19 Apr 2021

ਫਾਜ਼ਿਲਕਾ ਨਗਰ ਕੌਂਸਲ ਵਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਫਾਜ਼ਿਲਕਾ ਵਿੱਚ ਜਾਗਰੂਕਤਾ ਸਾਇਕਲ ਰੈਲੀ ਕੱਢੀ ਗਈ


ਫਾਜ਼ਿਲਕਾ 24 ਫਰਵਰੀ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਨਗਰ ਕੌਂਸਲ ਫਾਜ਼ਿਲਕਾ ਵਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਫਾਜ਼ਿਲਕਾ ਦੇ ਘੰਟਾ ਘਰ ਚੌਂਕ ਤੋਂ ਵੱਖ ਵੱਖ ਬਾਜ਼ਾਰਾਂ ਤੋਂ ਹੋਂਦੇ ਹੋਏ ਜਾਗਰੂਕਤਾ ਸਾਇਕਲ ਰੈਲੀ ਕੱਢੀ ਗਈ ।
ਜਾਣਕਾਰੀ ਦਿੰਦਿਆਂ ਸੇਂਟਰੀ ਇੰਸਪੈਕਟਰ ਸ੍ਰੀ ਨਰੇਸ਼ ਕੁਮਾਰ ਖੇੜਾ ਨੇ ਦੱਸਿਆ ਕਿ ਨਗਰ ਕੌਂਸਲ ਫਾਜ਼ਿਲਕਾ ਵਲੋਂ ਸਵੱਛ ਭਾਰਤ ਮਿਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਚਲਦੇ  ਸ਼ਹਿਰ ਵਾਸੀਆਂ ਨੂੰ ਜਗਰੂਕ ਕਰਨ ਲਈ ਸਾਇਕਲ ਰੈਲੀ ਕੱਢ ਕੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦਾ ਸੰਦੇਸ਼ ਦਿਤਾ ਜਾ ਰਿਹਾ ਹੈਂ।ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਰੈਲੀ ਦੌਰਾਨ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਵਿੱਚ ਗਿਲਾ ਕੂੜਾ ਅਤੇ ਸ਼ੂਕਾਂ ਕੂੜਾ ਵੱਖ-ਵੱਖ ਡਸਟਬੀਨ ਵਿੱਚ ਪਾਉ ਅਤੇ ਬਾਜ਼ਾਰ ਵਿੱਚ ਸਮਾਨ ਖਰੀਦ ਕਰਦੇ ਸਮੇ ਪਲਾਸਟਿਕ ਥੈਲੀ ਦੀ ਵਰਤੋਂ ਨਾ ਕਰੋ।ਉਨ੍ਹਾਂ ਕਿਹਾ ਕਿ ਆਪਣੇ ਮੁਹੱਲੀਆਂ ਵਿੱਚ ਕੂੜਾ ਖੁਲੇ ਵਿੱਚ ਨਾ ਪਾਓ ਇਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖ ਕੇ ਬਿਮਾਰੀਆਂ ਤੋਂ ਬਚਾਓ ਕੀਤਾ ਜਾ ਸਕਦਾ ਹੈ।
  ਸ੍ਰੀ ਖੇੜਾ ਨੇ ਦੱਸਿਆ ਕਿ ਇਹ ਸਾਇਕਲ ਰੈਲੀ 28 ਫਰਵਰੀ ਤਕ ਚਲੇਗੀ ਜੋ ਵੀ ਸ਼ਹਿਰ ਵਾਸੀ ਇਸ ਮੁਹਿੰਮ ਵਿੱਚ ਭਾਗ ਲੈਣਾ ਚਾਉਂਦੇ ਹਨ ਉਹ ਭਾਗ ਲੈ ਸਕਦੇ ਹਨ। ਊਨਾ ਦੱਸਿਆ ਕਿ ਸਾਇਕਲ ਰੈਲੀ ਵਿੱਚ ਭਾਗ ਲੈਣ ਵਾਲਿਆਂ ਲਈ ਫਾਜ਼ਿਲਕਾ ਦੇ ਪ੍ਰਤਾਗ ਭਾਗ ਵਿੱਚ ਸੈਲਫੀ ਪੁਆਇੰਟ ਬਣਾਇਆ ਗਿਆ ਹੈ।
 ਇਸ ਮੌਕੇ ਤੇ ਰਾਜੀਵ ਚੋਪੜਾ,ਸੰਜੀਵ ਚੋਪੜਾ,ਅਮਰੀਕ ਸਿੰਘ, ਅਤੇ ਫਰੈਂਡ ਹੈਲਥ ਕਲੱਬ ਦੇ ਮੈਂਬਰ ਮੌਜੂਦ ਸਨ । 

Read more