਊਨ ਦੀ ਤਾਰੀਫ਼ ਕਰਦਿਆਂ ਚੰਨੀ ਨੇ ਕਿਹਾ ਕਿ ਅਜਿਹਾ ਕਰਕੇ ਅਸੀਂ ਵਾਇਰਸ ਨੂੰ ਕਮਿਊਨਿਟੀ ਫੈਲਾਅ ਤੋਂ ਰੋਕ ਸਕਦੇ ਹਾਂ।  

       ਕਰੋਨਾ ਦੀ ਬੀਮਾਰੀ ਨਾਲ ਨਜਿੱਠਣ ਲਈ ਡਾਕਟਰਾਂ, ਪੁਲੀਸ, ਸਫਾਈ ਕਰਮਚਾਰੀਆਂ, ਪੱਤਰਕਾਰਾਂ  ਅਤੇ ਹੋਰ ਵਰਗਾਂ ਦੀ ਤਾਰੀਫ਼ ਕਰਦਿਆਂ ਚੰਨੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਸਮਾਜ ਨੂੰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਅਜਿਹੇ ਵਰਗ ਜੋ ਕਿ ਆਪਣੇ ਖਾਣ ਪੀਣ ਦਾ ਪ੍ਰਬੰਧ ਕਰ ਸਕਦਾ ਹੈ ਨੂੰ ਨਿਮਨ ਵਰਗ ਦੇ ਲੋਕਾਂ ਦੇ ਭੋਜਨ ਆਦਿ ਦੇ ਪ੍ਰਬੰਧ ਦੇ ਇੰਤਜ਼ਾਮ ਵੀ ਕਰਨੇ ਚਾਹੀਦੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਬੇਨਤੀ ਨੂੰ ਸਵੀਕਾਰ ਕਰਦਿਆਂ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਮਾਰੂ ਕਰੋਨਾ ਵਾਇਰਸ ਤੋਂ ਬਚਾਉਣ। 

Read more