20 January 2021 09:14 pm
Kinno

ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਗਠਨ ਸੰਸਥਾ ਦੇ ਅਹੁਦੇਦਾਰ ਦਿੱਲੀ ਰਵਾਨਾ

- Posted on 26 December 2020
ਫ਼ਿਰੋਜ਼ਪੁਰ 26 ਦਸੰਬਰ 2020
ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦਾ ਗਠਨ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਪ੍ਰਭਾਵਸ਼ਾਲੀ  ਰੈਲੀ ਕਢ ਕੇ ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ  ਖਿਡਾਰੀਆਂ ਨੇ ਹਿੱਸਾ ਲਿਆ ਕਰ ਕੇ ਕੀਤੀ ਗਈ ਇਥੇ ਦੱਸਣਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ   ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਅਤੇ ਲਗਭਗ ਪਿਛਲੇ ਇਕ ਮਹੀਨੇ ਤੋਂ ਕਿਸਾਨ ਦਿੱਲੀ ਕੜਕਵੀਂ ਠੰਢ ਵਿੱਚ ਧਰਨਾ ਦੇ ਰਹੇ ਹਨ ।ਭਾਰਤੀ ਕਿਸਾਨ ਯੂਨੀਅਨ ਸਪੋਰਟਸ  ਵਿੰਗ ਦੇ ਕਨਵੀਨਰ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਇਸ ਬਾਰੇ ਦੱਸਿਆ ਕਿ ਅਸੀਂ ਅੱਜ ਸ਼ਾਮ ਨੂੰ ਪੰਜਾਬ ਮੇਲ ਰਾਹੀਂ ਵੱਡੀ ਗਿਣਤੀ ਵਿਚ ਦਿੱਲੀ ਜਾ ਕੇ ਕਿਸਾਨਾਂ  ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗੇ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਮੁੱਖ ਮੰਤਵ ਇਹ ਕਾਲੇ ਕਨੂ੍ੰਨਾ ਨੂੰ ਰੱਦ ਕਰਨ ਲਈ ਹਰ ਸੰਭਵ ਉਪਰਾਲੇ ਅਤੇ ਯੋਗਦਾਨ ਦੇਣਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਕਾਲੇ ਕਨੂੰਨਾ ਖ਼ਿਲਾਫ਼ ਆਪਣੇ ਅਹੁਦੇ ਤੋਂ ਜੋ ਕਿ ਉਹ ਜੱਜ ਦੀਆਂ ਸੇਵਾਵਾਂ ਨਿਭਾ ਰਹੇ ਸੀ ਤੋਂ ਅਸਤੀਫਾ ਦਿੱਤਾ ਹੈ ਅਤੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਵੀ ਕਿਸਾਨ ਅੰਦੋਲਨ ਲਈ ਦਿੱਤੀ ਹੈ  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਪਾਲੀ ਤੋਂ ਇਲਾਵਾ ਸੰਸਥਾ ਦੇ  ਸਲਾਹਕਾਰ ਅਤੇ ਇਸ ਨਵੇਂ ਵਿੰਗ ਨੂੰ ਹੋਂਦ ਵਿਚ ਲਿਆਉਣ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਰਦਾਰ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਅਤੇ ਮੋਗਾ ਮੌਜੂਦ ਸਨ  ਇਸ ਮੋਕੇ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਵੀ ਇਸ ਰੈਲੀ ਵਿਚ ਹਿੱਸਾ ਲਿਆ  ਇਸ ਮੋਕੇ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫਸਰ ਮੋਗਾ ਨੇ ਕਿਹਾ ਕਿ ਉਹ ਇੱਕ ਵੱਡੇ ਜਥੇ ਦੀ ਸ਼ਕਲ ਵਿੱਚ ਅੱਜ ਦਿੱਲੀ ਜਾ ਰਹੇ ਹਨ ਅਤੇ ਉਦੋਂ ਤਕ ਕਿਸਾਨਾਂ ਦੇ ਨਾਲ ਰਹਿਣਗੇ ਜਦੋਂ ਤਕ ਕਿ ਕੇਂਦਰ ਇਹ ਕਾਲੇ  ਕਾਨੂੰਨ ਵਾਪਸ ਨਹੀਂ ਕਰਦਾ ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਅਤੇ ਹਰ ਵਰਗ ਨੂੰ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ ਕਿਉਂ ਜੋ  ਆਉਣ ਵਾਲੇ ਸਮੇਂ ਵਿੱਚ ਇਹ ਕਾਲੇ ਕਾਨੂੰਨ ਹਰ ਤਬਕੇ ਤੇ ਅਸਰ ਪਾਉਣਗੇ  ਅਤੇ ਸਾਰਾ ਕੁਝ  ਵੱਡੀਆਂ ਮੁੱਠੀ ਭਰ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਏਗਾ  ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਕੋਚ ਨਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ ।ਖਿਡਾਰੀਆਂ ਨੇ ਕਿਹਾ ਕਿ ਇਹ ਕਾਨੂੰਨ ਆਉਣ ਵਾਲੇ ਸਮੇਂ ਵਿਚ ਸਾਰੀ ਅਰਥਵਿਵਸਥਾ ਵਿਗਾੜ ਕੇ ਰੱਖ ਦੇਣਗੇ ਅਤੇ ਭਾਰਤ ਹੋਰ ਨਿਚਲੇ ਪੱਧਰ ਤੇ ਚਲਾ ਜਾਵੇਗਾ  ਪੰਜਾਬ ਵਾਸਤੇ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇੱਕ  ਜ਼ਹਿਰ ਹਨ ਅਤੇ ਜੇ ਇਹ ਕਾਨੂੰਨ ਲਾਗੂ ਹੋਏ ਤਾਂ ਭਾਰਤੀ 
 ਕਿਸਾਨ ਖ਼ਤਮ ਹੋ ਜਾਏਗਾ  ।ਜਸਵਿੰਦਰ ਸਿੰਘ ਲੈਕਚਰਾਰ ਨੇ ਕਿਹਾ ਕਿ ਉਹ ਵੀ ਜਲਦੀ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਣਗੇ  ਉਨ੍ਹਾਂ ਇਹ ਵੀ ਕਿਹਾ ਕਿ ਇਹ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੀ ਸਥਾਪਨਾ ਕਰਨਾ ਇਕ ਬੜਾ ਹੀ ਸ਼ਲਾਘਾਯੋਗ ਕਦਮ ਹੈ।ਜਸਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਨੂੰ ਹਰ ਤਰ੍ਹਾਂ ਦਾ ਉਹ ਸਹਿਯੋਗ ਅਤੇ ਯੋਗਦਾਨ ਦੇਣਗੇ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com